13.94C Vancouver
ADS

Dec 2, 2025 6:27 PM - Connect Newsroom - Ramandeep Kaur with files from The Canadian Press

ਪੁਲਿਸ ਨੇ ਨਸ਼ਿਆਂ ਦੀ ਵੱਡੀ ਖੇਪ ਸਣੇ ਜ਼ਬਤ ਕੀਤਾ ਕੈਸ਼

Share On
rcmp-says-national-crackdown-seized-hundreds-of-kilograms-of-fentanyl-and-disrupted-trafficking-networks
Police display seized fentanyl and other illicit drugs during a national enforcement briefing. (Photo: The Canadian Press)

ਕੈਨੇਡੀਅਨ ਲਾਅ ਇਨਫੋਰਸਮੈਂਟ ਏਜੰਸੀ ਨੇ ਇੱਕ ਸਾਂਝੇ ਅਤੇ ਵੱਡੇ ਓਪਰੇਸ਼ਨ ਤਹਿਤ ਹਜ਼ਾਰਾਂ ਕਿਲੋਗ੍ਰਾਮ ਪਾਬੰਦੀਸ਼ੁਦਾ ਨਸ਼ਾ ਅਤੇ ਇਨ੍ਹਾਂ ਤੋਂ ਇਕੱਠੇ ਕੀਤੇ ਗਏ $13.46 ਮਿਲੀਅਨ ਕੈਸ਼ ਜ਼ਬਤ ਕੀਤਾ ਹੈ। ਆਰ.ਸੀ.ਐਮ.ਪੀ. ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਰਿਲੀਜ਼ ਵਿਚ ਇਸ ਦੀ ਜਾਣਕਾਰੀ ਦਿੰਦੇ ਕਿਹਾ ਕਿ ਨੈਸ਼ਨਲ ਫੈਂਟਾਨਿਲ ਸਪ੍ਰਿੰਟ 2.0 ਨਾਮਕ ਓਪ੍ਰੇਸ਼ਨ ਦੌਰਾਨ 386 ਕਿਲੋਗ੍ਰਾਮ ਫੈਂਟਾਨਿਲ, 5,989 ਕਿਲੋਗ੍ਰਾਮ ਕੋਕੀਨ ਅਤੇ 1,708 ਕਿਲੋਗ੍ਰਾਮ ਮੈਥਾਮਫੇਟਾਮਾਈਨ ਦੀ ਜ਼ਬਤੀ ਹੋਈ।

ਇਹ ਕਾਰਵਾਈ ਫੈਂਟਾਨਿਲ ਦੀ ਸਭ ਤੋਂ ਵੱਡੀ ਸਿੰਗਲ ਜ਼ਬਤੀਆਂ ਵਿਚੋਂ ਇੱਕ ਹੈ ਜੋ ਕਿ ਇੱਕ ਬਹੁਤ ਹੀ ਖਤਰਨਾਕ ਨਸ਼ਾ ਹੈ, ਜਿਸ ਦੀ ਥੋੜ੍ਹੀ ਜਿਹੀ ਮਾਤਰਾ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ।

ਇਸ ਓਪਰੇਸ਼ਨ ਨੂੰ 20 ਮਈ ਤੋਂ 31 ਅਕਤੂਬਰ ਤੱਕ ਸੀ.ਆਈ.ਆਰ.ਓ.ਸੀ. ਯਾਨੀ ਕੈਨੇਡੀਅਨ ਇੰਟੀਗ੍ਰੇਟਿਡ ਰਿਸਪਾਂਸ ਟੂ ਔਰਗਨਾਈਜਡ ਕ੍ਰਾਈਮ ਨਾਲ ਮਿਲ ਕੇ ਚਲਾਇਆ ਗਿਆ, ਜਿਸ ਦਾ ਉਦੇਸ਼ ਸੰਗਠਿਤ ਅਪਰਾਧ ਨੂੰ ਨੱਥ ਪਾਉਣਾ ਹੈ। ਆਰ.ਸੀ.ਐਮ.ਪੀ. ਮੁਤਾਬਕ, ਕਈ ਮਹੀਨਿਆਂ ਦੀ ਗੁਪਤ ਸੂਚਨਾ ਅਤੇ ਜਾਂਚ ਤੋਂ ਬਾਅਦ ਸਪ੍ਰਿੰਟ 2.0 ਓਪਰੇਸ਼ਨ ਦੌਰਾਨ ਕੈਨੇਡਾ ਭਰ ਵਿਚ 100 ਤੋਂ ਵੱਧ ਏਜੰਸੀਆਂ ਨੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਹਨ ਅਤੇ ਅੱਗੇ ਦੀ ਜਾਂਚ ਜਾਰੀ ਹੈ।

Latest news

smith-says-timing-may-prevent-coal-mining-referendum-question-from-appearing-on-october-ballot
Punjabi

ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ: ਪ੍ਰੀਮੀਅਰ ਸਮਿਥ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਇਸ ਵਾਰ ਫਾਲ ਵਿੱਚ ਹੋਣ ਵਾਲੀ ਰਿਫਰੈਂਡਮ ਵਿੱਚ ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ, ਐਲਬਰਟਾ ਦੇ ਸੰਗੀਤਕਾਰ Corb Lund ਨੇ ਆਪਣੀ ਪਟੀਸ਼ਨ ਦੇ ਸਮਰਥਨ ਵਿੱਚ 2,00,000 ਤੋਂ ਵੱਧ ਦਸਤਖਤ ਸਰਕਾਰ ਨੂੰ ਸੌਂਪੇ ਸਨ।
carney-to-announce-housing-and-infrastructure-measures-in-vancouver-attend-fifa-world-cup-match
Punjabi

ਪੀ.ਐਮ. ਕਾਰਨੀ ਵੈਨਕੂਵਰ ਦੌਰੇ 'ਤੇ, ਪ੍ਰੀਮੀਅਰ ਈਬੀ ਨਾਲ ਵੀ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵੈਨਕੂਵਰ ਦੌਰੇ 'ਤੇ ਹਨ, ਜਿੱਥੇ ਉਹ ਦੁਪਹਿਰ ਨੂੰ ਪ੍ਰੀਮੀਅਰ ਡੇਵਿਡ ਈਬੀ ਨਾਲ ਮਿਲ ਕੇ ਨਵੇਂ ਘਰਾਂ ਅਤੇ ਲੋਕਲ ਇਨਫਰਾਸਟਕਚਰ ਸਬੰਧੀ ਨਵੇਂ ਕਦਮਾਂ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਸ ਸਾਂਝੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਈਬੀ ਵਿਚਕਾਰ ਇੱਕ ਅਹਿਮ ਨਿੱਜੀ ਮੀਟਿੰਗ ਵੀ ਹੋਵੇਗੀ।
surrey-police-board-media-policy-sparks-controversy-after-first-meeting-under-new-chair
Punjabi

ਸਰੀ ਪੁਲਿਸ ਬੋਰਡ ਦੇ ਮੀਡੀਆ ਨਿਯਮਾਂ 'ਤੇ ਵਿਵਾਦ, ਆਲੋਚਕਾਂ ਨੇ ਫੈਸਲੇ ਨੂੰ ਠਹਿਰਾਇਆ ਗਲਤ

ਸਰੀ ਪੁਲਿਸ ਬੋਰਡ ਦੀ ਨਵੀਂ ਚੇਅਰ ਪਰਮ ਜਵਾਂਡਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਈ ਪਹਿਲੀ ਮੀਟਿੰਗ ਵਿਚ ਇੱਕ ਮਤਾ ਪਾਸ ਹੋਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤਹਿਤ ਹੁਣ ਸਰੀ ਦਾ ਪੁਲਿਸ ਚੀਫ਼ ਸਿਰਫ਼ ਪੁਲਿਸ ਦੇ ਕੰਮਕਾਜ ਨਾਲ ਜੁੜੇ ਮੁੱਦਿਆਂ 'ਤੇ ਹੀ ਮੀਡੀਆ ਜਾਂ ਜਨਤਾ ਵਿਚ ਬੋਲ ਸਕਦਾ ਹੈ, ਜਦੋਂ ਕਿ ਬੋਰਡ, ਸਿਟੀ ਹਾਲ ਅਤੇ ਸਰਕਾਰ ਦੇ ਪ੍ਰਸ਼ਾਸਨਿਕ ਜਾਂ ਸ਼ਾਸਨ ਦੇ ਮਾਮਲਿਆਂ 'ਤੇ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
trump-iranian-president-sign-interim-peace-agreement-ahead-of-planned-switzerland-ceremony
Punjabi

ਟਰੰਪ ਅਤੇ ਈਰਾਨੀ ਰਾਸ਼ਟਰਪਤੀ ਨੇ ਸਵਿਟਜ਼ਰਲੈਂਡ ਸਮਾਗਮ ਤੋਂ ਪਹਿਲਾਂ ਅੰਤਰਿਮ ਸ਼ਾਂਤੀ ਸਮਝੌਤੇ 'ਤੇ ਕੀਤੇ ਦਸਤਖਤ

ਅਮਰੀਕਾ ਅਤੇ ਈਰਾਨ ਵਿਚਕਾਰ ਯੁੱਧ ਖਤਮ ਕਰਨ ਲਈ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਿਨੇਵਾ ਨੇੜੇ ਲੂਸਰਨ ਵਿੱਚ ਹਸਤਾਖਰ ਕੀਤੇ ਜਾਣ ਵਾਲੇ ਅੰਤਰਿਮ ਸਮਝੌਤੇ 'ਤੇ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਹੀ ਫਰਾਂਸ ਦੇ ਪੈਲੇਸ ਆਫ ਵਰਸੇਲਜ਼ ਵਿਖੇ ਦਸਤਖਤ ਕਰ ਦਿੱਤੇ ਹਨ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਮੌਜੂਦ ਸਨ। ਟਰੰਪ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਪੈਲੇਸ ਆਫ ਵਰਸੇਲਜ਼ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਸਮਝੌਤੇ ‘ਤੇ ਦਸਤਖਤ ਹੋ ਗਏ ਹਨ।
toronto-police-arrest-suspect-wanted-in-u-s-consulate-shooting-investigation
Punjabi

ਟੋਰਾਂਟੋ ਪੁਲਿਸ ਨੇ ਅਮਰੀਕੀ ਕੌਂਸਲੇਟ ਗੋਲੀਬਾਰੀ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਨੇ ਮਾਰਚ ਵਿਚ ਅਮਰੀਕੀ ਕੌਂਸਲੇਟ ‘ਤੇ ਹੋਈ ਸ਼ੂਟਿੰਗ ਦੀ ਵਾਰਦਾਤ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਇੱਕ 19 ਸਾਲਾ ਜ਼ਾਰਾ ਜੱਬੀ ਨਾਂ ਦੇ ਮੁਲਜ਼ਮ ਨੂੰ ਬੁੱਧਵਾਰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਚੋਰੀ ਦੀ ਗੱਡੀ ਵਰਤਣ, ਗੈਰ-ਕਾਨੂੰਨੀ ਹਥਿਆਰ ਚਲਾਉਣ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਵਿਅਕਤੀ ਦੀ ਇਮਾਰਤ ‘ਤੇ ਹਮਲਾ ਕਰਨ ਦੇ ਚਾਰਜਿਜ਼ ਲਗਾਏ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link