10.49C Vancouver
ADS

May 7, 2020 2:12 AM -

ਪੰਜਾਬ 'ਚ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਵਧੇਰੀ ਢਿੱਲ ਸੰਬੰਧੀ ਨੋਟੀਫਿਕੇਸ਼ਨ ਜਾਰੀ

Share On
shops-in-punjab-to-remain-open-from-7am-to-3pm
Punjab Home Department on Wednesday said that shops would remain open from 7 am to 3 pm in the State during the coronavirus-induced lockdown. Photo-ANI

ਪੰਜਾਬ ਹੋਮ ਡਿਪਾਰਟਮੈਂਟ ਨੇ ਲੌਕਡਾਊਨ 'ਚ ਥੋੜੀ ਹੋਰ ਢਿੱਲ ਦੇਣ ਦਾ ਫੈਸਲਾ ਲਿਆ ਹੈ।

ਸੂਬਾ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦੁਕਾਨਾਂ ਖੁੱਲ੍ਹਣ ਦਾ ਸਮਾਂ ਪਹਿਲਾਂ ਦੇ ਮੁਕਾਬਲੇ ਕੁੱਲ 4 ਘੰਟੇ ਵਧਾ ਦਿੱਤਾ ਹੈ।

ਨਵੇਂ ਨੋਟੀਫਿਕੇਸ਼ਨ ਮੁਤਾਬਕ ਹੁਣ ਸਵੇਰੇ 7 ਵਜੇ ਤੋਂ ਦੁਪਿਹਰ 3 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।

ਹਾਲਾਂਕਿ ਦੁਕਾਨਦਾਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਉਨ੍ਹਾਂ ਦੀ ਦੁਕਾਨ ਤੇ ਭੀੜ ਨਾ ਜੁਟੇ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ।

ਇਸ ਤੋਂ ਪਹਿਲਾਂ ਦੁਕਾਨਾਂ 9 ਵਜੇ ਤੋਂ 1 ਵਜੇ ਤੱਕ ਖੁੱਲ੍ਹਦੀਆਂ ਸਨ।

ਇਸ ਨਵੇਂ ਨੋਟੀਫਿਕੇਸ਼ਨ ਮੁਤਾਬਕ ਇਹ ਵੀ ਦੱਸਿਆ ਗਿਆ ਹੈ ਕਿ ਬੈਂਕ ਪਬਲਿਕ ਡੀਲਿੰਗ ਲਈ 9 ਤੋਂ 1 ਵਜੇ ਤੱਕ ਹੀ ਖੁੱਲ੍ਹਣਗੇ।

ਹਾਲਾਂਕਿ ਪਬਲਿਕ ਡੀਲਿੰਗ ਤੋਂ ਹਟਕੇ ਕੀਤੇ ਜਾਣ ਵਾਲੇ ਕੰਮਾਂ ਸੰਬੰਧੀ ਬੈਂਕਾਂ ਨੂੰ ਵਧੇਰੇ ਸਮੇਂ ਲਈ ਖੁੱਲ੍ਹਾ ਰੱਖਿਆ ਜਾ ਸਕਦਾ ਹੈ।

ਅਧਿਕਾਰਿਤ ਅੰਕੜਿਆਂ ਅਨੁਸਾਰ ਪੰਜਾਬ 'ਚ ਵਾਇਰਸ ਦੇ 1,451 ਮਾਮਲੇ ਰਿਪੋਰਟ ਕੀਤੇ ਜਾ ਚੁੱਕੇ ਹਨ।

Latest news

b-c-conservatives-promise-1-000-annual-tax-cut-for-low-and-middle-income-families
Punjabi

ਡੋਰਕਸਨ ਦਾ ਐਲਾਨ: $32,000 ਤੱਕ ਦੀ ਆਮਦਨ ’ਤੇ ਸੂਬਾਈ ਟੈਕਸ ਖ਼ਤਮ ਕਰਨ ਦਾ ਵਾਅਦਾ

ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ $1,000 ਦੀ ਟੈਕਸ ਕਟੌਤੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਰੀ ਵਿਖੇ ਇੱਕ ਗ੍ਰੋਸਰੀ ਸਟੋਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਡੋਰਕਸਨ ਨੇ ਕਿਹਾ ਕਿ ਜੇ ਸੂਬੇ ਦੀ ਜਨਤਾ ਉਹਨਾਂ ਨੂੰ ਪ੍ਰੀਮੀਅਰ ਬਣਾਉਂਦੀ ਹੈ ਤਾਂ ਬੀ.ਸੀ. ਦੇ ਲੋਕਾਂ ਨੂੰ ਆਪਣੀ $32,000 ਤੱਕ ਦੀ ਪਹਿਲੀ ਇਨਕਮ 'ਤੇ ਕੋਈ ਸੂਬਾਈ ਆਮਦਨ ਕਰ ਨਹੀਂ ਦੇਣਾ ਪਵੇਗਾ।
27-year-old-charged-in-burnaby-crash-that-killed-elderly-couple
Punjabi

ਬਰਨਬੀ ਹਾਦਸੇ ’ਚ ਬਜ਼ੁਰਗ ਜੋੜੇ ਦੀ ਮੌਤ: 27 ਸਾਲਾ ਨੌਜਵਾਨ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ

ਬਰਨਬੀ ਵਿਚ ਕਰੀਬ ਦੋ ਸਾਲ ਪਹਿਲਾਂ ਸੜਕ ਹਾਦਸੇ ਵਿਚ ਇੱਕ ਬਜ਼ੁਰਗ ਜੋੜੇ ਦੀ ਹੋਈ ਮੌਤ ਦੇ ਮਾਮਲੇ ਵਿਚ ਐਬਟਸਫੋਰਡ ਦੇ ਇੱਕ 27 ਸਾਲਾ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬਰਨਬੀ ਆਰ.ਸੀ.ਐਮ.ਪੀ. ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ, 21 ਦਸੰਬਰ 2024 ਨੂੰ ਬਾਉਂਡਰੀ ਰੋਡ ਅਤੇ ਫੋਰੈਸਟ ਸਟ੍ਰੀਟ 'ਤੇ ਦੋ ਗੱਡੀਆਂ ਦੀ ਟੱਕਰ ਹੋਈ ਸੀ, ਜਿੱਥੇ ਇੱਕ ਗੱਡੀ ਨੇ ਦੂਜੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਸੀ।
eby-pledges-to-freeze-icbc-insurance-rates-for-another-three-years
Punjabi

ਈਬੀ ਦਾ ਵੱਡਾ ਚੋਣ ਵਾਅਦਾ, ICBC ਬੀਮਾ ਦਰਾਂ 3 ਸਾਲ ਹੋਰ ਫ੍ਰੀਜ਼ ਕਰਨ ਦਾ ਐਲਾਨ

ਬੀਸੀ ਐਨਡੀਪੀ ਲੀਡਰ ਡੇਵਿਡ ਈਬੀ ਨੇ ਅੱਜ ਰਿਚਮੰਡ ਵਿਚ ਚੋਣ ਕੰਪੇਨ ਦੌਰਾਨ ਵੋਟਰਾਂ ਨਾਲ ਇੱਕ ਵੱਡਾ ਵਾਅਦਾ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਫਿਰ ਸੱਤਾ ਵਿਚ ਆਉਂਦੀ ਹੈ ਤਾਂ ਉਹ ICBC ਦੀਆਂ ਬੀਮਾ ਦਰਾਂ ਨੂੰ ਅਗਲੇ 3 ਹੋਰ ਸਾਲਾਂ ਲਈ ਫ੍ਰੀਜ਼ ਕਰ ਦੇਣਗੇ।
bill-c-39-faces-vote-in-house-of-commons-amid-strike-powers-controversy
Punjabi

ਬਿੱਲ C-39 ’ਤੇ ਅੱਜ ਵੋਟਿੰਗ, ਹੜਤਾਲ ਰੋਕਣ ਦੀ ਤਾਕਤ ਨੂੰ ਲੈ ਕੇ NDP ਵੱਲੋਂ ਵਿਰੋਧ

ਕੈਨੇਡਾ ਦੀ ਹਾਊਸ ਆਫ਼ ਕਾਮਨਜ਼ ਵਿਚ ਅੱਜ ਫੈਡਰਲ ਸਰਕਾਰ ਦੇ ਵਿਵਾਦਿਤ ਬਿੱਲ C-39 'ਤੇ ਵੋਟਿੰਗ ਹੋਣ ਜਾ ਰਹੀ ਹੈ, ਜਿਸ ਦਾ ਉਦੇਸ਼ ਪ੍ਰੋਜੈਕਟਾਂ ਨੂੰ ਫਾਸਟ ਟ੍ਰੈਕ ਮਨਜ਼ੂਰੀ ਦੇਣਾ ਹੈ। ਇਸੇ ਬਿੱਲ ਦੇ ਇੱਕ provision ਰਾਹੀਂ ਲੇਬਰ ਕੋਡ ਦੀ ਧਾਰਾ 107 ਵਿਚ ਬਦਲਾਅ ਕੀਤੇ ਜਾਣ ਨੂੰ ਲੈ ਕੇ ਵਿਵਾਦ ਹੈ ਜੋ ਲੇਬਰ ਮਿਨਿਸਟਰ ਨੂੰ ਰਾਸ਼ਟਰੀ ਹਿੱਤ ਦਾ ਹਵਾਲਾ ਦੇ ਕੇ ਕਿਸੇ ਵੀ ਚੱਲ ਰਹੀ ਹੜਤਾਲ ਨੂੰ ਰੋਕਣ ਦਾ ਅਧਿਕਾਰ ਦਿੰਦਾ ਹੈ।
vancouver-advance-voting-sets-new-daily-record-as-25-142-voters-cast-ballots
Punjabi

ਵੈਨਕੂਵਰ ਮਿਊਂਸੀਪਲ ਚੋਣਾਂ ’ਚ ਅਗਾਊਂ ਵੋਟਿੰਗ ਦਾ ਨਵਾਂ ਰਿਕਾਰਡ, ਇੱਕ ਦਿਨ ’ਚ 25,142 ਵੋਟਰਾਂ ਨੇ ਪਾਈ ਵੋਟ

ਵੈਨਕੂਵਰ ਮਿਊਂਸੀਪਲ ਚੋਣਾਂ ਦੀ ਅਗਾਊਂ ਵੋਟਿੰਗ ਦੇ ਦੂਜੇ ਦਿਨ ਵੋਟਰਾਂ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ, ਜਿੱਥੇ ਬੁੱਧਵਾਰ ਨੂੰ 25,142 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਸਿਟੀ ਔਫ ਵੈਨਕੂਵਰ ਵੱਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਮੁਤਾਬਕ, ਇਹ ਸ਼ਹਿਰ ਦੇ ਇਤਿਹਾਸ ਵਿਚ ਕਿਸੇ ਇੱਕ ਦਿਨ ਵਿਚ ਹੋਈ ਸਭ ਤੋਂ ਵੱਡੀ ਅਗਾਊਂ ਵੋਟਿੰਗ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link