9.19C Vancouver
ADS

May 10, 2022 12:11 AM - ANI

ਰਿਕਾਰਡ ਹੇਠਲੇ ਪੱਧਰ 'ਤੇ ਰੁਪਿਆ; ਡਾਲਰ ਦੇ ਮੁਕਾਬਲੇ 60 ਪੈਸੇ ਡਿੱਗ ਕੇ 77.50 'ਤੇ ਪੁੱਜਾ

Share On
rupee-hits-record-low-closes-60-paise-down-at-77-50-against-us-dollar
Indian Rupee hits record low

ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 60 ਪੈਸੇ ਦਾ ਗੋਤਾ ਲਾਉਂਦੇ ਹੋਏ ਰਿਕਾਰਡ ਹੇਠਲੇ ਪੱਧਰ 77.50 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਅਮਰੀਕਾ ਦੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਮਗਰੋਂ ਵਿਦੇਸ਼ੀ ਫੰਡ ਦੇ ਲਗਾਤਾਰ ਨਿਕਲਣ ਕਾਰਨ ਭਾਰਤੀ ਕਰੰਸੀ ਵਿਚ ਕਮਜ਼ੋਰੀ ਦੇਖਣ ਨੂੰ ਮਿਲੀ ਹੈ।

ਪਿਛਲੇ ਕਾਰੋਬਾਰੀ ਸੈਸ਼ਨ ਸ਼ੁੱਕਰਵਾਰ ਨੂੰ ਭਾਰਤੀ ਕਰੰਸੀ ਦਾ ਬੰਦ ਪੱਧਰ 76.90 ਰੁਪਏ ਪ੍ਰਤੀ ਅਮਰੀਕੀ ਡਾਲਰ ਸੀ।

ਰੁਪਏ ਦੀ ਅੱਜ ਸ਼ੁਰੂਆਤ ਵੀ ਕਮਜ਼ੋਰ ਹੋਈ, ਜਿੱਥੇ ਇਹ 77.17 ਦੇ ਪੱਧਰ 'ਤੇ ਖੁੱਲ੍ਹਿਆ, ਉੱਥੇ ਹੀ ਦਿਨ ਦੇ ਕਾਰੋਬਾਰ ਦੌਰਾਨ ਇਸ ਨੇ ਅਮਰੀਕੀ ਡਾਲਰ ਦੇ ਮੁਕਾਬਲੇ 77.58 ਦਾ ਰਿਕਾਰਡ ਹੇਠਲਾ ਪੱਧਰ ਦਰਜ ਕੀਤਾ। ਇਸ ਤਰ੍ਹਾਂ ਭਾਰਤੀ ਕਰੰਸੀ ਨੇ ਅੱਜ ਇੰਟਰਾ-ਡੇਅ ਅਤੇ ਬੰਦ ਦੌਰਾਨ ਨਵਾਂ ਹੇਠਲਾ ਰਿਕਾਰਡ ਪੱਧਰ ਦੇਖਿਆ। ਪਿਛਲੀ ਵਾਰ ਭਾਰਤੀ ਕਰੰਸੀ ਨੇ 7 ਮਾਰਚ ਨੂੰ ਰਿਕਾਰਡ ਹੇਠਲਾ ਪੱਧਰ ਦਰਜ ਕੀਤਾ ਸੀ, ਜਦੋਂ ਇਹ ਅਮਰੀਕੀ ਡਾਲਰ ਦੇ ਮੁਕਾਬਲੇ 76.98 ਦੇ ਪੱਧਰ 'ਤੇ ਪੁੱਜ ਗਈ ਸੀ। ਦੱਸ ਦੇਈਏ ਕਿ ਫੈਡਰਲ ਰਿਜ਼ਰਵ ਵੱਲੋਂ ਪਿਛਲੇ ਹਫ਼ਤੇ ਵਿਆਜ ਦਰ ਵਿਚ 0.50 ਫ਼ੀਸਦ ਵਾਧਾ ਕਰਨ ਮਗਰੋਂ ਅਮਰੀਕੀ ਡਾਲਰ ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਮਜਬੂਤ ਹੋਇਆ ਹੈ। ਪਿਛਲੇ ਦੋ ਸੈਸ਼ਨਾਂ ਵਿਚ ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ 115 ਪੈਸੇ ਤੱਕ ਕਮਜ਼ੋਰ ਹੋਈ ਹੈ।

Latest news

mark-carney-meets-premiers-and-first-nations-leaders-ahead-of-federal-budget
Punjabi

ਬਜਟ ਤੋਂ ਪਹਿਲਾਂ ਪੀ.ਐਮ.ਕਾਰਨੀ ਨੇ ਪ੍ਰੀਮੀਅਰਜ਼ ਤੇ ਫਸਟ ਨੇਸ਼ਨ ਆਗੂਆਂ ਨਾਲ ਕੀਤੀ ਅਹਿਮ ਬੈਠਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਾਮੀ ਬਜਟ ਤੋਂ ਪਹਿਲਾਂ ਅੱਜ ਪ੍ਰੀਮੀਅਰਜ਼ ਅਤੇ ਫਸਟ ਨੇਸ਼ਨ ਦੇ ਲੀਡਰਸ ਨਾਲ ਔਟਵਾ ਵਿਚ ਉੱਚ-ਪੱਧਰੀ ਬੈਠਕ ਕੀਤੀ, ਇਸ ਦਾ ਮਕਸਦ ਵੱਡੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਵਿਚ ਆਉਣ ਵਾਲੀਆਂ ਰੁਕਾਵਟਾਂ ਅਤੇ ਵਿਰੋਧਾਂ ਨੂੰ ਠੱਲ੍ਹ ਪਾਉਣਾ ਸੀ। ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ Indigenous communities ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਉਨ੍ਹਾਂ ਨਾਲ ਨਵੇਂ ਸਿਰੇ ਤੋਂ ਮਜ਼ਬੂਤ ਸਾਂਝੇਦਾਰੀ ਬਣਾਉਣ ਦਾ ਭਰੋਸਾ ਦਿੱਤਾ।
bc-greens-retain-two-seats-despite-increase-in-vote-share
Punjabi

ਵੋਟ ਸ਼ੇਅਰ ਵਧਿਆ, ਪਰ ਬੀ.ਸੀ. ਗ੍ਰੀਨਸ 2 ਸੀਟਾਂ ’ਤੇ ਹੀ ਸਿਮਟੀ

ਬੀ.ਸੀ. ਗ੍ਰੀਨਸ ਇਸ ਵਾਰ ਦੀਆਂ ਚੋਣਾਂ ਵਿਚ ਵੀ 2 ਸੀਟਾਂ ਹੀ ਜਿੱਤਣ ਵਿਚ ਕਾਮਯਾਬ ਰਹੀ ਹੈ, ਹਾਲਾਂਕਿ,ਪਾਰਟੀ ਦੇ ਕੁੱਲ ਵੋਟ ਸ਼ੇਅਰ ਵਿਚ ਵਾਧਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਚੋਣ ਨਤੀਜੇ ਦੱਸਦੇ ਹਨ ਕਿ ਸਾਲ 2024 ਦੇ ਮੁਕਾਬਲੇ ਇਸ ਵਾਰ ਗ੍ਰੀਨਸ ਦੀਆਂ ਵੋਟਾਂ ਵਿਚ 23,000 ਦਾ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਪਾਰਟੀ ਸਨੈਪ ਇਲੈਕਸ਼ਨ ਤੋਂ ਪਹਿਲਾਂ ਵਾਲੀਆਂ ਆਪਣੀਆਂ ਦੋ ਸੀਟਾਂ ਦੇ ਅੰਕੜੇ ਤੋਂ ਅੱਗੇ ਨਹੀਂ ਵਧ ਸਕੀ।
bank-of-canada-could-raise-interest-rates-for-the-first-time-in-three-years
Punjabi

ਕੈਨੇਡਾ ਵਿੱਚ ਵਿਆਜ ਦਰਾਂ ਵਧਣ ਦੇ ਸੰਕੇਤ, ਤਿੰਨ ਸਾਲਾਂ ਬਾਅਦ ਹੋ ਸਕਦਾ ਹੈ ਪਹਿਲਾ ਵਾਧਾ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ Monetary ਪਾਲਿਸੀ ਜਾਰੀ ਕਰਨ ਜਾ ਰਿਹਾ ਹੈ ਅਤੇ ਬਹੁਤ ਸਾਰੇ ਮਾਹਰਾਂ ਵਲੋਂ ਵਿਆਜ਼ ਦਰਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੇ ਅਜਿਹਾ ਹੁੰਦਾ ਹੈ ਤਾਂ ਇਹ ਤਿੰਨ ਸਾਲਾਂ ਵਿਚ ਪਹਿਲੀ ਵਾਰ ਹੋਵੇਗਾ। ਅਰਥਸ਼ਾਸਤਰੀਆਂ ਮੁਤਾਬਕ, ਕੈਨੇਡੀਅਨ ਅਰਥਵਿਵਸਥਾ ਇਸ ਸਮੇਂ ਦੋ ਬਿਲਕੁਲ ਉਲਟ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਪਹਿਲੀ ਇਹ ਹੈ ਕਿ ਅਰਥਵਿਵਸਥਾ ਕਮਜ਼ੋਰ ਚੱਲ ਰਹੀ ਹੈ, ਜਿਸ ਸਥਿਤੀ ਵਿਚ ਗ੍ਰੋਥ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਵਿਚ ਕਟੌਤੀ ਦੀ ਲੋੜ ਹੁੰਦੀ ਹੈ।
25-year-old-jasdeep-singh-hayre-missing-in-surrey-police-seek-publics-help
Punjabi

ਸਰੀ ਤੋਂ 25 ਸਾਲਾ ਜਸਦੀਪ ਸਿੰਘ ਹੇਅਰ ਲਾਪਤਾ, ਪੁਲਿਸ ਵੱਲੋਂ ਲੋਕਾਂ ਤੋਂ ਮਦਦ ਦੀ ਅਪੀਲ

ਸਰੀ ਪੁਲਿਸ ਸਰਵਿਸ ਵੱਲੋਂ ਇੱਕ 25 ਸਾਲਾ ਨੌਜਵਾਨ ਜਸਦੀਪ ਸਿੰਘ ਹੇਅਰ ਦੇ ਲਾਪਤਾ ਹੋਣ ਤੋਂ ਬਾਅਦ ਜਨਤਾ ਤੋਂ ਉਸ ਦੀ ਭਾਲ ਵਿਚ ਮਦਦ ਦੀ ਅਪੀਲ ਕੀਤੀ ਗਈ ਹੈ। ਪੁਲਿਸ ਮੁਤਾਬਕ ਜਸਦੀਪ ਸਿੰਘ ਨੂੰ ਆਖਰੀ ਵਾਰ 21 ਅਕਤੂਬਰ ਨੂੰ ਸਰੀ ਦੇ 26 ਐਵੇਨਿਊ ਦੇ 17000 ਬਲੌਕ ਵਿਚ ਦੇਖਿਆ ਗਿਆ ਸੀ।
b-c-conservatives-sweep-all-10-surrey-ridings
Punjabi

ਬੀ.ਸੀ. ਚੋਣਾਂ: ਸਰੀ ਦੇ ਸਾਰੇ 10 ਹਲਕਿਆਂ ’ਚ ਕੰਜ਼ਰਵੇਟਿਵ ਪਾਰਟੀ ਦੀ ਜਿੱਤ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸਰੀ ਖੇਤਰ ਦੇ ਸਾਰੇ 10 ਹਲਕਿਆਂ ਵਿਚ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਇਨ੍ਹਾਂ ਨਤੀਜਿਆਂ ਵਿਚ ਸਭ ਤੋਂ ਵੱਧ ਚਰਚਾ ਸਰੀ-ਸਿਟੀ ਸੈਂਟਰ ਸੀਟ ਦੀ ਰਹੀ, ਜਿੱਥੇ ਬੀ. ਸੀ. ਕੰਜ਼ਰਵੇਟਿਵ ਦੇ Zeeshan Wahla ਨੇ ਬੀ.ਸੀ. ਐਨ.ਡੀ.ਪੀ. ਦੀ Amna Shah ਨੂੰ ਬੇਹੱਦ ਫਸਵੇਂ ਮੁਕਾਬਲੇ ਵਿਚ ਕਰੀਬ 400 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link