13.57C Vancouver
ADS

Jun 9, 2020 8:30 PM -

ਸਰ੍ਹੀ ਵਿੱਚ ਗੋਲੀ ਚੱਲੀ, ਇੱਕ ਵਿਅਕਤੀ ਜ਼ਖਮੀ

Share On
shooting-in-surrey-one-injured
RCMP logo seen in a file image/ The Canadian Press

ਅੱਜ ਸਵੇਰ ਸਰ੍ਹੀ ਦੇ ਵਾਲ੍ਹੀ ਇਲਾਕੇ ਵਿੱਚ ਕਈ ਲੋਕਾਂ ਵਿਚਕਾਰ ਹੋਈ ਝੜਪ ਦੌਰਾਨ ਗੋਲੀ ਚੱਲੀ।

ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਰ੍ਹੀ ਆਰ.ਸੀ.ਐਮ.ਪੀ. ਮੁਤਾਬਕ ਇਹ ਸਾਰੇ ਵਿਅਕਤੀ ਇੱਕ ਦੂਜੇ ਨੂੰ ਜਾਣਦੇ ਸਨ।

ਵਾਲ੍ਹੀ ਇਲਾਕੇ ਦੇ ਇੱਕ ਘਰ ਵਿੱਚ ਕਿਸੇ ਤਰ੍ਹਾਂ ਦੀ ਹਲਚਲ ਕਿ ਖ਼ਬਰ ਮਿਲਣ 'ਤੇ ਜਦ ਪੁਲੀਸ ਤਕਰੀਬਨ ਸਾਢੇ ਅੱਠ ਵਜੇ ਮੌਕੇ 'ਤੇ ਪਹੁੰਚੀ ਤਾਂ ਉਹਨਾਂ ਨੂੰ ਉੱਥੇ ਦੋ ਵਿਅਕਤੀ ਮਿਲੇ ਜਿਨ੍ਹਾਂ ਵਿੱਚੋਂ ਇੱਕ ਦੇ ਗੋਲੀ ਵੱਜੀ ਹੋਈ ਸੀ।

ਪੁਲੀਸ ਮੁਤਾਬਕ ਇਹ ਦੋਨੋਂ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਵਿੱਚ ਸਨ।

ਪੀੜਤ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

ਪੁਲੀਸ ਦਾ ਮੰਨਣਾ ਹੈ ਕਿ ਉਹਨਾਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ, ਉੱਥੇ ਇੱਕ ਤੀਸਰਾ ਵਿਅਕਤੀ ਵੀ ਮੌਜੂਦ ਸੀ, ਪਰ ਉਹ ਮੌਕੇ ਤੋਂ ਨਿਕਲ ਕੇ ਕਿੱਧਰ ਗਿਆ, ਇਸ ਝੜਪ ਦਾ ਕਾਰਣ ਕੀ ਸੀ ਜਾਂ ਪੀੜਿਤ ਵਿਅਕਤੀ ਨੂੰ ਗੋਲੀ ਕਿੱਥੇ ਅਤੇ ਕਦੋਂ ਮਾਰੀ ਗਈ, ਅਜਿਹੇ ਬਹੁਤ ਸਾਰੇ ਸਵਾਲਾਂ ਦੇ ਪੁਲੀਸ ਕੋਲ ਫ਼ਿਲਹਾਲ ਕੋਈ ਜਵਾਬ ਨਹੀਂ ਹਨ।

ਪੁਲੀਸ ਮੁਤਾਬਕ ਇਸ ਹਾਦਸੇ ਕਾਰਣ ਆਮ ਜਨਤਾ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ।

Latest news

two-killed-three-injured-after-intercepted-missile-debris-falls-in-abu-dhabi-officials-say
Punjabi

ਅਬੂ ਧਾਬੀ ਵਿੱਚ ਰੋਕੀ ਗਈ ਈਰਾਨੀ ਮਿਜ਼ਾਈਲ ਦੇ ਮਲਬੇ ਨਾਲ ਦੋ ਦੀ ਮੌਤ, ਤਿੰਨ ਜ਼ਖਮੀ: ਅਧਿਕਾਰੀ

ਮਿਡਲ ਈਸਟ ਵਿੱਚ ਚੱਲ ਰਹੇ ਤਣਾਅ ਦਰਮਿਆਨ ਯੂ.ਏ.ਈ. ਦੀ ਰਾਜਧਾਨੀ ਅਬੂ ਧਾਬੀ ਵਿੱਚ ਇੱਕ ਰੋਕੀ ਗਈ ਈਰਾਨੀ ਬੈਲਿਸਟਿਕ ਮਿਜ਼ਾਈਲ ਦੇ ਟੁਕੜੇ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਸ ਘਟਨਾ ਵਿੱਚ ਮਾਰੇ ਗਏ ਦੋ ਲੋਕਾਂ ਦੀ ਪਛਾਣ ਵੀ ਕਰ ਲਈ ਗਈ ਹੈ।
jason-kenney-to-debate-alberta-separatism-in-may-events
Punjabi

ਜੇਸਨ ਕੈਨੀ ਮਈ ਦੇ ਸਮਾਗਮਾਂ ਵਿੱਚ ਐਲਬਰਟਾ ਵੱਖਵਾਦ 'ਤੇ ਕਰਨਗੇ ਬਹਿਸ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਸੂਬੇ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਮਸ਼ਹੂਰ ਵਕੀਲ ਕੀਥ ਵਿਲਸਨ ਨਾਲ ਜਨਤਕ ਬਹਿਸ ਵਿੱਚ ਹਿੱਸਾ ਲੈਣ ਜਾ ਰਹੇ ਹਨ। ਇਸ ਸਬੰਧੀ ਪਹਿਲੀ ਬਹਿਸ 1 ਮਈ ਨੂੰ ਐਡਮਿੰਟਨ ਵਿੱਚ ਸਿਵਿਟਸ ਕੈਨੇਡਾ ਸੰਸਥਾ ਵੱਲੋਂ ਕਰਵਾਈ ਜਾਵੇਗੀ।
nato-report-says-canada-met-2-defence-spending-target-for-first-time-in-decades
Punjabi

ਕੈਨੇਡਾ ਨੇ ਨੈਟੋ ਵੱਲੋਂ ਮਿੱਥੇ ਗਏ ਜੀ. ਡੀ. ਪੀ. ਦੇ ਦੋ ਫੀਸਦੀ ਦੇ ਬਰਾਬਰ ਡਿਫੈਂਸ ਖ਼ਰਚ ਟਾਰਗੇਟ ਨੂੰ ਕੀਤਾ ਪੂਰਾ

ਕੈਨੇਡਾ ਨੇ ਫਾਈਨਲੀ ਅਧਿਕਾਰਤ ਤੌਰ 'ਤੇ ਨੈਟੋ ਵੱਲੋਂ ਮਿੱਥੇ ਗਏ ਜੀ. ਡੀ. ਪੀ. ਦੇ ਦੋ ਫੀਸਦੀ ਦੇ ਬਰਾਬਰ ਡਿਫੈਂਸ ਖ਼ਰਚ ਟਾਰਗੇਟ ਨੂੰ ਪੂਰਾ ਕਰ ਲਿਆ ਹੈ। ਇਸ ਟੀਚੇ ਨੂੰ 2014 ਵਿਚ ਰੂਸ ਵੱਲੋਂ ਕ੍ਰੀਮੀਆ 'ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਸਾਰੇ ਨੈਟੋ ਦੇਸ਼ਾਂ ਲਈ ਜ਼ਰੂਰੀ ਕੀਤਾ ਗਿਆ ਸੀ ਅਤੇ ਮੈਂਬਰ ਦੇਸ਼ਾਂ ਨੇ 2024 ਤੱਕ ਇਸ ਟਾਰਗੇਟ ਨੂੰ ਹਾਸਲ ਕਰ ਲਏ ਜਾਣ ਦੀ ਵਚਨਬੱਧਤਾ ਜਤਾਈ ਸੀ ਪਰ ਇਸ ਸਮਾਂ-ਸੀਮਾ ਵਿਚ ਟੀਚੇ ਨੂੰ ਪੂਰਾ ਕਰਨ ਵਿਚ ਅਸਫਲ ਰਹਿਣ ਵਾਲੇ 11 ਦੇਸ਼ਾਂ ਵਿਚੋਂ ਕੈਨੇਡਾ ਇੱਕ ਸੀ।
vancouver-police-seek-witnesses-after-suspicious-death-in-downtown-eastside
Punjabi

ਵੈਨਕੂਵਰ 'ਚ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਜਾ ਰਹੀ ਗਵਾਹਾਂ ਦੀ ਭਾਲ

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵਲੋਂ ਚਸ਼ਮਦੀਦ ਗਵਾਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਹ ਘਟਨਾ 20 ਮਾਰਚ ਦੀ ਸਵੇਰ ਨੂੰ ਵਾਪਰੀ ਸੀ।
b-c-police-watchdog-launches-systemic-probe-into-handling-of-sexual-misconduct-cases
Punjabi

ਬੀ.ਸੀ. ਦੇ ਪੁਲਿਸ ਕਮਿਸ਼ਨਰ ਨੇ ਮਹਿਕਮੇ 'ਚ ਜਿਨਸੀ ਦੁਰਵਿਵਾਹ ਦੇ ਮਾਮਲਿਆਂ ਦੀ ਜਾਂਚ ਸ਼ੁਰੂ ਕਰਨ ਦਾ ਕੀਤਾ ਐਲਾਨ

ਬੀ.ਸੀ. ਦੇ ਪੁਲਿਸ ਸ਼ਿਕਾਇਤ ਕਮਿਸ਼ਨਰ ਪ੍ਰਭੂ ਰਾਜਨ ਨੇ ਸ਼ਹਿਰਾਂ ਦੇ ਪੁਲਿਸ ਵਿਭਾਗ ਵਿਚ ਔਫੀਸਰ ਨਾਲ ਜੁੜੇ ਜਿਨਸੀ ਦੁਰਵਿਹਾਰ ਦੇ ਮਾਮਲਿਆਂ ਦੀ ਸਿਸਟਮਿਕ ਇਨਵੈਸਟੀਦੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਮਿਸ਼ਨਰ ਰਾਜਨ ਮੁਤਾਬਕ, ਇਹ ਜਾਂਚ ਇਸ ਗੱਲ 'ਤੇ ਕੇਂਦਰਿਤ ਹੋਵੇਗੀ ਕਿ ਪੁਲਿਸ ਵਿਭਾਗ ਆਪਣੇ ਹੀ ਔਫੀਸਰ ਖਿਲਾਫ ਲੱਗੇ ਅਜਿਹੇ ਇਲਜ਼ਾਮਾਂ ਨੂੰ ਕਿਵੇਂ ਹੈਂਡਲ ਕਰਦੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link