21.09C Vancouver
ADS

Sep 15, 2025 8:58 PM - Connect Newsroom - Pervez Sandhu

ਐਸ.ਪੀ.ਐਸ. ਮੁਖੀ ਨੇ ਕਨੈਕਟ ਐਫ.ਐਮ.ਨੂੰ ਦੱਸਿਆ, ਸਰੀ 'ਚ 44 ਐਕਸਟੌਰਸ਼ਨ ਮਾਮਲਿਆਂ 'ਚ ਨਹੀਂ ਹੋਈ ਇੱਕ ਵੀ ਗ੍ਰਿਫਤਾਰੀ

Share On
sps-chief-to-connect-fm-no-arrests-made-in-44-extortion-cases-in-surrey
SPS is actively investigating 44 extortion cases. (Photo - Connect Media Network)

ਅੱਜ ਦੀ ਸਰੀ ਸਿਟੀ ਹਾਲ ਵਿਖੇ ਹੋਈ ਐਕਸਟੌਰਸ਼ਨ ਮਾਮਲਿਆਂ 'ਚ ਇਨਾਮ ਦੇ ਐਲਾਨ ਸੰਬੰਧੀ ਪ੍ਰੈਸ ਕਾਨਫਰੰਸ 'ਚ ਦੱਸਿਆ ਗਿਆ ਕਿ ਇਲਾਕੇ 'ਚ ਐਕਸਟੌਰਸ਼ਨ ਸੰਬੰਧੀ ਕੁੱਲ 44 ਫਾਈਲਾਂ 'ਤੇ ਜਾਂਚ ਹੋ ਰਹੀ ਹੈ।

ਇਸੇ ਦੌਰਾਨ ਇਹ ਵੀ ਸਪਸ਼ਟ ਕੀਤਾ ਗਿਆ ਕਿ ਇਨ੍ਹਾਂ 'ਚ 27 ਮਾਮਲੇ ਅਜਿਹੇ ਸਨ ਜਿਥੇ ਸ਼ੂਟਿੰਗ ਵੀ ਵਾਪਰੀ ਸੀ।

ਇਸੇ ਸੰਬੰਧੀ ਉਚੇਚੇ ਤੌਰ 'ਤੇ ਕਨੈਕਟ ਐਫ.ਐਮ. ਨੇ ਐਸ.ਪੀ.ਐਸ. ਮੁਖੀ, ਚੀਫ਼ ਨੌਰਮ ਲਿਪਿੰਸਕੀ ਨੂੰ ਵਨ ਔਨ ਵਨ ਗੱਲਬਾਤ ਦੌਰਾਨ ਪੁੱਛਿਆ ਕਿ ਇਨ੍ਹਾਂ 44 ਮਾਮਲਿਆਂ 'ਚ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਹਨ?

ਚੀਫ਼ ਲਿਪਿੰਸਕੀ ਦਾ ਕਹਿਣਾ ਸੀ, "ਫਿਲਹਾਲ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।"

ਉਨ੍ਹਾਂ ਦੱਸਿਆ, "ਕੁਝ ਮਾਮਲਿਆਂ 'ਚ ਤਲਾਸ਼ੀ ਵਰੰਟਾਂ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਹੋਰ ਕਾਰਵਾਈਆਂ ਵੀ ਹੋਈਆਂ ਹਨ."ਕਨੈਕਟ ਐਫ.ਆਮ. ਨੇ ਪੁੱਛਿਆ ਕਿ ਆਖਿਰ 44 ਮਾਮਲਿਆਂ ਦੀ ਜਾਂਚ ਦੇ ਬਾਵਜੂਦ ਇੱਕ ਵੀ ਗ੍ਰਿਫਤਾਰੀ ਨਾ ਹੋਣਾ, ਕੀ ਇਹ ਸਰੀ ਵਾਸੀਆਂ ਨੂੰ ਸਿਰ ਖੁਰਕਣ 'ਤੇ ਮਜਬੂਰ ਨਹੀਂ ਕਰੇਗਾ।

ਪੁਲਿਸ ਮੁਖੀ ਦਾ ਕਹਿਣਾ ਸੀ, "ਮਾਮਲਿਆਂ ਦੀ ਜਾਂਚ ਐਕਟਿਵ ਹੈ ਅਤੇ ਇਹ ਮਾਮਲੇ ਵਿਦੇਸ਼ਾਂ ਤੋਂ ਆਉਂਦੀਆਂ ਫਿਰੌਤੀ ਸੰਬੰਧੀ ਕਾਲਸ ਕਾਰਨ ਗੁੰਝਲਦਾਰ ਹਨ।"

ਕਨੈਕਟ ਐਫ.ਐਮ. ਨੇ ਫਿਰ ਪੁੱਛਿਆ ਕਿ ਇਹ ਸਮਝਿਆ ਜਾ ਸਕਦਾ ਹੈ ਕਿ ਇਨ੍ਹਾਂ ਫਿਰੌਤੀ ਮਾਮਲਿਆਂ ਦਾ ਸਰਗਨਾ ਦੇਸ਼ ਤੋਂ ਬਾਹਰ ਹੋਵੇ, ਪਰ ਗੋਲੀਆਂ ਚਲਾਉਣ ਵਾਲੇ ਲੋਕ ਤਾਂ ਘਟਨਾਵਾਂ ਨੂੰ ਇੱਥੇ ਅੰਜਾਮ ਦੇ ਰਹੇ ਹਨ ਤਾਂ ਫਿਰ ਐਸ.ਪੀ.ਐਸ. ਉਨ੍ਹਾਂ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਸਕੀ?

ਪੁਲਿਸ ਮੁਖੀ ਦਾ ਕਹਿਣਾ ਸੀ ਕਿ "ਮਾਮਲੇ ਗੁੰਝਲਦਾਰ ਹਨ ਅਤੇ ਕਈ ਮਾਮਲਿਆਂ 'ਚ ਵਧੇਰੇ ਜਾਣਕਾਰੀ ਹਾਸਿਲ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ।" ਉਨ੍ਹਾਂ ਆਖਿਆ, "ਕਈ ਵਾਰ ਕੁਝ ਗ੍ਰਿਫਤਾਰੀਆਂ ਵੀ ਹੋ ਜਾਣ ਤਾਂ ਉਨ੍ਹਾਂ ਲੋਕਾਂ ਦੀ ਜਗ੍ਹਾ ਨਵੇਂ ਚੇਹਰੇ ਉਨ੍ਹਾਂ ਹੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਖੜੇ ਕਰ ਦਿੱਤੇ ਜਾਂਦੇ ਹਨ।"

ਚੀਫ਼. ਲਿਪਿੰਸਕੀ ਦਾ ਕਹਿਣਾ ਸੀ ਕਿ ਉਹ ਆਸਵੰਦ ਹਨ ਕਿ ਅੱਜ ਦੇ ਇਨਾਮ ਸੰਬੰਧੀ ਐਲਾਨ ਤੋਂ ਬਾਅਦ ਲੋਕ ਵਧੇਰੇ ਜਾਣਕਾਰੀ ਸਾਂਝੀ ਕਰਨਗੇ ਜਿਸ ਨਾਲ ਇਨ੍ਹਾਂ ਮਾਮਲਿਆਂ ਸੰਬੰਧੀ ਗ੍ਰਿਫਤਾਰੀਆਂ 'ਚ ਮਦਦ ਹੋਵੇਗੀ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link