Aug 11, 2025 3:57 PM - The Canadian Press

ਬੀ.ਸੀ. ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਵੈਨਕੂਵਰ ਆਈਲੈਂਡ 'ਤੇ ਕੈਮਰਨ ਲੇਕ ਨੇੜੇ ਬਲ ਰਹੀ ਜੰਗਲੀ ਅੱਗ ਕਾਬੂ ਤੋਂ ਬਾਹਰ ਹੋਣ ਕਾਰਨ ਇਸ ਦਾ ਧੂੰਆਂ ਆਉਣ ਵਾਲੇ ਹਫ਼ਤਿਆਂ ਅਤੇ ਸੰਭਾਵੀ ਤੌਰ 'ਤੇ ਆਉਣ ਵਾਲੇ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ।
ਡਿਪਾਰਟਮੈਂਟ ਦੇ ਓਪਰੇਸ਼ਨ ਸੈਕਸ਼ਨ ਦੇ ਚੀਫ ਬਿਊ ਮਿਚੌਡ ਨੇ ਕਿਹਾ ਕਿ ਹਾਲਾਂਕਿ, ਉਨ੍ਹਾਂ ਨੂੰ ਉਮੀਦ ਹੈ ਕਿ ਅੱਗ ਹਾਈਵੇ 4 ਨੂੰ ਪ੍ਰਭਾਵਿਤ ਨਹੀਂ ਕਰੇਗੀ ਜੋ ਵੈਨਕੂਵਰ ਆਈਲੈਂਡ ਦੇ ਵੈਸਟਰਨ ਸ਼ੋਰ ਨਾਲ ਲੱਗਦੇ ਇਲਾਕਿਆਂ ਨੂੰ ਇਸ ਦੇ eastern shore ਦੇ ਇਲਾਕਿਆਂ ਨਾਲ ਜੋੜਦਾ ਹੈ।
ਫਾਇਰ ਇਨਫਰਮੇਸ਼ਨ ਅਫਸਰ ਮੈਡੀਸਨ ਡਾਹਲ ਨੇ ਦੱਸਿਆ ਕਿ ਐਤਵਾਰ ਤੱਕ ਇਹ ਅੱਗ 5.9 ਵਰਗ ਕਿਲੋਮੀਟਰ ਤੱਕ ਫੈਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਗ ਦੂਰ-ਦੁਰਾਡੇ ਦੇ ਖੇਤਰ ਵਿਚ ਫੈਲੀ ਹੈ ਪਰ ਵੱਧ ਰਹੇ ਤਾਪਮਾਨ ਕਾਰਨ ਧੂੰਆਂ ਵੱਧਣ ਅਤੇ ਅੱਗ ਹੋਰ ਭੜਕਣ ਦੀ ਸੰਭਾਵਨਾ ਹੈ।




