13.34C Vancouver
ADS

Feb 23, 2026 5:01 PM - Connect Newsroom - Jasmine Singh

ਸੁਖਪਾਲ ਖਹਿਰਾ ਦੇ ਘਰ ਦਾ ਇਕ ਹਿੱਸਾ ਢਾਹਿਆ

Share On
punjab-police-demolish-part-of-sukhpal-khairas-residence-in-bhulath-mla-calls-action-politically-motivated
Demolition equipment seen outside Congress MLA Sukhpal Khaira’s residence in Ramgarh, Bhulath, during an administrative action on Monday. (Photo: Facebook/Sukhpal Singh Khaira)

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਭੁਲੱਥ ਦੇ ਰਾਮਗੜ੍ਹ ਵਿਚ ਪੰਜਾਬ ਪੁਲਿਸ ਦੀ ਟੀਮ ਤੇ ਹੋਰ ਅਮਲੇ ਨੇ ਸੋਮਵਾਰ ਨੂੰ ਘਰ ਦਾ ਇਕ ਹਿੱਸਾ ਢਾਹ ਦਿੱਤਾ। ਇਸ ਕਾਰਵਾਈ ਦੌਰਾਨ ਵੱਡੀ ਗਿਣਤੀ ਵਿਚ ਖਹਿਰਾ ਦੇ ਸਮਰਥਕ ਇਕੱਠੇ ਹੋਏ। ਇਸ ਮੌਕੇ ਸੁਖਪਾਲ ਖਹਿਰਾ ਜੇ.ਸੀ.ਬੀ. ਮਸ਼ੀਨ ਅੱਗੇ ਬੈਠ ਗਏ ਤੇ ਪੰਜਾਬ ਸਰਕਾਰ ਤੇ ਪੁਲਿਸ ਖ਼ਿਲਾਫ਼ ਧਰਨਾ ਸ਼ੁਰੂ ਕਰ ਦਿੱਤਾ।

ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਿਰਫ਼ ਉਨ੍ਹਾਂ ਢਾਂਚਿਆਂ ਨੂੰ ਹੀ ਢਾਹਿਆ ਜਾ ਰਿਹਾ ਹੈ, ਜੋ ਨਿਯਮਾਂ ਅਨੁਸਾਰ ਗੈਰ-ਕਾਨੂੰਨੀ ਹਨ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਸਾਰੀ ਕਾਰਵਾਈ ਕਾਨੂੰਨੀ ਨਿਯਮਾਂ ਦੇ ਅਧੀਨ ਕੀਤੀ ਗਈ ਹੈ।

ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਖਪਾਲ ਖਹਿਰਾ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰ ਦਾ ਹਿੱਸਾ ਬਿਨਾਂ ਕਿਸੇ ਨੋਟਿਸ ਜਾਂ ਸੁਣਵਾਈ ਦੇ ਢਾਹਿਆ ਜਾ ਰਿਹਾ ਹੈ।

Latest news

alberta-introduces-bill-to-restrict-minors-access-to-explicit-sexual-images-in-public-libraries
Punjabi

ਐਲਬਰਟਾ ਸਰਕਾਰ ਪਬਲਿਕ ਲਾਇਬ੍ਰੇਰੀਆਂ ਲਈ ਲਿਆ ਰਹੀ ਨਵਾਂ ਕਾਨੂੰਨ

ਐਲਬਰਟਾ ਸਰਕਾਰ ਨੇ ਪਬਲਿਕ ਲਾਇਬ੍ਰੇਰੀਆਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਪਹੁੰਚ ਅਜਿਹੀ ਸਮੱਗਰੀ ਤੱਕ ਸੀਮਤ ਕਰਨ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ, ਜਿਸ ਵਿੱਚ graphic sexual ਤਸਵੀਰਾਂ ਸ਼ਾਮਲ ਹਨ।
canada-super-60-season-2-returns-to-bc-place-stadium
Punjabi

ਬੀ.ਸੀ. ਪਲੇਸ ਸਟੇਡੀਅਮ 'ਚ ਕੈਨੇਡਾ ਸੁਪਰ 60 ਦਾ ਦੂਜਾ ਸੀਜ਼ਨ

ਵੈਨਕੂਵਰ ਦੇ ਆਈਕੌਨਿਕ ਬੀ.ਸੀ. ਪਲੇਸ ਸਟੇਡੀਅਮ ਵਿਖੇ ਇੱਕ ਵਾਰ ਫਿਰ ਤੋਂ ਯੁਵਰਾਜ ਸਿੰਘ ਵੱਲੋਂ ਕਰਵਾਇਆ ਜਾਂਦਾ ਕੈਨੇਡਾ ਸੁਪਰ 60 ਟੂਰਨਾਮੈਂਟ ਵਾਪਿਸ ਪਰਤ ਰਿਹਾ ਹੈ।
trump-removes-attorney-general-pam-bondi-white-house-confirms
Punjabi

ਟਰੰਪ ਨੇ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਅਹੁਦੇ ਤੋਂ ਹਟਾਇਆ, ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਟਰੰਪ ਦੇ ਇਸ ਫੈਸਲੇ ਦੀ ਪੁਸ਼ਟੀ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਵੱਲੋਂ ਕੀਤੀ ਗਈ ਹੈ।
canada-joins-40-country-talks-on-strait-of-hormuz-shipping-amid-global-concerns
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਸਟ੍ਰੇਟ ਆਫ ਹਾਰਮੂਜ਼ ਸੰਕਟ 'ਤੇ 40 ਤੋਂ ਵੱਧ ਦੇਸ਼ਾਂ ਨਾਲ ਕੀਤੀ ਗੱਲਬਾਤ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਅੱਜ ਬ੍ਰਿਟੇਨ ਅਤੇ ਭਾਰਤ ਸਮੇਤ 40 ਤੋਂ ਵੱਧ ਹੋਰ ਦੇਸ਼ਾਂ ਨਾਲ ਵਰਚੁਅਲ ਮੀਟਿੰਗ ਵਿਚ ਸ਼ਿਰਕਤ ਕੀਤੀ, ਜਿਸ ਵਿਚ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹਣ ਬਾਰੇ ਚਰਚਾ ਹੋਈ। ਇਹ ਬੈਠਕ ਬ੍ਰਿਟਿਸ਼ ਵਿਦੇਸ਼ ਮੰਤਰੀ ਯਵੇਟ ਕੂਪਰ ਵਲੋਂ ਬੁਲਾਈ ਗਈ ਸੀ, ਜਿਨ੍ਹਾਂ ਨੇ ਈਰਾਨ ਵੱਲੋਂ ਇਸ ਰਸਤੇ ਨੂੰ ਰੋਕਣ ਨੂੰ ਵਿਸ਼ਵ ਆਰਥਿਕਤਾ ਲਈ ਖਤਰਾ ਦੱਸਿਆ,ਜਦੋਂ ਕਿ ਅਨੀਤਾ ਆਨੰਦ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ 'ਤੇ ਜ਼ੋਰ ਦਿੱਤਾ।
police-outline-safety-plan-for-surrey-khalsa-day-vaisakhi-parade
Punjabi

ਸਰੀ ਵਿੱਚ ਖਾਲਸਾ ਦਿਵਸ ਵਿਸਾਖੀ ਪਰੇਡ ਲਈ ਸੁਰੱਖਿਆ ਦੇ ਕੀਤੇ ਜਾ ਰਹੇ ਪੁਖਤਾ ਪ੍ਰਬੰਧ

ਸਰੀ ਵਿਚ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ 18 ਅਪ੍ਰੈਲ ਨੂੰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਲਈ ਸਰੀ ਪੁਲਿਸ ਸਰਵਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਦੁਨੀਆ ਦੇ ਸਭ ਤੋਂ ਵੱਡੇ ਨਗਰ ਕੀਰਤਨਾਂ ਵਿਚੋਂ ਇੱਕ ਹੋਣ ਕਾਰਨ ਇਸ ਵਾਰ ਵੀ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link