Oct 19, 2026 5:24 PM - Connect Newsroom - Ramandeep Kaur with files from The Canadian Press

ਸਰੀ ਵਿਚ ਹਾਈਵੇ 99 'ਤੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਸੈਮੀ-ਟਰੱਕ, ਡਬਲ-ਡੇਕਰ ਬੱਸ ਅਤੇ ਕਈ ਹੋਰ ਗੱਡੀਆਂ ਵਿਚਾਲੇ ਹੋਈ ਟੱਕਰ ਵਿਚ 13 ਲੋਕ ਜ਼ਖ਼ਮੀ ਹੋ ਗਏ।
ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਹਾਈਵੇਅ 99 ਅਤੇ ਹਾਈਵੇਅ 91 ਦੇ ਇੰਟਰਚੇਂਜ ਨੇੜੇ ਲਗਭਗ ਸ਼ਾਮ 4:30 ਵਜੇ ਉਸ ਵੇਲੇ ਵਾਪਰਿਆ, ਜਦੋਂ ਇੱਕ ਸੈਮੀ-ਟਰੱਕ ਨੇ ਇਕੋ ਦਿਸ਼ਾ ਵਿਚ ਪਹਿਲਾਂ ਤਿੰਨ ਕਾਰਾਂ ਨੂੰ ਟੱਕਰ ਮਾਰੀ ਅਤੇ ਫਿਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਦਾ ਹੋਇਆ ਦੂਜੇ ਪਾਸੇ ਤੋਂ ਆ ਰਹੀ ਇੱਕ ਡਬਲ-ਡੇਕਰ ਬੱਸ ਅਤੇ ਇੱਕ ਹੋਰ ਕਾਰ ਨਾਲ ਜਾ ਟਕਰਾਇਆ। ਹਾਦਸੇ ਸਮੇਂ ਬੱਸ ਵਿਚ ਕਰੀਬ 50 ਤੋਂ 60 ਲੋਕ ਸਵਾਰ ਸਨ।
ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਮੁਤਾਬਕ, ਜ਼ਖ਼ਮੀਆਂ ਵਿਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਪਰ ਸਥਿਰ ਸੀ, ਜਿਨ੍ਹਾਂ ਵਿਚੋਂ ਇੱਕ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਬਾਕੀ 11 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਹੁਣ ਸਾਰਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਪੁਲਿਸ ਹੁਣ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।




