11.6C Vancouver
ADS

May 16, 2020 1:58 AM -

ਅਮਰੀਕੀ ਰਾਸ਼ਟਰਪਤੀ ਟ੍ਰੰਪ ਦੀ ਗੱਲਬਾਤ 'ਚ ਮੋਦੀ ਦਾ ਜ਼ਿਕਰ, ਕਿਹਾ ਭਾਰਤ ਤੇ ਮੋਦੀ ਦੇ ਨਾਲ ਖੜੇ ਹਾਂ

Share On
spoke-to-pm-modi-sending-quite-a-lot-of-ventilators-to-india-trump
The United States on Friday said that it is sending many ventilators to India to help the country combat the coronavirus pandemic, President Donald Trump told reporters on Friday. Photo-ANI

ਅਮਰੀਕਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਨੂੰ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ 'ਚ ਵੈਂਟੀਲੇਟਰ, ਭਾਰਤ ਭੇਜੇ ਜਾ ਰਹੇ ਹਨ।

ਇਸਦੇ ਬਾਰੇ ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ।

ਰਾਸ਼ਟਰਪਤੀ ਟ੍ਰੰਪ ਨੇ ਆਪਣੀ ਗੱਲਬਾਤ ਦੌਰਾਨ ਕਿਹਾ, "ਮੇਰੀ ਪੀ.ਐਮ. ਨਰੇਂਦਰ ਮੋਦੀ ਨਾਲ ਗੱਲ ਹੋਈ ਹੈ।

ਸਾਡੇ ਕੋਲ ਵੈਂਟੀਲੇਟਰਾਂ ਦੀ ਚੰਗੀ ਸਪਲਾਈ ਹੈ, ਅਤੇ ਅਸੀਂ ਵੱਡੀ ਗਿਣਤੀ 'ਚ ਵੈਂਟੀਲੇਟਰ ਭਾਰਤ ਭੇਜ ਰਹੇ ਹਾਂ।"


ਅਮਰੀਕਾ ਦੇ ਰਾਸ਼ਟਰਪਤੀ ਨੇ ਅੱਜ ਇੱਕ ਟਵੀਟ ਕੀਤਾ ਹੈ ਅਤੇ ਜਾਣਕਾਰੀ ਦਿੱਤੀ ਹੈ ਕਿ, ਅਮਰੀਕਾ ਆਪਣੇ ਦੋਸਤ, ਭਾਰਤ ਨੂੰ ਵੈਂਟੀਲੇਟਰ ਦਾਨ (donate) ਕਰਨ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਇਸ ਮੁਸ਼ਕਿਲ ਦੀ ਘੜੀ 'ਚ ਭਾਰਤ ਅਤੇ ਨਰੇਂਦਰ ਮੋਦੀ ਦੇ ਨਾਲ ਖੜਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇੱਕ ਵੈਕਸੀਨ ਬਣਾਉਣ ਲਈ ਵੀ ਇਕੱਠੇ ਕੰਮ ਕਰ ਰਹੇ ਹਾਂ।

ਆਪਣੇ ਟਵੀਟ ਦੇ ਅੰਤ 'ਚ ਟ੍ਰੰਪ ਨੇ ਕਿਹਾ ਕਿ, ਇਕੱਠੇ ਅਸੀਂ ਇਸ ਅਦਿੱਖ ਦੁਸ਼ਮਣ ਨੂੰ ਮਾਤ ਦੇਵਾਂਗੇ।


ਬੀਤੇ ਮਹੀਨੇ ਭਾਰਤ ਵੱਲੋਂ ਜਿਹੜੇ ਦੇਸ਼ਾਂ 'ਚ ਹਾਈਡਰੌਕਸੀਕਲੋਰੋਕਵਿਨ (HCQ) ਦੀ ਸਪਲਾਈ ਸੰਬੰਧੀ ਸੂਚੀ ਜਾਰੀ ਕੀਤੀ ਗਈ ਸੀ, ਉਸਦੇ ਵਿੱਚ ਅਮਰੀਕਾ ਵੀ ਸ਼ਾਮਿਲ ਹੈ।

ਖਬਰਾਂ ਹਨ ਕਿ ਅਮਰੀਕਾ ਨੇ ਇਸਦੀਆਂ 48 ਲੱਖ ਟੈਬਲੇਟਸ ਦੀ ਮੰਗ ਕੀਤੀ ਸੀ।

ਟ੍ਰੰਪ ਨੇ ਭਾਰਤ ਦੇ ਇਸ ਕਦਮ ਤੋਂ ਬਾਅਦ ਨਰੇਂਦਰ ਮੋਦੀ ਦੀ ਲੀਡਰਸ਼ਿਪ ਨੂੰ ਮਜ਼ਬੂਤ ਦੱਸਿਆ ਸੀ, ਅਤੇ ਕਿਹਾ ਸੀ ਕਿ ਮੋਦੀ ਸਿਰਫ ਭਾਰਤ ਹੀ ਨਹੀਂ ਬਲਕਿ ਮਨੁੱਖਤਾ ਦੀ ਮਦਦ ਕਰ ਰਹੇ ਹਨ।

Latest news

former-vancouver-island-hockey-coach-sentenced-to-12-months-for-child-luring
Punjabi

ਵੈਨਕੂਵਰ ਆਈਲੈਂਡ ਦੇ ਸਾਬਕਾ ਹਾਕੀ ਕੋਚ ਨੂੰ ਬੱਚਿਆਂ ਨੂੰ ਲੁਭਾਉਣ ਦੇ ਦੋਸ਼ ਵਿੱਚ 12 ਮਹੀਨੇ ਦੀ ਸਜ਼ਾ

ਵੈਨਕੂਵਰ ਆਈਲੈਂਡ ਦੇ ਇੱਕ ਸਾਬਕਾ ਹਾਕੀ ਕੋਚ ਨੂੰ ਬੱਚਿਆਂ ਨੂੰ ਲੁਭਾਉਣ ਦੇ ਜੁਰਮ ਵਿਚ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਕੋਚ ਬਾਅਦ ਵਿਚ ਵਿਕਟੋਰੀਆ ਪੁਲਿਸ ਵਿਚ ਜੇਲ੍ਹ ਗਾਰਡ ਵਜੋਂ ਸੇਵਾ ਨਿਭਾ ਰਿਹਾ ਸੀ। ਕੋਰਟ ਫੈਸਲੇ ਅਨੁਸਾਰ, ਫੋਸਟਰ ਚੈਡਵਿਕ ਮਾਰਟਿਨ 'ਤੇ ਇਹ ਦੋਸ਼ 2020 ਵਿਚ ਇੱਕ ਹੌਕੀ ਕੈਂਪ ਦੌਰਾਨ ਲੱਗੇ ਸਨ।
carney-appoints-blackrock-economist-glen-purves-as-deputy-minister-of-international-trade
Punjabi

ਪੀ.ਐਮ. ਕਾਰਨੀ ਵੱਲੋਂ ਗਲੇਨ ਪਰਵਸ ਨੂੰ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਕੀਤਾ ਗਿਆ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਨੂੰ ਨਵੀਂ ਦਿਸ਼ਾ ਦੇਣ ਲਈ ਦੁਨੀਆ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਕੰਪਨੀ ਬਲੈਕ ਰੌਕ ਦੇ ਅਰਥਸ਼ਾਸਤਰੀ ਗਲੇਨ ਪਰਵਸ ਨੂੰ ਕੈਨੇਡਾ ਦੇ ਨਵੇਂ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਨਿਯੁਕਤ ਕੀਤਾ ਹੈ।
sri-lanka-recovers-87-bodies-after-u-s-submarine-sinks-iranian-warship-in-indian-ocean
Punjabi

ਅਮਰੀਕੀ ਪਣਡੁੱਬੀ ਵਲੋਂ ਸ੍ਰੀਲੰਕਾ ਕੋਲ ਈਰਾਨ ਦੇ ਜੰਗੀ ਬੇੜੇ ’ਤੇ ਹਮਲਾ, 87 ਮੌਤਾਂ

ਅਮਰੀਕਾ, ਇਜ਼ਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਪੰਜਵੇਂ ਦਿਨ ਸ੍ਰੀਲੰਕਾ ਦੇ ਸਮੁੰਦਰੀ ਤੱਟ ਕੋਲ ਹਿੰਦ ਮਹਾਸਾਗਰ ਵਿੱਚ ਇੱਕ ਈਰਾਨੀ ਜੰਗੀ ਜਹਾਜ਼ ਆਈ.ਆਰ.ਆਈ.ਐਸ. Dena 'ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ।
edmonton-man-wanted-on-canada-wide-warrant-in-toronto-homicide
Punjabi

ਐਡਮਿੰਟਨ ਦਾ ਵਿਅਕਤੀ ਟੋਰੌਂਟੋ ਵਿਚ ਕਤਲ ਕੇਸ ਵਿਚ ਵਾਂਟੇਡ

ਸਰੀ ਪੁਲਿਸ ਸਰਵਿਸ ਨੇ ਟੋਰੌਂਟੋ ਪੁਲਿਸ ਵਲੋਂ ਇੱਕ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਵਾਂਟੇਡ ਸ਼ੱਕੀ ਦੀ ਭਾਲ ਸਬੰਧੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ। ਟੋਰੌਂਟੋ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰੈਂਪਟਨ ਦੇ 37 ਸਾਲਾ ਚੰਦਨ ਕੁਮਾਰ ਰਾਜਾ ਨੰਦਕੁਮਾਰ ਦੇ ਕਤਲ ਮਾਮਲੇ ਵਿਚ ਵਾਂਟੇਡ ਮੁਲਜ਼ਮ 19 ਸਾਲਾ ਯਸਾਯਾਹ ਥਾਮਸ ਬੈਜਰ ਹੋਰਨਾਂ ਸੂਬਿਆਂ ਵਿਚ ਲੁਕਿਆ ਹੋ ਸਕਦਾ ਹੈ। ਸ਼ੱਕੀ ਮੂਲ ਰੂਪ ਵਿਚ ਐਡਮਿੰਟਨ ਦਾ ਰਹਿਣ ਵਾਲਾ ਹੈ, ਜਿਸ ਖਿਲਾਫ ਕੈਨੇਡਾ ਭਰ ਵਿਚ ਵਾਰੰਟ ਜਾਰੀ ਕੀਤੇ ਗਏ ਹਨ।
anand-says-canada-balancing-india-trade-ties-with-domestic-security-rule-of-law-concerns
Punjabi

ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ ਘਰੇਲੂ ਸੁਰੱਖਿਆ ਤੇ ਕਾਨੂੰਨ ਵੀ ਜ਼ਰੂਰੀ: ਅਨੀਤਾ ਆਨੰਦ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ-ਨਾਲ ਘਰੇਲੂ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਅਤੇ ਰੂਲ ਔਫ ਲਾਅ ਦੇ ਸਨਮਾਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਔਟਵਾ ਵਿਚ ਇੱਕ ਈਵੈਂਟ ਵਿਚ ਸ਼ਾਮਲ ਹੋਣ ਮੌਕੇ ਇਹ ਟਿੱਪਣੀ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link