Dec 28, 2023 5:22 PM - The Canadian Press
ਨੌਰਥ ਵੈਸਟ ਟੈਰੀਟ੍ਰੀਜ਼ ਵਿੱਚ ਬੁੱਧਵਾਰ ਦੁਪਹਿਰ ਇੱਕ ਛੋਟਾ ਜਹਾਜ਼ ਯੈਲੋਨਾਈਫ ਤੋਂ ਲਗਭਗ 300 ਕਿਲੋਮੀਟਰ ਦੂਰ ਡਾਇਮੰਡ ਮਾਈਨ ਕੋਲ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ 10 ਲੋਕ ਸਵਾਰ ਸਨ।
ਕੈਨੇਡੀਅਨ ਏਅਰ ਡਿਵੀਜ਼ਨ ਤੇ ਨੋਰਾਡ ਰੀਜਨ ਦੇ ਜਨਤਕ ਮਾਮਲਿਆਂ ਦੇ ਅਧਿਕਾਰੀ ਨੇ ਕਿਹਾ ਕਿ ਨਿੱਜੀ ਤੌਰ 'ਤੇ ਚਾਰਟਰਡ ਇਸ ਜਹਾਜ਼ ਵਿੱਚ ਦੋ ਚਾਲਕ ਦਲ ਦੇ ਮੈਂਬਰ ਅਤੇ 8 ਯਾਤਰੀ ਸਨ ਜਦੋਂ ਇਹ ਕਰੈਸ਼ ਹੋਇਆ। ਇਸ ਹਾਦਸੇ ਵਿੱਚ 6 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦੋਂ ਕਿ ਦੋ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਯੈਲੋਨਾਈਫ ਆਧਾਰਿਤ ਏਅਰਲਾਈਨ- ਏਅਰ ਟਿੰਡੀ ਦੇ ਪ੍ਰਧਾਨ ਕ੍ਰਿਸ ਰੇਨੋਲਡਸ ਨੇ ਦੱਸਿਆ ਕਿ ਖੋਜ ਅਤੇ ਬਚਾਅ ਟਕਨੀਸ਼ੀਅਨ ਘਟਨਾ ਦੇ ਕਰੀਬ 8 ਘੰਟੇ ਮਗਰੋਂ ਰਾਤ 8.40 ਵਜੇ ਉੱਥੇ ਪੈਰਾਸ਼ੂਟ ਨਾਲ ਉਤਰ ਸਕੇ ਕਿਉਂਕਿ ਹਵਾਵਾਂ ਦਾ ਜ਼ੋਰ ਕਾਫ਼ੀ ਜ਼ਿਆਦਾ ਸੀ।
ਏਅਰ ਟਿੰਡੀ ਜਿਸ ਦਾ ਇਹ ਜਹਾਜ਼ ਸੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਵਾਰਨਿੰਗ ਨਹੀਂ ਮਿਲੀ ਕਿ ਹਾਦਸਾ ਹੋਣ ਵਾਲਾ ਹੈ।
ਇਸ ਲਈ ਫਿਲਹਾਲ ਕੋਈ ਵੀ ਕਾਰਨ ਨਹੀਂ ਦੱਸਿਆ ਜਾ ਸਕਦਾ।