18.06C Vancouver
ADS

Jun 16, 2026 2:49 PM - Connect Newsroom - Ramandeep Kaur

ਪੰਜਾਬ ਸਰਕਾਰ ਹਜ਼ਾਰ ਕਰੋੜ ਦਾ ਚੁੱਕੇਗੀ ਹੋਰ ਕਰਜ਼ਾ

Share On
punjab-government-plans-1-000-crore-additional-market-borrowing-in-june
The state has projected total market borrowing of ₹43,798.38 crore for the current financial year.(Photo: Facebook/Bhagwant Mann)

ਪੰਜਾਬ ਸਰਕਾਰ ਵਿੱਤੀ ਸਾਲ 2026-27 ਦੇ ਤੀਜੇ ਮਹੀਨੇ,ਜੂਨ ਵਿੱਚ ਬਾਜ਼ਾਰ ਤੋਂ 1,000 ਕਰੋੜ ਰੁਪਏ ਦਾ ਮੁੜ ਤੋਂ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੋ ਵੀ ਜਿਆਦਾ ਭਾਰੀ ਹੋ ਜਾਵੇਗੀ। ਦੱਸ ਦੇਈਏ ਕਿ ਇਸ ਨਵੇਂ ਕਰਜ਼ੇ ਦੇ ਨਾਲ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਸੂਬੇ ਦਾ ਕੁੱਲ ਕਰਜ਼ਾ 6,300 ਕਰੋੜ ਰੁਪਏ ਹੋ ਜਾਵੇਗਾ। ਸਰਕਾਰ ਨੇ ਅਪ੍ਰੈਲ ਵਿੱਚ 2,800 ਕਰੋੜ ਰੁਪਏ ਅਤੇ ਮਈ ਵਿੱਚ 2,500 ਕਰੋੜ ਰੁਪਏ ਉਧਾਰ ਲਏ ਸਨ।

ਇਹ ਨਵਾਂ 1,000 ਰੁਪਏ ਕਰੋੜ ਕਰਜ਼ਾ ਸੱਤ ਸਾਲਾਂ ਦੀ ਮਿਆਦ ਲਈ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਰਤੋਂ ਪੂੰਜੀ ਖਰਚ,ਵਿਕਾਸ ਕਾਰਜਾਂ ਅਤੇ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨ ਲਈ ਕੀਤੀ ਜਾਵੇਗੀ।ਪੰਜਾਬ ਚਾਲੂ ਵਿੱਤੀ ਸਾਲ ਦੌਰਾਨ 43,798.38 ਕਰੋੜ ਰੁਪਏ ਉਧਾਰ ਲੈਣ ਦੀ ਯੋਜਨਾ ਬਣਾ ਰਿਹਾ ਹੈ।

ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਸਾਰੇ ਕਰਜ਼ੇ ਨਿਰਧਾਰਤ ਉਧਾਰ ਸੀਮਾ ਦੇ ਅੰਦਰ ਲਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫੰਡਾਂ ਦਾ ਇੱਕ ਮਹੱਤਵਪੂਰਨ ਹਿੱਸਾ ਮੌਜੂਦਾ ਕਰਜ਼ਿਆਂ ਦੇ ਮੂਲ ਅਤੇ ਵਿਆਜ ਦੀ ਅਦਾਇਗੀ ਲਈ ਵਰਤਿਆ ਜਾ ਰਿਹਾ ਹੈ।

Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link