18.64C Vancouver
ADS

Mar 20, 2026 5:23 PM - Connect Newsroom - Ramandeep Kaur with files from The Canadian Press

ਰਿਚਮੰਡ 'ਚ ਮਾਸ ਦੀ ਚੋਰੀ ਦੇ 39 ਮਾਮਲੇ ਆਏ ਸਾਹਮਣੇ, ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

Share On
richmond-rcmp-probe-suspected-organized-retail-meat-thefts-after-39-reported-cases
Packaged meat products are displayed at a grocery store, as Richmond RCMP investigate a series of thefts across the city.(Photo: The Canadian Press)

ਰਿਚਮੰਡ ਆਰ.ਸੀ.ਐਮ.ਪੀ. ਵੱਲੋਂ ਸ਼ਹਿਰ ਵਿਚ ਮੀਟ ਦੀ ਚੋਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਪੁਲਿਸ ਮੁਤਾਬਕ, ਇਹ ਮਹਿਜ਼ ਮਾਮੂਲੀ ਚੋਰੀਆਂ ਨਹੀਂ ਹਨ ਬਲਕਿ ਇਨ੍ਹਾਂ ਪਿੱਛੇ ਕਿਸੇ ਸੰਗਠਿਤ ਗਿਰੋਹ ਦਾ ਹੱਥ ਹੋ ਸਕਦਾ ਹੈ।

ਰਿਚਮੰਡ ਵਿਚ ਦਸੰਬਰ ਤੋਂ ਹੁਣ ਤੱਕ ਰਿਟੇਲ ਸਟੋਰਾਂ ਤੋਂ ਮੀਟ ਚੋਰੀ ਹੋਣ ਦੀਆਂ 39 ਰਿਪੋਰਟਾਂ ਸਾਹਮਣੇ ਆਈਆਂ ਹਨ। ਪਿਛਲੇ ਚਾਰ ਮਹੀਨਿਆਂ ਦੇ ਅੰਕੜਿਆਂ ਮੁਤਾਬਕ, ਹਰ ਮਹੀਨੇ ਲਗਭਗ 10 ਚੋਰੀਆਂ ਜਾਂ ਹਰ ਤਿੰਨ ਦਿਨਾਂ ਬਾਅਦ ਇੱਕ ਘਟਨਾ ਵਾਪਰੀ ਹੈ। ਆਰ.ਸੀ.ਐਮ.ਪੀ. ਦਾ ਮੰਨਣਾ ਹੈ ਕਿ ਇਹ ਮੀਟ ਅੱਗੇ ਵੇਚਣ ਦੇ ਮਕਸਦ ਨਾਲ ਚੋਰੀ ਕੀਤਾ ਜਾ ਰਿਹਾ ਹੈ।

ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਗੈਰ-ਭਰੋਸੇਮੰਦ ਜਾਂ ਗੈਰ-ਕਾਨੂੰਨੀ ਸਰੋਤ ਤੋਂ ਮੀਟ ਨਾ ਖਰੀਦਣ। ਰਿਚਮੰਡ ਆਰ.ਸੀ.ਐਮ.ਪੀ. ਨੇ ਕਿਹਾ ਹੈ ਕਿ ਚੋਰੀ ਕੀਤਾ ਮੀਟ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਕਾਂਸਟੇਬਲ ਫਰੈਂਕ ਬ੍ਰਾਇਸਨ ਨੇ ਕਿਹਾ ਕਿ ਪੁਲਿਸ ਇਨ੍ਹਾਂ ਮਾਮਲਿਆਂ ਨੂੰ ਰੋਕਣ ਲਈ ਵਾਧੂ ਸਾਧਨ ਲਗਾ ਰਹੀ ਹੈ।

Latest news

shooting-at-surrey-home-under-investigation-police-say-extortion-link-suspected
Punjabi

ਸਰੀ ਵਿੱਚ ਘਰ ‘ਤੇ ਗੋਲੀਬਾਰੀ ਦੀ ਜਾਂਚ ਜਾਰੀ, ਪੁਲਿਸ ਨੇ ਜਬਰੀ ਵਸੂਲੀ ਨਾਲ ਸੰਬੰਧ ਹੋਣ ਦਾ ਜਤਾਇਆ ਸ਼ੱਕ

ਸਰੀ ਦੇ ਨਿਊਟਨ ਵਿਚ ਅੱਜ ਤੜਕੇ ਇੱਕ ਘਰ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਨੇ ਇਸ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਸਵੇਰੇ ਕਰੀਬ 4:40 ਵਜੇ ਔਫੀਸਰ ਨੂੰ 57 ਐਵੇਨਿਊ ਅਤੇ 148 ਸਟ੍ਰੀਟ ਦੇ ਨੇੜੇ ਸ਼ੂਟਿੰਗ ਦੀ ਰਿਪੋਰਟ ਮਿਲੀ।
nenshi-questions-ucp-committee-meeting-on-alberta-petition-process-amid-separatism-debate
Punjabi

ਨੈਨਸ਼ੀ ਨੇ ਐਲਬਰਟਾ ਪਟੀਸ਼ਨ ਪ੍ਰਕਿਰਿਆ ‘ਤੇ ਯੂਸੀਪੀ ਕਮੇਟੀ ਮੀਟਿੰਗ ਨੂੰ ਲੈ ਕੇ ਜਤਾਈ ਚਿੰਤਾ

ਐਲਬਰਟਾ ਦੇ ਵਿਰੋਧੀ ਧਿਰ ਐਨ.ਡੀ.ਪੀ. ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਨਾਲ ਰਹਿਣ ਦੇ ਪੱਖ ਦੀ ਇੱਕ ਪਟੀਸ਼ਨ ਦੇ ਸਵਾਲ ਨੂੰ ਗਲਤ ਤਰੀਕੇ ਵਰਤ ਸਕਦੀ ਹੈ।
b-c-premier-eby-to-raise-carbon-pricing-concerns-in-meeting-with-prime-minister-carney
Punjabi

ਪ੍ਰੀਮੀਅਰ ਈਬੀ ਕਾਰਬਨ ਪ੍ਰਾਈਸਿੰਗ ਮੁੱਦੇ ’ਤੇ ਪ੍ਰਧਾਨ ਮੰਤਰੀ ਕਾਰਨੀ ਨਾਲ ਕਰਨਗੇ ਚਰਚਾ

ਪ੍ਰੀਮੀਅਰ ਡੇਵਿਡ ਈਬੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਨਗੇ, ਜਿਸ ਦੌਰਾਨ ਉਹ ਐਲਬਰਟਾ ਨੂੰ ਫੈਡਰਲ ਸਰਕਾਰ ਵਲੋਂ ਕਾਰਬਨ ਪ੍ਰਾਈਸਿੰਗ ਵਿਚ ਦਿੱਤੀ ਜਾ ਰਹੀ ਪ੍ਰਸਤਾਵਿਤ ਛੋਟ ਦਾ ਮੁੱਦਾ ਉਠਾਉਣਗੇ।
pbo-says-canadian-governments-to-spend-1-billion-to-host-world-cup
Punjabi

ਕੈਨੇਡੀਅਨ ਸਰਕਾਰ ਵਿਸ਼ਵ ਕੱਪ ਦੀ ਮੇਜ਼ਬਾਨੀ 'ਤੇ ਖਰਚ ਕਰੇਗੀ $1 ਬਿਲੀਅਨ

ਕੈਨੇਡੀਅਨ ਟੈਕਸਦਾਤਾ ਨੂੰ ਦੇਸ਼ ਵਿਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਗਭਗ $1 ਬਿਲੀਅਨ ਵਿਚ ਪੈਣ ਜਾ ਰਹੀ ਹੈ। ਇਹ ਪ੍ਰਗਟਾਵਾ ਪਾਰਲੀਮੈਂਟਰੀ ਬਜਟ ਔਫੀਸਰ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਵੈਨਕੂਵਰ ਅਤੇ ਟੋਰਾਂਟੋ ਵਿਚ ਖੇਡੇ ਜਾਣ ਵਾਲੇ ਮੈਚਾਂ ਦੀ ਮੇਜ਼ਬਾਨੀ 'ਤੇ ਕੁੱਲ $1.066 ਬਿਲੀਅਨ ਦਾ ਖਰਚਾ ਆਉਣ ਦਾ ਅਨੁਮਾਨ ਹੈ, ਜਿਸ ਨਾਲ ਹਰੇਕ ਮੈਚ ਦਾ ਖਰਚ ਲਗਭਗ $82 ਮਿਲੀਅਨ ਬਣਦਾ ਹੈ।
heatwave-to-persist-across-most-parts-of-punjab-and-haryana-until-may-25-2026
Punjabi

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ 25 ਮਈ 2026 ਤੱਕ ਹੀਟਵੇਵ ਦਾ ਪ੍ਰਭਾਵ

ਪੰਜਾਬ ਵਿੱਚ ਗਰਮੀ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਤਪਦੀ ਧੁੱਪ ਅਤੇ ਲੂ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ। ਦੁਪਹਿਰ ਦੇ ਸਮੇਂ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਕਰਫਿਊ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦਰਮਿਆਨ ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਵਿਸ਼ੇਸ਼ ਮੌਸਮ ਬੁਲੇਟਿਨ ਜਾਰੀ ਕਰਦਿਆਂ ਅਗਲੇ 7 ਦਿਨਾਂ ਲਈ ਭਿਆਨਕ ਗਰਮੀ ਅਤੇ ਲੂ ਦੀ ਚੇਤਾਵਨੀ ਦਿੱਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link