Oct 19, 2026 3:53 PM - Connect Newsroom - Ramandeep Kaur

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਹੋਏ ਇੱਕ ਦੋਹਰੇ ਕਤਲਕਾਂਡ ਦੀ ਲੰਮੀ ਜਾਂਚ ਮਗਰੋਂ ਪੁਲਿਸ ਨੇ ਇੱਕ 27 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚਕਰਤਾ ਮੁਤਾਬਕ, ਮੁਹੰਮਦ ਆਰਿਫ ਅੰਸਾਰੀ ਨੂੰ ਸ਼ੁੱਕਰਵਾਰ ਹਿਰਾਸਤ ਵਿਚ ਲਿਆ ਗਿਆ ਅਤੇ ਉਸ ਖਿਲਾਫ ਸੈਕਿੰਡ ਡਿਗਰੀ ਮਰਡਰ ਦੇ ਦੋ ਚਾਰਜਿਜ਼ ਅਤੇ ਮਨੁੱਖੀ ਅਵਸ਼ੇਸ਼ਾਂ ਨੂੰ ਖੁਰਦ-ਬੁਰਦ ਕਰਨ ਦੇ ਇੱਕ ਦੋਸ਼ ਨੂੰ ਮਨਜ਼ੂਰੀ ਮਿਲੀ ਹੈ।
ਬਰਨਬੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ 17 ਅਕਤੂਬਰ 2022 ਨੂੰ ਅਲਫ਼ਾ ਐਵੇਨਿਊ 'ਤੇ ਇੱਕ ਗੱਡੀ ਦੇ ਅੰਦਰ 31 ਸਾਲਾ ਕੀਸ਼ਾ ਗੈਰੀ ਅਤੇ 30 ਸਾਲਾ ਉਮੈਰ ਕਾਸਿਮ ਦੀਆਂ ਲਾਸ਼ਾਂ ਮਿਲੀਆਂ ਸਨ।
ਪੁਲਿਸ ਮੁਤਾਬਕ, ਇਹ ਦੋਵੇਂ ਕਤਲ ਟਾਰਗੇਟਿਡ ਸਨ ਅਤੇ ਪੀੜਤ ਤੇ ਦੋਸ਼ੀ ਇੱਕ ਦੂਜੇ ਨੂੰ ਜਾਣਦੇ ਸਨ। ਪੀੜਤ ਕੋਕੁਇਟਲਮ ਦੇ ਰਹਿਣ ਵਾਲੇ ਅਤੇ ਪਤੀ-ਪਤਨੀ ਸਨ, ਉਨ੍ਹਾਂ ਦੀਆਂ ਲਾਸ਼ਾਂ ਮਿਲਣ ਤੋਂ ਪਹਿਲਾਂ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ।




