14.32C Vancouver
ADS

Jul 31, 2025 6:23 PM - Pervez Sandhu - Connect Newsroom

ਸਮਰ ਮੈਕਿਨਤੋਸ਼ ਨੇ ਤੈਰਾਕੀ ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਲਗਾਤਾਰ ਤੀਜਾ ਗੋਲਡ ਮੈਡਲ

Share On
summer-mcintosh-gets-third-gold-medal-at-the-world-swimming-championships
(Photo credits - screengrab of the post by Team Canada on X)

ਕਨੇਡੀਅਨ ਤੈਰਾਕ ਸਮਰ ਮੈਕਿਨਤੋਸ਼ ਨੇ ਸਿੰਗਾਪੁਰ 'ਚ ਖੇਡੀ ਜਾ ਰਹੀ ਤੈਰਾਕੀ ਦੀ ਵਿਸ਼ਵ ਚੈਂਪੀਅਨਸ਼ਿਪ 'ਚ ਲਗਾਤਾਰ ਤੀਜਾ ਗੋਲਡ ਮੈਡਲ ਜਿੱਤ ਲਿਆ ਹੈ।

ਅੱਜ ਔਰਤਾਂ ਦੇ 200 ਮੀਟਰ ਬਟਰਫਲਾਈ ਈਵੈਂਟ 'ਚ ਸਮਰ ਮੈਕਿਨਤੋਸ਼ ਨੇ 2 ਮਿੰਟ 1.99 ਸੈਕਿੰਡਸ ਦੇ ਟਾਈਮਿੰਗ ਨਾਲ ਸੋਨ ਤਗਮਾ ਜਿੱਤਿਆ। ਸਮਰ ਮੈਕਿਨਤੋਸ਼ ਇਸ ਈਵੈਂਟ 'ਚ ਵਿਸ਼ਵ ਰਿਕਾਰਡ ਸਥਾਪਿਤ ਕਰਨ ਤੋਂ ਸਿਰਫ .18 ਸੈਕਿੰਡਸ (ਪਾਇੰਟ 18 ਸੈਕਿੰਡਸ) ਤੋਂ ਖੁੰਝ ਗਈ।

ਉਨ੍ਹਾਂ ਆਖਿਆ ਕਿ ਉਹ ਆਪਣੀ ਆਖਰੀ 25 ਮੀਟਰ ਦੌਰਾਨ ਕੀਤੀ ਸਵਿਮ ਤੋਂ ਖੁਸ਼ ਨਹੀਂ ਸੀ ਪਰ ਉਨ੍ਹਾਂ ਗੋਲਡ ਮੈਡਲ ਜਿੱਤਣ ਦੀ ਖੁਸ਼ੀ ਪ੍ਰਗਟਾਈ।

ਸਮਰ ਮੈਕਇੰਟੋਸ਼ ਦੀ ਜਿੱਤ ਨਾਲ ਕਨੇਡਾ ਆਪਣੀ ਪਛਾਣ ਇੱਕ ਮਜ਼ਬੂਤ ਸਵਿਮਿੰਗ ਪਾਵਰਹਾਊਸ ਵਜੋਂ ਹੋਰ ਪੱਕੀ ਕਰ ਰਿਹਾ ਹੈ। ਸਥਾਨਕ ਕੋਚਾਂ ਅਤੇ ਖਿਡਾਰੀਆਂ ਨੇ ਕਿਹਾ ਹੈ ਕਿ ਉਸਦੀ ਸਫਲਤਾ ਕਨੇਡੀਅਨ ਤੈਰਾਕਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਹੀ ਹੈ।

Connect FM ਨਾਲ ਗੱਲ ਕਰਦਿਆਂ ਇੱਕ ਨੌਜਵਾਨ ਮਾਪੇ, ਜੋ ਆਪਣੇ ਪੁੱਤਰ ਨੂੰ ਸਿਟੀ ਆਫ ਸਰੀ ਦੇ Surrey Knights ਕਲੱਬ ਵਿੱਚ ਤੈਰਨ ਲਈ ਲੈ ਕੇ ਆਉਂਦੇ ਹਨ, ਨੇ ਕਿਹਾ ਕਿ ਮੈਕਇੰਟੋਸ਼ ਦੇ ਉਭਾਰ ਨਾਲ ਹੀ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, “ਉਸਦੀ ਸਫਲਤਾ ਨੌਜਵਾਨ ਖਿਡਾਰੀਆਂ ਨੂੰ ਦਿਖਾਉਂਦੀ ਹੈ ਕਿ ਕਨੇਡੀਅਨ ਵੀ ਦੁਨੀਆ ਦੇ ਮੰਚ 'ਤੇ ਹਾਵੀ ਹੋ ਸਕਦੇ ਹਨ।”

ਇਸ ਈਵੈਂਟ 'ਚ ਅਮਰੀਕਾ ਦੀ ਰੇਗਨ ਸਮਿਥ ਨੇ ਸਿਲਵਰ ਅਤੇ ਆਸਟ੍ਰੇਲੀਆ ਦੀ ਐਲਿਜ਼ਾਬੈਥ ਡੈਕਰਸ ਨੇ ਬਰੌਂਜ਼ ਮੈਡਲ ਜਿੱਤਿਆ।

ਉੱਧਰ ਅੱਜ ਔਰਤਾਂ ਦੇ 50 ਮੀਟਰ ਬੈਕਸਟ੍ਰੋਕ ਈਵੈਂਟ 'ਚ ਕੈਨੇਡਾ ਹੱਥ ਨਿਰਾਸ਼ਾ ਲੱਗੀ।

ਇਸ ਈਵੈਂਟ 'ਚ ਕੈਨੇਡਾ ਦੀ ਕਾਇਲੀ ਮਾਸ ਚੌਥੇ ਸਥਾਨ 'ਤੇ ਰਹੀ ਅਤੇ ਕਨੇਡੀਅਨ ਇੰਗ੍ਰੀਡ ਵਿਲਮ ਨੂੰ 8ਵਾਂ ਸਥਾਨ ਹਾਸਿਲ ਹੋਇਆ।

ਕਂਢੇਦਾਰ ਮੁਕਾਬਲੇ 'ਚ ਤੀਜੇ ਸਥਾਨ 'ਤੇ ਰਹੀ ਚੀਨ ਦੀ ਤੈਰਾਕ ਦਾ ਟਾਈਮਿੰਗ 27.30 ਸੈਕਿੰਡਸ ਸੀ ਜਦਕਿ ਕਾਇਲੀ ਮਾਸ ਨੇ ਈਵੈਂਟ 27.33 ਸੈਕਿੰਡਸ ਵਿੱਚ ਪੂਰਾ ਕੀਤਾ।

Swimming Canada on X:

World Swimming Championships 2025

Team

Rank

Gold

Silver

Bronze

China

1

13

7

7

Australia

2

9

2

7

Germany

3

6

2

1

United States

4

5

10

6

Neutral Athletes B

5

4

5

3

Spain

6

4

3

5

Canada

7

3

1

2

Italy

8

2

11

4






Latest news

canada-india-fta-talks-gain-momentum-as-maninder-sidhu-meets-piyush-goyal
Punjabi

ਭਾਰਤ-ਕੈਨੇਡਾ FTA ਗੱਲਬਾਤ ਤੇਜ਼, ਮਨਿੰਦਰ ਸਿੱਧੂ ਨੇ ਪਿਊਸ਼ ਗੋਇਲ ਨਾਲ ਕੀਤੀ ਮੁਲਾਕਾਤ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਸ਼ੁੱਕਰਵਾਰ ਨੂੰ ਮੁੰਬਈ ਵਿਖੇ ਭਾਰਤੀ ਵਪਾਰ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ, ਜਿੱਥੇ ਦੋਵਾਂ ਆਗੂਆਂ ਨੇ ਪ੍ਰਸਤਾਵਿਤ ਫ੍ਰੀ ਟ੍ਰੇਡ ਐਗਰੀਮੈਂਟ ਲਈ ਚੱਲ ਰਹੀ ਗੱਲਬਾਤ 'ਤੇ ਵਿਸਥਾਰਪੂਰਵਕ ਚਰਚਾ ਕੀਤੀ। ਇਹ ਬੈਠਕ ਦੋਵਾਂ ਦੇਸ਼ਾਂ ਲਈ ਬੇਹੱਦ ਅਹਿਮ ਹੈ ਕਿਉਂਕਿ ਭਾਰਤ ਅਤੇ ਕੈਨੇਡਾ ਇਸ ਸਾਲ ਦੇ ਅੰਤ ਤੱਕ ਇਸ ਵਪਾਰਕ ਸਮਝੌਤੇ ਨੂੰ ਮੁਕੰਮਲ ਕਰਨ ਦਾ ਟੀਚਾ ਰੱਖ ਰਹੇ ਹਨ।
jaggi-johal-granted-bail-by-delhi-high-court
Punjabi

ਜੱਗੀ ਜੌਹਲ ਦੀ ਦਿੱਲੀ ਹਾਈ ਕੋਰਟ ਨੇ ਮਨਜ਼ੂਰ ਕੀਤੀ ਜ਼ਮਾਨਤ

ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਹੋਈਆਂ ਟਾਰਗੇਟ ਕਿਲਿੰਗਜ਼ ਅਤੇ UAPA ਦੇ 7 ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਦੀ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ।
poilievre-avoids-media-questions-after-conservative-caucus-meeting
Punjabi

ਕਾਕਸ ਮੀਟਿੰਗ ਦੀ ਸਮਾਪਤੀ ਮੌਕੇ ਪੌਲੀਐਵ ਨੇ ਮੀਡੀਆ ਦੇ ਸਵਾਲਾਂ ਤੋਂ ਬਣਾਈ ਦੂਰੀ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਬ੍ਰਿਟਿਸ਼ ਕੋਲੰਬੀਆ ਵਿਖੇ ਹੋਈ ਦੋ-ਰੋਜ਼ਾ ਕਾਕਸ ਮੀਟਿੰਗ ਦੀ ਸਮਾਪਤੀ ਮੌਕੇ ਬੀਤੇ ਕੱਲ੍ਹ ਮੀਡੀਆ ਦੇ ਕੈਮਰਿਆਂ ਅਤੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਪਾਰਲੀਮੈਂਟ ਦੇ ਫਾਲ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਾਰਟੀ ਦੀਆਂ ਤਰਜੀਹਾਂ ਤੈਅ ਕਰਨ ਲਈ ਫੈਡਰਲ ਕੰਜ਼ਰਵੇਟਿਵ ਐਮ.ਪੀ.ਪੈਂਟਿਕਟਨ ਵਿਖੇ ਇਕੱਠੇ ਹੋਏ ਸਨ।
canada-must-focus-on-value-added-products-instead-of-raw-materials-edc
Punjabi

ਕੈਨੇਡਾ ਕੱਚੇ ਮਾਲ ਦੀ ਥਾਂ ਵੈਲਿਊ-ਐਡਿਡ ਉਤਪਾਦਾਂ ’ਤੇ ਦੇਵੇ ਧਿਆਨ: ਈ.ਡੀ.ਸੀ.

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਵਲੋਂ ਨਵੇਂ ਬਾਜ਼ਾਰਾਂ ਨੂੰ ਜੋੜਨ ਦੇ ਕੀਤੇ ਜਾ ਰਹੇ ਯਤਨਾਂ ਵਿਚਕਾਰ ਈ.ਡੀ.ਸੀ. ਯਾਨੀ Export Development Canada ਨੇ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਔਟਵਾ ਵਪਾਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਕੱਚੇ ਮਾਲ ਨੂੰ ਸਿੱਧਾ ਬਾਹਰ ਭੇਜਣ ਦੀ ਬਜਾਏ ਸਾਨੂੰ ਦੇਸ਼ ਵਿਚ ਹੀ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਉੱਚ-ਮੁੱਲ ਵਾਲੇ ਉਤਪਾਦ ਵਿਚ ਬਦਲਣ ਲਈ ਨਿਵੇਸ਼ ਕਰਨਾ ਹੋਵੇਗਾ।
16-arrested-in-abbotsford-retail-theft-operation-project-pumpkin-spice
Punjabi

ਐਬਟਸਫੋਰਡ ’ਚ ‘ਪ੍ਰੋਜੈਕਟ ਪੰਪਕਿਨ ਸਪਾਈਸ’ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਗ੍ਰਿਫਤਾਰ

ਐਬਟਸਫੋਰਡ ਪੁਲਿਸ ਨੇ ਪ੍ਰੋਜੈਕਟ ਪੰਪਕਿਨ ਸਪਾਈਸ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ 11 ਸਤੰਬਰ ਨੂੰ ਦੇਸ਼ ਪੱਧਰੀ ਰਿਟੇਲ ਕ੍ਰਾਈਮ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਐਬਟਸਫੋਰਡ ਪੁਲਿਸ ਦੀ ਸਟ੍ਰੀਟ ਆਊਟਰੀਚ ਰਿਸਪਾਂਸ ਟੀਮ ਦੇ 11 ਔਫੀਸਰ ਨੇ 10 ਘੰਟੇ ਲੰਮੀ ਕਾਰਵਾਈ ਦੌਰਾਨ 20 ਵੱਖ-ਵੱਖ ਵਪਾਰਕ ਅਦਾਰਿਆਂ ਦੇ ਸਹਿਯੋਗ ਨਾਲ ਇਹ ਗ੍ਰਿਫਤਾਰੀਆਂ ਕੀਤੀਆਂ, ਜਿਨ੍ਹਾਂ ਵਿਚੋਂ ਕਈ ਮੁਲਜ਼ਮ ਪਹਿਲਾਂ ਹੀ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ ਉਨ੍ਹਾਂ ਵਿਰੁੱਧ ਕਈ ਵਾਰੰਟ ਪੈਂਡਿੰਗ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link