14.08C Vancouver
ADS

Oct 1, 2021 8:49 AM -

ਪੰਜਾਬ ਦੇ ਸੀਐੱਮ ਚੰਨੀ ਅੱਜ ਦਿੱਲੀ 'ਚ ਮਿਲਣਗੇ ਪੀਐੱਮ ਮੋਦੀ ਨੂੰ

Share On
punjab-cm-channi-to-meet-pm-modi-today-in-delhi
Punjab CM Channi to meet PM Modi today in Delhi

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ੁੱਕਰਵਾਰ ਨੂੰ, ਕੌਮੀ ਰਾਜਧਾਨੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨਗੇ।

ਚੰਨੀ ਅੱਜ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਗਏ ਹਨ।

ਮੁੱਖ ਮੰਤਰੀ ਦੇ ਦਫ਼ਤਰ ਮੁਤਾਬਕ, ਮੁੱਖ ਮੰਤਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਣ ਅਤੇ ਝੋਨੇ ਦੀ ਖ਼ਰੀਦ ਮਿਤੀ ਅੱਗੇ ਕਰਾਉਣ ਸਣੇ, ਕਿਸਾਨਾਂ ਦੇ ਮੁੱਦੇ ਚੁੱਕਣਗੇ।

"ਪੰਜਾਬ ਸੀਐੱਮ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿੱਚ ਪੀਐੱਮ ਮੋਦੀ ਨੂੰ ਮਿਲਣਗੇ। ਸੀਐੱਮ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਝੋਨੇ ਦੀ ਖ਼ਰੀਦ ਮਿਤੀ ਅੱਗੇ ਕੀਤੇ ਜਾਣ ਸਣੇ, ਕਿਸਾਨਾਂ ਦੇ ਮੁੱਦੇ ਚੁੱਕਣਗੇ। ਇਸ ਤੋਂ ਅਲਾਵਾ ਕਰਤਾਰਪੁਰ ਲਾਂਘੇ ਨੂੰ ਮੁੜ ਖੋਲਣ ਦੇ ਮੁੱਦੇ 'ਤੇ ਵੀ ਗੱਲ ਕੀਤੀ ਜਾਵੇਗੀ,"ਸੀਐੱਮਓ ਨੇ ਜਾਣਕਾਰੀ ਦਿੱਤੀ।

ਵੀਰਵਾਰ ਨੂੰ ਮੁੱਖ ਮੰਤਰੀ ਨੇ ਝੋਨੇ ਦੀ ਖ਼ਰੀਦ ਦੀ ਤਰੀਕ ਅੱਗੇ ਵਧਾਉਣ ਅਤੇ ਸੂਬੇ ਨੂੰ 11 ਅਕਤੂਬਰ ਦੀ ਬਜਾਏ 1 ਅਕਤੂਬਰ ਨੂੰ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਨੂੰ ਲੈਕੇ, ਖ਼ਪਤਕਾਰ ਮਾਮਲਿਆਂ, ਖਾਧ ਅਤੇ ਜਨਤਕ ਵੰਡ ਦੀ ਕੇਂਦਰੀ ਵਜ਼ਾਰਤ ਨੂੰ, ਆਪਣੀ ਚਿੱਠੀ ਵਾਪਸ ਲੈਣ ਦੀ ਹਦਾਇਤ ਦੇਣ ਲਈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਨਿੱਜੀ ਤੌਰ 'ਤੇ ਦਖ਼ਲ-ਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ।

ਇਸ ਤੋਂ ਪਹਿਲਾਂ, ਚੰਨੀ ਨੇ ਕਿਸਾਨਾਂ ਦੇ ਸੰਘਰਸ਼ ਨੂੰ ਅਹਿਮ ਮੁੱਦਾ ਦੱਸਦਿਆਂ, ਕੇਂਦਰ ਨੂੰ ਇਸਨੂੰ ਗੰਭੀਰਤਾ ਨਾਲ ਲੈਣ ਲਈ ਆਖਿਆ ਅਤੇ ਇਹ ਵੀ ਆਖਿਆ ਕਿ ਸੂਬੇ ਨੂੰ ਇੱਕ ਹੋਰ ਜੰਮੂ ਅਤੇ ਕਸ਼ਮੀਰ ਨਹੀਂ ਬਣਾਇਆ ਜਾਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਬੀਤੇ ਮਹੀਨੇ, ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ, ਵਿਚਾਰ-ਵਟਾਂਦਰੇ ਦੇ ਕਈ ਗੇੜਾਂ ਤੋਂ ਬਾਅਦ, ਚੰਨੀ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਨਵੇਂ ਮੁੱਖ ਮੰਤਰੀ ਦੇ ਤੌਰ 'ਤੇ ਚੁਣਿਆ ਗਿਆ ਸੀ।

ਦੱਸਣਯੋਗ ਹੈ ਕਿ ਇਹ ਸਭ ਬਦਲਾਅ, ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੋਏ ਹਨ।

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link