9.44C Vancouver
ADS

Jun 1, 2022 6:06 PM - ANI

ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ ਐੱਸ. ਆਈ. ਟੀ. ਦਾ ਪੁਨਰਗਠਨ

Share On
punjab-police-reconstitutes-sit-to-expedite-probe-into-sidhu-moose-wala-killing
Punjab Police reconstitutes SIT to probe into Moose Wala killing (Photo: ANI)

ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਦੇ ਡੀ. ਜੀ. ਪੀ. ਵੀਕੇ ਭਾਵਰਾ ਨੇ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਪੁਨਰਗਠਨ ਕੀਤਾ ਹੈ।

ਗੈਂਗਸਟਰ ਵਿਰੋਧੀ ਟਾਸਕ ਫੋਰਸ ਦੇ ਵਧੀਕ ਡੀ. ਜੀ. ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ 6 ਮੈਂਬਰੀ ਐੱਸ. ਆਈ. ਟੀ. ਵਿਚ ਪੀ. ਏ. ਪੀ. ਪੁਲਿਸ ਦੇ ਇੰਸਪੈਕਟਰ ਜਨਰਲ ਜਸਕਰਨ ਸਿੰਘ, ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਦੇ ਵਧੀਕ ਇੰਸਪੈਕਟਰ ਜਨਰਲ ਗੁਰਮੀਤ ਸਿੰਘ ਚੌਹਾਨ, ਮਾਨਸਾ ਦੇ ਐੱਸ. ਐੱਸ. ਪੀ. ਗੌਰਵ ਤੂਰ, ਐੱਸ. ਪੀ. ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਤੇ ਇੰਚਾਰਜ ਸੀ. ਆਈ. ਏ. ਮਾਨਸਾ ਪ੍ਰਿਥੀਪਾਲ ਸਿੰਘ ਸ਼ਾਮਲ ਹਨ।

ਪਹਿਲਾਂ ਬਣਾਈ ਗਈ ਐੱਸ. ਆਈ. ਟੀ. ਤਿੰਨ ਮੈਂਬਰੀ ਸੀ।

ਡੀ. ਜੀ. ਪੀ. ਨੇ ਆਪਣੇ ਹੁਕਮਾਂ ਵਿਚ ਕਿਹਾ, "ਸਿੱਟ ਰੋਜ਼ਾਨਾ ਆਧਾਰ 'ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਜਾਂਚ ਪੂਰੀ ਹੋਣ 'ਤੇ ਸੀ. ਆਰ. ਪੀ. ਸੀ. ਦੀ ਧਾਰਾ 173 ਤਹਿਤ ਪੁਲਿਸ ਸਬੰਧਤ ਅਧਿਕਾਰ ਖੇਤਰ ਦੀ ਅਦਾਲਤ ਵਿਚ ਰਿਪੋਰਟ ਪੇਸ਼ ਕਰੇਗੀ।"

Latest news

b-c-conservatives-promise-1-000-annual-tax-cut-for-low-and-middle-income-families
Punjabi

ਡੋਰਕਸਨ ਦਾ ਐਲਾਨ: $32,000 ਤੱਕ ਦੀ ਆਮਦਨ ’ਤੇ ਸੂਬਾਈ ਟੈਕਸ ਖ਼ਤਮ ਕਰਨ ਦਾ ਵਾਅਦਾ

ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ $1,000 ਦੀ ਟੈਕਸ ਕਟੌਤੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਰੀ ਵਿਖੇ ਇੱਕ ਗ੍ਰੋਸਰੀ ਸਟੋਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਡੋਰਕਸਨ ਨੇ ਕਿਹਾ ਕਿ ਜੇ ਸੂਬੇ ਦੀ ਜਨਤਾ ਉਹਨਾਂ ਨੂੰ ਪ੍ਰੀਮੀਅਰ ਬਣਾਉਂਦੀ ਹੈ ਤਾਂ ਬੀ.ਸੀ. ਦੇ ਲੋਕਾਂ ਨੂੰ ਆਪਣੀ $32,000 ਤੱਕ ਦੀ ਪਹਿਲੀ ਇਨਕਮ 'ਤੇ ਕੋਈ ਸੂਬਾਈ ਆਮਦਨ ਕਰ ਨਹੀਂ ਦੇਣਾ ਪਵੇਗਾ।
27-year-old-charged-in-burnaby-crash-that-killed-elderly-couple
Punjabi

ਬਰਨਬੀ ਹਾਦਸੇ ’ਚ ਬਜ਼ੁਰਗ ਜੋੜੇ ਦੀ ਮੌਤ: 27 ਸਾਲਾ ਨੌਜਵਾਨ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ

ਬਰਨਬੀ ਵਿਚ ਕਰੀਬ ਦੋ ਸਾਲ ਪਹਿਲਾਂ ਸੜਕ ਹਾਦਸੇ ਵਿਚ ਇੱਕ ਬਜ਼ੁਰਗ ਜੋੜੇ ਦੀ ਹੋਈ ਮੌਤ ਦੇ ਮਾਮਲੇ ਵਿਚ ਐਬਟਸਫੋਰਡ ਦੇ ਇੱਕ 27 ਸਾਲਾ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬਰਨਬੀ ਆਰ.ਸੀ.ਐਮ.ਪੀ. ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ, 21 ਦਸੰਬਰ 2024 ਨੂੰ ਬਾਉਂਡਰੀ ਰੋਡ ਅਤੇ ਫੋਰੈਸਟ ਸਟ੍ਰੀਟ 'ਤੇ ਦੋ ਗੱਡੀਆਂ ਦੀ ਟੱਕਰ ਹੋਈ ਸੀ, ਜਿੱਥੇ ਇੱਕ ਗੱਡੀ ਨੇ ਦੂਜੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਸੀ।
eby-pledges-to-freeze-icbc-insurance-rates-for-another-three-years
Punjabi

ਈਬੀ ਦਾ ਵੱਡਾ ਚੋਣ ਵਾਅਦਾ, ICBC ਬੀਮਾ ਦਰਾਂ 3 ਸਾਲ ਹੋਰ ਫ੍ਰੀਜ਼ ਕਰਨ ਦਾ ਐਲਾਨ

ਬੀਸੀ ਐਨਡੀਪੀ ਲੀਡਰ ਡੇਵਿਡ ਈਬੀ ਨੇ ਅੱਜ ਰਿਚਮੰਡ ਵਿਚ ਚੋਣ ਕੰਪੇਨ ਦੌਰਾਨ ਵੋਟਰਾਂ ਨਾਲ ਇੱਕ ਵੱਡਾ ਵਾਅਦਾ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਫਿਰ ਸੱਤਾ ਵਿਚ ਆਉਂਦੀ ਹੈ ਤਾਂ ਉਹ ICBC ਦੀਆਂ ਬੀਮਾ ਦਰਾਂ ਨੂੰ ਅਗਲੇ 3 ਹੋਰ ਸਾਲਾਂ ਲਈ ਫ੍ਰੀਜ਼ ਕਰ ਦੇਣਗੇ।
bill-c-39-faces-vote-in-house-of-commons-amid-strike-powers-controversy
Punjabi

ਬਿੱਲ C-39 ’ਤੇ ਅੱਜ ਵੋਟਿੰਗ, ਹੜਤਾਲ ਰੋਕਣ ਦੀ ਤਾਕਤ ਨੂੰ ਲੈ ਕੇ NDP ਵੱਲੋਂ ਵਿਰੋਧ

ਕੈਨੇਡਾ ਦੀ ਹਾਊਸ ਆਫ਼ ਕਾਮਨਜ਼ ਵਿਚ ਅੱਜ ਫੈਡਰਲ ਸਰਕਾਰ ਦੇ ਵਿਵਾਦਿਤ ਬਿੱਲ C-39 'ਤੇ ਵੋਟਿੰਗ ਹੋਣ ਜਾ ਰਹੀ ਹੈ, ਜਿਸ ਦਾ ਉਦੇਸ਼ ਪ੍ਰੋਜੈਕਟਾਂ ਨੂੰ ਫਾਸਟ ਟ੍ਰੈਕ ਮਨਜ਼ੂਰੀ ਦੇਣਾ ਹੈ। ਇਸੇ ਬਿੱਲ ਦੇ ਇੱਕ provision ਰਾਹੀਂ ਲੇਬਰ ਕੋਡ ਦੀ ਧਾਰਾ 107 ਵਿਚ ਬਦਲਾਅ ਕੀਤੇ ਜਾਣ ਨੂੰ ਲੈ ਕੇ ਵਿਵਾਦ ਹੈ ਜੋ ਲੇਬਰ ਮਿਨਿਸਟਰ ਨੂੰ ਰਾਸ਼ਟਰੀ ਹਿੱਤ ਦਾ ਹਵਾਲਾ ਦੇ ਕੇ ਕਿਸੇ ਵੀ ਚੱਲ ਰਹੀ ਹੜਤਾਲ ਨੂੰ ਰੋਕਣ ਦਾ ਅਧਿਕਾਰ ਦਿੰਦਾ ਹੈ।
vancouver-advance-voting-sets-new-daily-record-as-25-142-voters-cast-ballots
Punjabi

ਵੈਨਕੂਵਰ ਮਿਊਂਸੀਪਲ ਚੋਣਾਂ ’ਚ ਅਗਾਊਂ ਵੋਟਿੰਗ ਦਾ ਨਵਾਂ ਰਿਕਾਰਡ, ਇੱਕ ਦਿਨ ’ਚ 25,142 ਵੋਟਰਾਂ ਨੇ ਪਾਈ ਵੋਟ

ਵੈਨਕੂਵਰ ਮਿਊਂਸੀਪਲ ਚੋਣਾਂ ਦੀ ਅਗਾਊਂ ਵੋਟਿੰਗ ਦੇ ਦੂਜੇ ਦਿਨ ਵੋਟਰਾਂ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ, ਜਿੱਥੇ ਬੁੱਧਵਾਰ ਨੂੰ 25,142 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਸਿਟੀ ਔਫ ਵੈਨਕੂਵਰ ਵੱਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਮੁਤਾਬਕ, ਇਹ ਸ਼ਹਿਰ ਦੇ ਇਤਿਹਾਸ ਵਿਚ ਕਿਸੇ ਇੱਕ ਦਿਨ ਵਿਚ ਹੋਈ ਸਭ ਤੋਂ ਵੱਡੀ ਅਗਾਊਂ ਵੋਟਿੰਗ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link