21.17C Vancouver
ADS

Dec 4, 2024 2:16 PM - The Associated Press

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਾ ਮਾਰਸ਼ਲ ਲਾਅ ਲਾਗੂ ਕਰਨ ਕਰਕੇ ਵਿਰੋਧ

Share On
south-koreas-opposition-party-urges-yoon-to-resign-or-face-impeachment-over-martial-law-decree
If Yoon is impeached, he’ll stripped of his constitutional powers until the Constitutional Court can rule on his fate. (Photo: The Canadian Press)

ਦੱਖਣੀ ਕੋਰੀਆ ਵਿਚ ਰਾਜਨੀਤਕ ਉਥਲ-ਪੁਥਲ ਵਧ ਗਈ ਹੈ। ਰਾਸ਼ਟਰਪਤੀ ਯੂਨ ਸੂਕ ਯੋਲ ਨੂੰ ਦੇਸ਼ ਵਿਚ ਮਾਰਸ਼ਲ ਲਾਅ ਲਾਗੂ ਕਰਨ ਦੇ ਮਾਮਲੇ ਵਿਚ ਸੰਸਦ ਵਿਚ ਮਹਾਦੋਸ਼ ਪ੍ਰਸਤਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਪ੍ਰਸਤਾਵ 'ਤੇ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਵੋਟਿੰਗ ਹੋਣ ਦੀ ਉਮੀਦ ਹੈ।

ਗੌਰਤਲਬ ਹੈ ਕਿ ਰਾਸ਼ਟਰਪਤੀ ਯੋਲ ਨੇ ਬੀਤੀ ਰਾਤ ਮਾਰਸ਼ਲ ਲਾਅ ਦੀ ਘੋਸ਼ਣਾ ਕੀਤੀ ਸੀ ਪਰ ਇਸ ਦੇ ਤੁਰੰਤ ਬਾਅਦ ਹੀ 190 ਸਾਂਸਦਾਂ ਨੇ ਸੰਸਦ ਵਿਚ ਸਰਬਸੰਮਤੀ ਨਾਲ ਇਸ ਫੈਸਲੇ ਨੂੰ ਪਲਟ ਦਿੱਤਾ ਅਤੇ ਰਾਸ਼ਟਰਪਤੀ ਨੂੰ ਹੁਕਮ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ। ਹੁਣ ਦੱਖਣੀ ਕੋਰੀਆ ਵਿਚ ਉਨ੍ਹਾਂ ਦੇ ਅਸਤੀਫੇ ਦੀ ਮੰਗ ਲਈ ਪ੍ਰਦਰਸ਼ਨ ਹੋ ਰਹੇ ਹਨ।

ਹਾਲਾਂਕਿ, ਦੱਖਣੀ ਕੋਰੀਆ ਦੀ ਸੰਸਦ ਵਿਚ ਰਾਸ਼ਟਰਪਤੀ ਖਿਲਾਫ ਮਹਾਦੋਸ਼ ਪ੍ਰਸਤਾਵ ਪਾਸ ਕਰਨ ਲਈ 200 ਵੋਟਾਂ ਦੀ ਜ਼ਰੂਰਤ ਹੋਵੇਗੀ। ਫਿਲਹਾਲ ਵਿਰੋਧੀ ਪਾਰਟੀਆਂ ਕੋਲ 192 ਸੀਟਾਂ ਹਨ, ਅਜਿਹੇ ਵਿਚ ਵਿਰੋਧੀ ਦਲਾਂ ਨੂੰ ਸੱਤਧਾਰੀ ਪਾਰਟੀ ਦੇ ਕੁਝ ਸਾਂਸਦਾਂ ਦੇ ਸਮਰਥਨ ਦੀ ਲੋੜ ਪਵੇਗੀ। ਇਹ ਮੋਸ਼ਨ ਪਾਸ ਹੋ ਜਾਂਦਾ ਹੈ ਤਾਂ ਕੋਰਟ ਦੇ ਫੈਸਲੇ ਤੱਕ ਉਨ੍ਹਾਂ ਦੀਆਂ ਸ਼ਕਤੀਆਂ ਖੋਹ ਲਈਆਂ ਜਾਣਗੀਆਂ ਅਤੇ ਫਿਰ ਪ੍ਰਧਾਨ ਮੰਤਰੀ ਖੁਦ ਇਹ ਜਿੰਮੇਵਾਰੀ ਸੰਭਾਲਣਗੇ।

Latest news

guru-nanak-jahaz-remembrance-day-organized-in-surrey
Punjabi

ਸਰੀ ਵਿੱਚ ਮਨਾਇਆ ਗਿਆ ਗੁਰੂ ਨਾਨਕ ਜਹਾਜ਼ ਰੀਮੈਂਬਰੈਂਸ ਡੇਅ

ਬੁੱਧਵਾਰ (23 ਜੁਲਾਈ) ਨੂੰ ਸਿਟੀ ਆਫ ਸਰੀ ਵੱਲੋਂ ਗੁਰੂ ਨਾਨਕ ਜਹਾਜ਼ ਰੀਮੈਂਬਰੈਂਸ ਡੇਅ ਦੀ ਮਾਨਤਾ ਸੰਬੰਧੀ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ।
all-five-former-junior-hockey-players-acquitted-in-high-profile-sexual-assault-trial
Punjabi

ਹਾਈ-ਪ੍ਰੋਫਾਈਲ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਵਿੱਚੋਂ ਪੰਜ ਸਾਬਕਾ ਜੂਨੀਅਰ ਹਾਕੀ ਖਿਡਾਰੀ ਹੋਏ ਬਰੀ

ਕੈਨੇਡਾ ਦੀ 2018 ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਸਾਰੇ ਪੰਜ ਸਾਬਕਾ ਖਿਡਾਰੀ ਹਾਈ-ਪ੍ਰੋਫਾਈਲ ਜਿਨਸੀ ਸ਼ੋਸ਼ਣ ਕੇਸ ਵਿਚ ਬਰੀ ਹੋ ਗਏ ਹਨ। ਓਨਟਾਰੀਓ ਸੁਪੀਰੀਅਰ ਕੋਰਟ ਦੀ ਜੱਜ ਮਾਰੀਆ ਕੈਰੋਸੀਆ ਨੇ ਕਿਸੇ ਵੀ ਸਾਬਕਾ ਖਿਡਾਰੀ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਨਹੀਂ ਪਾਇਆ ਹੈ।
construction-starts-on-new-bc-cancer-centre-in-kamloops
Punjabi

ਕੈਮਲੂਪਸ ਵਿੱਚ ਨਵੇਂ ਬੀਸੀ ਕੈਂਸਰ ਕੇਅਰ ਸੈਂਟਰ ਸੰਬੰਧੀ ਕੰਸਟ੍ਰਕਸ਼ਨ ਕਾਰਜ ਸ਼ੁਰੂ

ਕੈਮਲੂਪਸ ਵਿਚ ਨਵੇਂ ਬੀਸੀ ਕੈਂਸਰ ਕੇਅਰ ਸੈਂਟਰ ਦੀ ਉਸਾਰੀ ਸ਼ੁਰੂ ਹੋ ਗਈ ਹੈ। ਸੂਬੇ ਦੀ ਇਨਫਰਾਸਟਕਚਰ ਮਿਨਿਸਟਰ ਬੋਵਿਨ ਮਾ ਨੇ ਕਿਹਾ ਕਿ ਇਹ ਕੈਮਲੂਪਸ ਰੀਜ਼ਨ ਵਿਚ ਕੈਂਸਰ ਕੇਅਰ ਦੇ ਵਿਸਥਾਰ ਲਈ ਸਭ ਤੋਂ ਵੱਡਾ ਪੂੰਜੀ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਖਿੱਤੇ ਦੇ ਕੈਂਸਰ ਮਰੀਜ਼ਾਂ ਦੀਆਂ ਵਧਦੀਆਂ ਇਲਾਜ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਸਹੂਲਤ ਨਵੀਨਤਮ ਤਕਨਾਲੋਜੀ ਨਾਲ ਲੈੱਸ ਹੋਵੇਗੀ।
number-of-federal-public-service-jobs-could-drop-by-almost-60-000-report-predicts
Punjabi

ਫੈਡਰਲ ਪਬਲਿਕ ਸਰਵਿਸ ਵਿਚ ਅਗਲੇ 4 ਸਾਲਾਂ ਵਿਚ ਲਗਭਗ 60,000 ਨੌਕਰੀਆਂ ਘੱਟ ਸਕਦੀਆਂ ਹਨ: ਰਿਪੋਰਟ

ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ ਦੀ ਰਿਪੋਰਟ ਮੁਤਾਬਕ, ਕਾਰਨੀ ਸਰਕਾਰ ਵਲੋਂ ਖ਼ਰਚ ਵਿਚ ਕਟੌਤੀ ਕਰਨ ਦੇ ਚੁੱਕੇ ਜਾ ਰਹੇ ਕਦਮ ਨਾਲ ਫੈਡਰਲ ਪਬਲਿਕ ਸਰਵਿਸ ਵਿਚ ਅਗਲੇ 4 ਸਾਲਾਂ ਵਿਚ ਲਗਭਗ 60,000 ਨੌਕਰੀਆਂ ਘੱਟ ਸਕਦੀਆਂ ਹਨ।
surrey-council-approves-lease-for-new-covered-practice-facility-at-cloverdale-athletic-park
Punjabi

ਸਰੀ ਕੌਂਸਲ ਨੇ ਕਲੋਵਰਡੇਲ ਐਥਲੈਟਿਕ ਪਾਰਕ 'ਚ ਨਵੀਂ ਕਵਰਡ ਪ੍ਰੈਕਟਿਸ ਸਹੂਲਤ ਲਈ ਲੀਜ਼ ਨੂੰ ਦਿੱਤੀ ਪ੍ਰਵਾਨਗੀ

ਸਰੀ ਸਿਟੀ ਕੌਂਸਲ ਨੇ ਕਲੋਵਰਡੇਲ ਐਥਲੈਟਿਕ ਪਾਰਕ ਵਿਚ ਨਵੀਂ ਕਵਰਡ ਸੌਕਰ ਪ੍ਰੈਕਟਿਸ ਫੈਸੀਲਿਟੀ ਲਈ SUSC ਯਾਨੀ ਸਰੀ ਯੂਨਾਈਟਿਡ ਸੌਕਰ ਕਲੱਬ ਨਾਲ 30 ਸਾਲ ਦਾ ਲੀਜ਼ ਸਮਝੌਤਾ ਕੀਤਾ ਹੈ, ਜਿਸ ਕੋਲ ਇਸ ਨਵੀਂ ਸੌਕਰ ਪ੍ਰੈਕਟਿਸ ਫੈਸੀਲਿਟੀ ਦੇ ਨਿਰਮਾਣ, ਸਾਂਭ-ਸੰਭਾਲ ਅਤੇ ਇਸ ਨੂੰ ਓਪਰੇਟ ਕਰਨ ਦੀ ਜ਼ਿੰਮੇਵਾਰੀ ਹੋਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link