Mar 19, 2024 6:18 PM - The Connect News
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਨਵਜੰਮੇ ਬੱਚੇ ਦੇ ਲੀਗਲ ਡਾਕੂਮੈਂਟਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਬਲਕੌਰ ਸਿੱਧੂ ਨੇ ਵੀਡੀਓ ਮੈਸੇਜ ਵਿਚ ਕਿਹਾ ਕਿ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ।
ਕਾਨੂੰਨ ਮੁਤਾਬਕ, ਭਾਰਤ ਵਿਚ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਆਈ.ਵੀ.ਐੱਫ. ਤਕਨੀਕ ਦੀ ਇਜਾਜ਼ਤ ਨਹੀਂ ਹੈ ਪਰ ਜੇ ਕੋਈ ਔਰਤ ਵਿਦੇਸ਼ ਵਿਚ ਗਰਭਵਤੀ ਹੋਈ ਹੈ ਤਾਂ ਉਸ ਦੀ ਡਿਲੀਵਰੀ ਦੇਸ਼ ਵਿਚ ਹੋ ਸਕਦੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਸਾਰੇ ਲੀਗਲ ਡਾਕੂਮੈਂਟਸ ਹਨ ਤੇ ਉਹ ਇਲਾਜ ਪੂਰਾ ਹੋਣ ’ਤੇ ਇਹ ਪੇਸ਼ ਕਰ ਸਕਦੇ ਹਨ ਪਰ ਪ੍ਰਸ਼ਾਸਨ ਵਲੋਂ ਪੇਸ਼ਾਨ ਕੀਤੇ ਜਾਣ ਨਾਲ ਉਹ ਬਹੁਤ ਦੁਖੀ ਹੋਏ ਹਨ।