8.95C Vancouver
ADS

Feb 2, 2021 9:28 PM -

ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੇ ਕਿਸਾਨ ਅੰਦੋਲਨ ਦੇ ਪੱਖ 'ਚ ਚੁੱਕੀ ਆਵਾਜ਼; ਕੰਗਨਾ ਰਣੌਤ ਨੇ ਕਿਹਾ, "ਕਿਸਾਨ ਨਹੀਂ ਅੱਤਵਾਦੀ ਹਨ ਜੋ ਦੇਸ਼ ਵੰਢਣ ਦੀ ਕਰ ਰਹੇ ਕੋਸ਼ਿਸ਼"

Share On
rihanna-tweets-on-farmers-protests-in-india-kangana-ranaut-calls-her-fool
"Why aren't we talking about this?!", wrote Rihanna, as she added the hashtag #FarmersProtest along with the post on the micro-blogging site.(Photo - ANI)

ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੇ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਪੱਖ 'ਚ ਆਵਾਜ਼ ਬੁਲੰਦ ਕੀਤੀ ਹੈ।

ਕੇਂਦਰ ਸਰਕਾਰ ਵੱਲੋਂ ਜਾਰੀ 3 ਖੇਤੀ ਕਨੂੰਨਾਂ ਨੂੰ ਵਾਪਿਸ ਕੀਤੇ ਜਾਣ ਅਤੇ ਐਮ.ਸੀ.ਪੀ. ਨੂੰ ਕਨੂੰਨੀਜਾਮਾ ਪਹਿਨਾਏ ਜਾਣ ਦੀ ਮੰਗ ਚੁੱਕ ਰਹੇ ਕਿਸਾਨ 2 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।

ਰਿਹਾਨਾ ਨੇ ਇੱਕ ਟਵੀਟ ਕਰਦੇ ਹੋਏ ਪੁੱਛਿਆ, ਆਖਿਰ ਲੋਕ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ।

ਰਿਹਾਨਾ ਨੇ ਆਪਣੇ ਟਵੀਟ ਦੇ ਨਾਲ ਸੀ.ਐਨ.ਐਨ. ਨਿਊਜ਼ ਦੀ ਇੱਕ ਰਿਪੋਰਟ ਵੀ ਸਾਂਝੀ ਕੀਤੀ।

32 ਸਾਲਾ ਪੌਪ ਸਟਾਰ ਨੇ ਹਰਿਆਣਾ ਅਤੇ ਦਿੱਲੀ 'ਚ ਇੰਟਰਨੈਟ ਸੇਵਾਵਾਂ ਬੰਦ ਕੀਤੇ ਜਾਣ 'ਤੇ ਵੀ ਸਵਾਲ ਚੁੱਕੇ।

ਉਨ੍ਹਾਂ ਆਪਣੇ ਟਵੀਟ ਦੇ ਨਾਲ #FarmersProtest ਦੀ ਵੀ ਵਰਤੋਂ ਕੀਤੀ।

ਆਪਣੇ ਇਸ ਟਵੀਟ ਤੋਂ ਬਾਅਦ ਰਿਹਾਨਾ ਭਾਰਤ 'ਚ ਨੰਬਰ 1 'ਤੇ ਟ੍ਰੈਂਡ ਕਰ ਰਹੀ ਸੀ।

ਰਿਹਾਨਾ ਦੀ ਟਿੱਪਣੀ 'ਤੇ ਕੰਗਨਾ ਰਣੌਤ ਦਾ ਜਵਾਬ

ਪੌਪ ਸਟਾਰ ਰਿਹਾਨਾ ਵੱਲੋਂ ਕੀਤੇ ਟਵੀਟ 'ਤੇ ਭਾਰਤੀ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਸਖਤ ਟਿੱਪਣੀ ਕੀਤੀ।

ਉਨ੍ਹਾਂ ਰਿਹਾਨਾ ਨੂੰ 'ਫੂਲ' ਯਾਨੀ ਕਿ ਬੇਵਕੂਫ ਤੱਕ ਕਹਿ ਦਿੱਤਾ।

ਕੰਗਨਾ ਰਣੌਤ ਨੇ ਰਿਹਾਨਾ ਨੂੰ ਕਿਹਾ ਕਿ ਇਹ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਹਨ, ਸਗੋਂ ਇਹ ਤਾਂ ਅੱਤਵਾਦੀ ਹਨ ਜੋ ਭਾਰਤ ਨੂੰ ਵੰਢਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਰਿਹਾਨਾ ਨੂੰ ਜਵਾਬ ਦਿੱਤਾ ਕਿ ਇਸ ਮਾਮਲੇ ਦੀ ਕੋਈ ਇਸਲਈ ਗੱਲ ਨਹੀਂ ਕਰ ਰਿਹਾ ਕਿ ਇਹ ਲੋਕ ਅੱਤਵਾਦੀ ਹਨ ਅਤੇ ਚਾਹੁੰਦੇ ਹਨ ਕਿ, ਇਹ ਚੀਨ ਦੇ ਹੇਠ ਆ ਜਾਵੇ।

ਉਨ੍ਹਾਂ ਕਿਹਾ ਕਿ ਤੁਸੀਂ ਚੁੱਪ ਕਰ ਕੇ ਬੈਠ ਜਾਓ, ਅਸੀਂ ਤੁਹਾਡੀ ਤਰ੍ਹਾਂ ਚੀਨ ਦੀ ਕਠਪੁਤਲੀ ਨਹੀਂ ਬਣਾਂਗੇ।

ਯਾਦ ਰਹੇ ਰਿਹਾਨਾ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਜੋਨਸ ਅਤੇ ਦਿਲਜੀਤ ਦੋਸਾਂਝ ਨੇ ਵੀ ਕਿਸਾਨ ਅੰਦੋਲਨ ਦੇ ਪੱਖ 'ਚ ਟਿੱਪਣੀਆਂ ਕੀਤੀਆਂ ਹਨ।

Latest news

g7-allies-to-release-100-million-barrels-of-oil-to-curb-rising-prices
Punjabi

ਵਧਦੀਆਂ ਤੇਲ ਕੀਮਤਾਂ ਨੂੰ ਰੋਕਣ ਲਈ G7 ਦੇਸ਼ 100 ਮਿਲੀਅਨ ਬੈਰਲ ਤੇਲ ਦੀ ਕਰਨਗੇ ਸਪਲਾਈ

ਕੈਨੇਡਾ ਅਤੇ G7 ਦੇ ਹੋਰ ਸਹਿਯੋਗੀ ਦੇਸ਼ਾਂ ਨੇ ਦੁਨੀਆ ਭਰ ਵਿਚ ਲਗਾਤਾਰ ਵਧ ਰਹੀਆਂ ਤੇਲ ਕੀਮਤਾਂ ਨੂੰ ਕਾਬੂ ਕਰਨ ਲਈ ਆਪਣੇ ਐਮਰਜੈਂਸੀ ਰਿਜ਼ਰਵ ਵਿਚੋਂ 100 ਮਿਲੀਅਨ ਬੈਰਲ ਤੇਲ ਬਜ਼ਾਰ ਵਿਚ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਵੱਡੀ ਮਾਤਰਾ ਵਿਚ ਡੀਜ਼ਲ ਦੀ ਸਪਲਾਈ ਵਧਾਈ ਜਾ ਰਹੀ ਹੈ, ਜਿਸ ਦੀਆਂ ਕੀਮਤਾਂ ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ।
abbotsford-police-arrest-48-year-old-suspect-in-two-rural-home-break-ins
Punjabi

ਐਬਟਸਫੋਰਡ ’ਚ ਦੋ ਘਰਾਂ ’ਚ ਚੋਰੀਆਂ, 48 ਸਾਲਾ ਮੁਲਜ਼ਮ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਇੱਕ ਪੇਂਡੂ ਇਲਾਕੇ ਵਿਚ ਸਥਿਤ ਦੋ ਘਰਾਂ ਵਿਚ ਚੋਰੀਆਂ ਅਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਵਿਚ ਇੱਕ 48 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਪਹਿਲੀ ਘਟਨਾ 3 ਸਤੰਬਰ 2026 ਨੂੰ ਬ੍ਰੈਡਨਰ ਰੋਡ ਇਲਾਕੇ ਵਿਚ ਵਾਪਰੀ ਸੀ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਵੇਲੇ ਘਰ ਵਿਚ ਪ੍ਰਵੇਸ਼ ਕੀਤਾ ਜਦੋਂ ਪਰਿਵਾਰ ਅੰਦਰ ਹੀ ਮੌਜੂਦ ਸੀ ਅਤੇ ਉਹ ਕਈ ਕੀਮਤੀ ਚੀਜ਼ਾਂ ਚੋਰੀ ਕਰਕੇ ਫ਼ਰਾਰ ਹੋ ਗਿਆ।
credit-card-fraud-and-money-laundering-arrest-warrants-issued-for-two-suspects
Punjabi

ਕ੍ਰੈਡਿਟ ਕਾਰਡ ਧੋਖਾਧੜੀ ਤੇ ਮਨੀ ਲਾਂਡਰਿੰਗ: ਦੋ ਸ਼ੱਕੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਐਲਬਰਟਾ ਪੁਲਿਸ ਨੇ ਕ੍ਰੈਡਿਟ ਕਾਰਡ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੋ ਸ਼ੱਕੀਆਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਸ ਮਾਮਲੇ ਦੇ ਤਾਰ ਕੈਲਗਰੀ ਸਮੇਤ ਤਿੰਨ ਵੱਖ-ਵੱਖ ਸ਼ਹਿਰਾਂ ਨਾਲ ਜੁੜੇ ਹੋਏ ਹਨ।ਪੁਲਿਸ ਜਾਂਚ ਪਿਛਲੇ ਸਾਲ ਮਾਰਚ ਵਿੱਚ ਸ਼ੁਰੂ ਹੋਈ ਸੀ, ਜਦੋਂ ਫੋਰਟ ਮੈਕਮਰੀ ਦੇ ਇੱਕ ਨਿਵਾਸੀ ਦਾ ਬੈਂਕ ਖਾਤਾ ਹੈਕ ਕਰਕੇ ਲਗਭਗ $120,000 ਦੀ ਧੋਖਾਧੜੀ ਕੀਤੀ ਗਈ ਸੀ।
five-arrested-in-b-c-extortion-investigation-one-held-at-toronto-airport
Punjabi

ਬੀ.ਸੀ. ਵਿਚ ਜਬਰੀ ਵਸੂਲੀ ਮਾਮਲੇ ’ਚ ਪੰਜ ਨੌਜਵਾਨ ਗ੍ਰਿਫ਼ਤਾਰ, ਇੱਕ ਟੋਰੌਂਟੋ ਏਅਰਪੋਰਟ ਤੋਂ ਕਾਬੂ

ਬੀ.ਸੀ. ਵਿਚ ਪੁਲਿਸ ਨੇ ਇੱਕ ਸਾਂਝੇ ਅਪਰੇਸ਼ਨ ਵਿਚ ਪੰਜ ਨੌਜਵਾਨਾਂ ਨੂੰ ਜਬਰੀ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਲੈਂਗਲੀ ਆਰ.ਸੀ.ਐਮ.ਪੀ. ਦੇ Supt. Harm Dosange ਅਤੇ ਬੀ. ਸੀ. ਐਕਸਟੌਰਸ਼ਨ ਟਾਸਕ ਫੋਰਸ ਦੇ ਚੀਫ਼ ਸੁਪਰਡੈਂਟ ਡੰਕਨ ਪਾਉਂਡ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ 4 ਵਿਦੇਸ਼ੀ ਨਾਗਰਿਕਾਂ ਦੀ ਗ੍ਰਿਫਤਾਰੀ ਸਰੀ ਵਿਚ ਕੀਤੀ ਗਈ ਹੈ ਅਤੇ ਇੱਕ ਨੂੰ ਟੋਰੌਂਟੋ ਪੀਅਰਸਨ ਏਅਰਪੋਰਟ ਤੋਂ ਹਿਰਾਸਤ ਵਿਚ ਲਿਆ ਗਿਆ ਹੈ।
chinese-steel-to-be-used-again-in-33b-lng-canada-phase-2-project
Punjabi

$33 ਅਰਬ ਦੇ ਐਲ.ਐਨ.ਜੀ. ਕੈਨੇਡਾ ਫੇਜ਼-2 ਪ੍ਰੋਜੈਕਟ ’ਚ ਮੁੜ ਵਰਤੀ ਜਾਵੇਗੀ ਚੀਨੀ ਸਟੀਲ

ਬੀ.ਸੀ. ਦੇ ਕਿਟੀਮੈਟ ਵਿਖੇ $33-ਬਿਲੀਅਨ ਦੇ ਐਲ.ਐਨ.ਜੀ. ਕੈਨੇਡਾ ਫੇਜ਼-2 ਪ੍ਰੋਜੈਕਟ ਲਈ ਇੱਕ ਵਾਰ ਫਿਰ ਚੀਨੀ ਸਟੀਲ ਦੀ ਵਰਤੋਂ ਕੀਤੀ ਜਾਵੇਗੀ। ਇਸ ਜੁਆਇੰਟ ਵੈਨਚਰ ਵੱਲੋਂ ਚੀਨ ਦੀ ਸਰਕਾਰੀ ਕੰਪਨੀ ਚਾਈਨਾ ਆਫਸ਼ੋਰ ਆਇਲ ਇੰਜੀਨੀਅਰਿੰਗ ਤੋਂ ਕੰਪੋਨੈਂਟ ਖ਼ਰੀਦੇ ਜਾਣਗੇ, ਜਿਸ ਨੇ ਪਹਿਲੇ ਫੇਜ਼ ਦੌਰਾਨ ਵੀ ਦੋ ਤਰਲ ਕੁਦਰਤੀ ਗੈਸ ਪ੍ਰੋਸੈਸਿੰਗ ਯੂਨਿਟ ਦਾ ਨਿਰਮਾਣ ਕੀਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link