6.63C Vancouver
ADS

Mar 23, 2026 2:29 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਕਿਊਬੈਕ ਦੇ ਬਿੱਲ 21 ਖ਼ਿਲਾਫ਼ ਚੁਣੌਤੀ ਦੀ ਸੁਣਵਾਈ ਸ਼ੁਰੂ

Share On
supreme-court-of-canada-hears-challenge-to-quebecs-bill-21-on-religious-symbols
The Supreme Court of Canada building in Ottawa as justices hear arguments on Quebec’s Bill 21 challenge.(Photo: The Canadian Press)

ਕੈਨੇਡਾ ਦੀ ਸੁਪੀਰਮ ਕੋਰਟ ਵਿਚ ਸੋਮਵਾਰ ਤੋਂ ਕਿਊਬੈਕ ਦੇ ਵਿਵਾਦਗ੍ਰਸਤ ਧਰਮ ਨਿਰਪੱਖਤਾ ਕਾਨੂੰਨ, ਜਿਸ ਨੂੰ ਬਿੱਲ 21 ਵੀ ਜਾਂਦਾ ਹੈ, ਉਸ ਵਿਰੁੱਧ ਕਾਨੂੰਨੀ ਚੁਣੌਤੀ ਦੀ ਸੁਣਵਾਈ ਸ਼ੁਰੂ ਹੋਈ ਹੈ। ਇਸ ਕਾਨੂੰਨ ਤਹਿਤ ਪੁਲਿਸ ਅਧਿਕਾਰੀ, ਅਧਿਆਪਕ ਅਤੇ ਜੱਜ ਵਰਗੇ ਸਰਕਾਰੀ ਮੁਲਾਜ਼ਮਾਂ ਦੇ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਪਹਿਨਣ 'ਤੇ ਰੋਕ ਹੈ।

ਇਸ ਖਿਲਾਫ ਕੇਸ ਦਾ ਮੁੱਖ ਕੇਂਦਰ ਕੈਨੇਡੀਅਨ ਚਾਰਟਰ ਔਫ ਰਾਈਟ ਐਂਡ ਫਰੀਡਮ ਦਾ ਸੈਕਸ਼ਨ 33 ਹੈ, ਜਿਸ ਨੂੰ 'ਨੌਟਵਿਦਸਟੈਂਡਿੰਗ ਕਲੌਜ਼' ਕਿਹਾ ਜਾਂਦਾ ਹੈ। ਫ੍ਰਾਂਸਵਾ ਲੈਗੋ ਦੀ ਕੋਲੀਸ਼ਨ ਐਵੇਨੀਰ ਕਿਊਬੈਕ ਸਰਕਾਰ ਵੱਲੋਂ ਜੂਨ 2019 ਵਿਚ ਇਸੇ ਦੀ ਵਰਤੋਂ ਕਰਕੇ ਇਹ ਕਾਨੂੰਨ ਬਣਾਇਆ ਗਿਆ ਸੀ ਤਾਂ ਜੋ ਅਦਾਲਤਾਂ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਆਧਾਰ 'ਤੇ ਰੱਦ ਨਾ ਕਰ ਸਕਣ।

ਸੁਪਰੀਮ ਕੋਰਟ ਦੀ ਸੁਣਵਾਈ ਇਹ ਤੈਅ ਕਰੇਗੀ ਕਿ ਕੀ ਕੋਈ ਸੂਬਾ ਸਰਕਾਰ ਇਸ ਧਾਰਾ ਦੀ ਵਰਤੋਂ ਕਰਕੇ ਨਾਗਰਿਕਾਂ ਦੇ ਬੁਨਿਆਦੀ ਹੱਕਾਂ ਨੂੰ ਲੰਬੇ ਸਮੇਂ ਲਈ ਰੋਕ ਸਕਦੀ ਹੈ। ਇਸ ਤੋਂ ਪਹਿਲਾਂ ਕਿਊਬੈਕ ਦੀਆਂ ਹੇਠਲੀਆਂ ਅਦਾਲਤਾਂ ਨੇ ਇਸ ਕਾਨੂੰਨ ਨੂੰ ਬਰਕਰਾਰ ਰੱਖਿਆ ਸੀ।

Latest news

vancouver-police-seek-witnesses-after-downtown-incident-man-charged
Punjabi

ਡਾਊਨਟਾਊਨ ਵੈਨਕੂਵਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਗਵਾਹਾਂ ਦੀ ਕੀਤੀ ਜਾ ਰਹੀ ਭਾਲ

ਵੈਨਕੂਵਰ ਪੁਲਿਸ ਡਾਊਨਟਾਊਨ ਵਿਚ 25 ਮਾਰਚ ਨੂੰ ਵਾਪਰੀ ਇੱਕ Sexual Assault ਦੀ ਘਟਨਾ ਦੇ ਸਬੰਧ ਵਿਚ ਹੋਰ ਪੀੜਤਾਂ ਅਤੇ ਗਵਾਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ, ਡਨਸਮੁਇਰ ਅਤੇ ਪੇਂਡਰ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤ ਕੀਤੀ ਅਤੇ ਰਸਤੇ ਵਿਚ ਜਾਂਦੇ ਹੋਰ ਲੋਕਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ed-searches-lovely-group-premises-in-jalandhar-phagwara-over-alleged-fema-violations
Punjabi

ਈ.ਡੀ. ਵਲੋਂ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਿੱਲੀ ਟੀਮ ਵੱਲੋਂ ਅੱਜ ਜਲੰਧਰ ਅਤੇ ਫਗਵਾੜਾ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ।
spring-snowfall-drops-30-cm-on-coquihalla-highway-warnings-remain-across-b-c
Punjabi

ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਹੋਈ ਬਰਫ਼ਬਾਰੀ ,ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਰਾਤ ਬਰਫ਼ਬਾਰੀ ਹੋਈ, ਜਿਸ ਕਾਰਨ ਅੰਦਰੂਨੀ ਖੇਤਰ ਵੱਲ ਸਫਰ ਕਰਨ ਵਾਲੇ ਡਰਾਈਵਰਾਂ ਨੂੰ ਖਾਸ ਕਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨਵਾਇਰਮੈਂਟ ਅਨੁਸਾਰ, ਕੋਕੀਹਾਲਾ ਹਾਈਵੇਅ 'ਤੇ 30 ਸੈਂਟੀਮੀਟਰ ਬਰਫ਼ ਦਰਜ ਕੀਤੀ ਗਈ, ਜੋ ਕਿ ਸੂਬੇ ਵਿਚ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਸਾਲਮੋ ਅਤੇ ਕ੍ਰੇਸਟਨ ਵਿਚਕਾਰ ਹਾਈਵੇਅ 3 'ਤੇ ਸਥਿਤ ਕੂਟੇਨੇ ਪਾਸ 'ਤੇ ਵੀ 21 ਸੈਂਟੀਮੀਟਰ ਬਰਫ਼ ਪਈ।
carney-meets-newly-elected-liberal-mps-highlights-increase-in-women-in-commons
Punjabi

ਪੀ.ਐਮ.ਕਾਰਨੀ ਨੇ ਨਵੀਂ ਚੁਣੀਆਂ ਲਿਬਰਲ ਐਮਪੀਜ਼ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਾਜ਼ਾ ਜ਼ਿਮਨੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀਆਂ ਤਿੰਨ ਨਵੀਆਂ ਲਿਬਰਲਜ਼ ਐਮ.ਪੀਜ਼ ਨਾਲ ਅੱਜ ਔਟਵਾ ਵਿਚ ਮੁਲਾਕਾਤ ਕੀਤੀ। ਇਸ ਮੌਕੇ ਸਰਕਾਰ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਵਿਚ ਨਵੇਂ ਚਿਹਰਿਆਂ ਦਾ ਸਵਾਗਤ ਕੀਤਾ।
alberta-proposes-early-cabinet-review-for-industrial-projects-over-250m
Punjabi

ਐਲਬਰਟਾ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਦੇ ਉਦਯੋਗਿਕ ਪ੍ਰੋਜੈਕਟਾਂ ਵਿੱਚ ਕਰਨ ਜਾ ਰਹੀ ਤਬਦੀਲੀ

ਐਲਬਰਟਾ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ਵਿੱਚ ਤਬਦੀਲੀ ਕਰਨ ਜਾ ਰਹੀ ਹੈ। ਐਨਰਜੀ ਮੰਤਰੀ ਬ੍ਰਾਇਨ ਜੀਨ ਵੱਲੋਂ ਪੇਸ਼ ਕੀਤੇ ਗਏ ਇੱਕ ਨਵੇਂ ਬਿੱਲ ਅਨੁਸਾਰ, ਹੁਣ ਸਰਕਾਰੀ ਕੈਬਨਿਟ ਮੈਂਬਰ ਨਿੱਜੀ ਉਦਯੋਗਾਂ ਦੇ ਵੱਡੇ ਪ੍ਰੋਜੈਕਟਾਂ ਦੀ ਪਹਿਲਾਂ ਸਮੀਖਿਆ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਅਰਜ਼ੀਆਂ ਵਿੱਚ ਸੁਧਾਰ ਕਰਕੇ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾ ਸਕੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link