18.28C Vancouver
ADS

Jun 10, 2020 5:16 PM -

ਸਰ੍ਹੀ ਦੇ ਆਉਟਡੋਰ ਪੂਲ, ਸਪ੍ਰੇ ਪਾਰਕ ਅਤੇ ਬੀਚ ਸੁਵਿਧਾਵਾਂ ਇਸੇ ਮਹੀਨੇ ਖੁੱਲਣਗੇ

Share On
surrey-outdoor-pools-spray-parks-and-beach-services-opening-this-month
File image of a City of Surrey public hearing/ Connect News

ਕੋਵਿਡ-19 ਦੇ ਚੱਲਦੇ ਸੂਬਾਈ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਟੀ ਆਫ਼ ਸਰ੍ਹੀ ਵੱਲੋਂ ਸ਼ਹਿਰ ਦੇ ਆਉਟਡੋਰ ਪੂਲ, ਸਪ੍ਰੇ ਪਾਰਕ ਅਤੇ ਬੀਚ 15 ਜੂਨ ਤੋਂ ਪੜਾਅ ਦਰ ਪੜਾਅ ਖੋਲੇ ਜਾਣਗੇ।

ਮੇਅਰ ਡਗ ਮਕੈਲਮ ਦਾ ਕਹਿਣਾ ਹੈ ਕਿ ਇੱਕ ਸਾਬਕਾ ਤੈਰਾਕ, ਲਾਈਫਗਾਰਡ ਅਤੇ ਖੇਡ ਸਮਰਥਕ ਵਜੋਂ, ਉਹ ਗਰਮੀਆਂ ਦੇ ਮਹੀਨਿਆਂ ਦੌਰਾਨ ਸ਼ਹਿਰ ਦੀਆਂ ਅਜਿਹੀਆਂ ਸੁਵਿਧਾਵਾਂ ਦੀ ਮਹੱਤਤਾ ਸਮਝਦੇ ਹਨ।

ਮਕੈਲਮ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਟੀ ਵੱਲੋਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਆਮ ਜਨਤਾ ਸਰੀਰਕ ਦੂਰੀ ਵਰਗੀਆਂ ਹਦਾਇਤਾਂ ਦੀ ਪਾਲਣਾ ਕਰਕੇ ਸਿਟੀ ਦੀ ਇਸ ਉਪਰਾਲੇ ਵਿੱਚ ਮਦਦ ਕਰ ਸਕਦੀ ਹੈ।


ਸੁਵਿਧਾਵਾਂ ਦੇ ਖੁੱਲਣ ਦੀ ਸਮਾਂ-ਸਾਰਣੀ:


ਜੂਨ 15: ਬੇਅਰ ਕ੍ਰੀਕ ਪਾਰਕ, ਫਲੀਟਵੁਡ ਪਾਰਕ, ਸਾਊਥ ਸਰ੍ਹੀ ਐਥਲੈਟਿਕ ਪਾਰਕ, ਕਲੋਵਰਡੇਲ ਐਥਲੈਟਿਕ ਪਾਰਕ, ਅਨਵਿਨ ਪਾਰਕ, ਏਰਮਾ ਸਟੀਫ਼ਨਸਨ ਪਾਰਕ, ਗੋਲਡਸਟੋਨ ਪਾਰਕ, ਨਿਊਟਨ ਐਥਲੈਟਿਕ ਪਾਰਕ, ਬ੍ਰਿਜਵਿਉ ਪਾਰਕ ਅਤੇ ਹੇਜ਼ਲਗ੍ਰੋਵ ਪਾਰਕ ਦੇ ਸਪ੍ਰੇ ਪਾਰਕ।

ਜੂਨ 27: ਕਵਾੰਟਲਨ ਪਾਰਕ, ਬੇਅਰ ਕ੍ਰੀਕ ਪਾਰਕ, ਹਿਓਰਥ ਰੋਡ ਪਾਰਕ ਅਤੇ ਗ੍ਰੀਨਵੇ ਪਾਰਕ ਦੇ ਆਉਟਡੋਰ ਪੂਲ।

ਜੂਨ 27: ਕਰੈਸੈਂਟ ਬੀਚ 'ਤੇ ਲਾਈਫ਼ਗਾਰਡਿੰਗ ਸੇਵਾਵਾਂ।

ਜੁਲਾਈ 4: ਸੰਨੀਸਾਈਡ ਪਾਰਕ, ਅਨਵਿਨ ਪਾਰਕ, ਪੋਰਟ ਕੈਲਜ਼ ਪਾਰਕ ਅਤੇ ਹੌਲੀ ਪਾਰਕ ਦੇ ਆਉਟਡੋਰ ਪਾਰਕ।


ਸਿਟੀ ਵੱਲੋਂ ਆਮ ਜਨਤਾ ਨੂੰ ਬਿਮਾਰ ਹੋਣ ਦੀ ਸੂਰਤ ਵਿੱਚ ਘਰ ਰਹਿਣ ਅਤੇ ਵੱਡੇ ਇਕੱਠਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਲਈ, ਲੋਕਾਂ ਨੂੰ ਆਪਣਾ ਹੈਂਡ ਕਲੀਨਰ ਨਾਲ ਲੈਕੇ ਆਉਣ ਅਤੇ ਮੌਕੇ 'ਤੇ ਬਾਕੀ ਲੋਕਾਂ ਤੋਂ ਸਰੀਰਕ ਦੂਰੀ ਬਣਾਕੇ ਰੱਖਣ ਲਈ ਕਿਹਾ ਗਿਆ ਹੈ।

ਇਹਨਾਂ ਸੁਵਿਧਾਵਾਂ 'ਤੇ ਕੁਝ ਤਬਦੀਲੀ ਨਾਲ ਪਬਲਿਕ ਸਵਿਮ ਅਤੇ ਕਮਿਊਨਿਟੀ ਸਵਿਮ ਕਲਾਸਾਂ ਦਾ ਆਯੋਜਨ ਜਾਰੀ ਰਹੇਗਾ।

ਕੋਵਿਡ-19 ਤੋਂ ਬਚਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਗਈਆਂ ਤਬਦੀਲੀਆਂ ਦੇ ਤਹਿਤ, ਪੂਲਾਂ ਵਿੱਚ ਇੱਕ ਸਮੇਂ 'ਤੇ ਉਤਰਨ ਵਾਲੇ ਲੋਕਾਂ ਦੀ ਸੰਖਿਆ ਨੂੰ ਨਿਯੰਤਰਿਤ ਕਰਨ, ਦੂਰੀ ਦਰਸਾਉਣ ਵਾਲੇ ਸੰਕੇਤ ਲਗਾਉਣ, ਅਤੇ ਪਹਿਲਾਂ ਨਾਲੋਂ ਵੱਧ ਫਰਸਟ-ਏਡ ਅਤੇ ਲਾਈਫ਼ਗਾਰਡ ਸੇਵਾਵਾਂ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਸਿਟੀ ਮੁਤਾਬਕ ਇਹਨਾਂ ਸੁਵਿਧਾਵਾਂ ਨੂੰ ਖੋਲਣ ਦਾ ਇਹ ਫ਼ੈਸਲਾ ਬ੍ਰਿਟਿਸ਼ ਕੋਲੰਬੀਆ ਦੇ ਰੀ-ਸਟਾਰਟ ਪਲੈਨ ਦੇ ਦੂਜੇ ਪੜਾਅ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link