Jun 1, 2024 11:05 AM - Connect Newsroom

ਪੰਜਾਬ ਦੀਆਂ 13 ਸੀਟਾਂ 'ਤੇ ਦੁਪਹਿਰ 3 ਵਜੇ ਤੱਕ 46 ਫੀਸਦੀ ਵੋਟਿੰਗ ਹੋਈ ਹੈ। ਇਨ੍ਹਾਂ 'ਚੋਂ ਗੁਰਦਾਸਪੁਰ 'ਚ 49.10 ਫੀਸਦੀ ਸਭ ਤੋਂ ਵੱਧ ਵੋਟਿੰਗ ਹੋਈ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ 41.74 ਫ਼ੀਸਦੀ, ਆਨੰਦਪੁਰ ਸਾਹਿਬ 'ਚ 47.14 ਫੀਸਦੀ, ਬਠਿੰਡਾ 'ਚ 48.95 ਫੀਸਦੀ, ਫਰੀਦਕੋਟ 'ਚ 45.16 ਫੀਸਦੀ, ਫਤਹਿਗੜ੍ਹ ਸਾਹਿਬ 'ਚ 45.55 ਫੀਸਦੀ, ਫਿਰੋਜ਼ਪੁਰ 'ਚ 48.55 ਫੀਸਦੀ, ਗੁਰਦਾਸਪੁਰ 'ਚ 49.10 ਫੀਸਦੀ, ਹੁਸ਼ਿਆਰਪੁਰ 'ਚ 44.65 ਫੀਸਦੀ, ਜਲੰਧਰ 'ਚ 45.66 ਫੀਸਦੀ, ਖਡੂਰ ਸਾਹਿਬ 'ਚ 46.54 ਫੀਸਦੀ, ਲੁਧਿਆਣਾ 'ਚ 43.82 ਫੀਸਦੀ, ਪਟਿਆਲਾ 'ਚ 48.93 ਫੀਸਦੀ ਅਤੇ ਸੰਗਰੂਰ 'ਚ 46.84 ਫੀਸਦੀ ਵੋਟਿੰਗ ਹੋਈ ਹੈ। ਫਿਰੋਜ਼ਪੁਰ ਵਿਚ ਫੌਜੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਅਜੇ ਤੱਕ ਅੰਮ੍ਰਿਤਸਰ ’ਚ ਹੋਰ ਸ਼ਹਿਰਾਂ ਨਾਲੋਂ ਕਾਫੀ ਘੱਟ ਵੋਟਿੰਗ ਹੋਈ ਹੈ।




