Feb 23, 2022 10:45 PM - Connect News

ਵਿਕਟੋਰੀਆ 'ਚ ਪੁਲਿਸ ਵੱਲੋਂ ਇੱਕ ਟੀਨੇਜਰ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੇ ਲੜਕੀ ਦੀ ਤਸਵੀਰ ਜਾਰੀ ਕਰ ਲੋਕਾਂ ਤੋਂ ਮਦਦ ਸੀ ਅਪੀਲ ਕੀਤੀ ਹੈ।
ਲੜਕੀ ਦਾ ਨਾਮ ਲੀਆ ਬਾਰਕਰ ਹੈ ਅਤੇ ਉਸ ਦੀ ਉਮਰ 16 ਸਾਲ ਦੱਸੀ ਗਈ ਹੈ।
ਉਸ ਨੂੰ ਲਾਪਤਾ ਹੋਏ 3 ਹਫ਼ਤੇ ਤੋਂ ਵਧੇਰੇ ਸਮਾਂ ਹੋ ਗਿਆ ਹੈ।
ਲੀਆ ਬਾਰਕਰ ਨੂੰ ਆਖਰੀ ਵਾਰ 1 ਫਰਵਰੀ ਨੂੰ ਸਵੇਰੇ ਦੇ ਸਮੇਂ ਵੇਖਿਆ ਗਿਆ ਸੀ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਲੜਕੀ ਲਈ ਚਿੰਤਤ ਹਨ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਵੈਨਕੂਵਰ ਪਹੁੰਚੀ ਹੋ ਸਕਦੀ ਹੈ।
ਵਿਕਟੋਰੀਆ ਪੁਲਿਸ ਵੱਲੋਂ ਜਾਰੀ ਜਾਣਕਾਰੀ ਪੜ੍ਹਨ ਲਈ ਲਿੰਕ ਕਲਿਕ ਕਰੋ:
https://vicpd.ca/2022/02/22/search-continues-for-high-risk-missing-youth-lia-barker/




