Oct 16, 2024 6:10 PM - Connect Newsroom

ਪੰਜਾਬ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮਾਮਲੇ ਵਿਚ ਮੁਹਾਲੀ ਟਰਾਇਲ ਕੋਰਟ ਵਿਚ ਕੇਸ ਰੱਦ ਕਰਨ ਦੀ ਦਾਇਰ ਕੀਤੀ ਗਈ ਰਿਪੋਰਟ ’ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸਖ਼ਤ ਨੋਟਿਸ ਲਿਆ ਹੈ।
ਹਾਈਕੋਰਟ ਨੇ ਕਿਹਾ ਕਿ ਜਦੋਂ ਅਸੀਂ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਅਤੇ ਹਰ ਰਿਪੋਰਟ ਸਾਨੂੰ ਦਿੱਤੀ ਜਾ ਰਹੀ ਸੀ ਤਾਂ ਫਿਰ ਬਿਨਾਂ ਦੱਸੇ ਮੁਹਾਲੀ ਟਰਾਇਲ ਕੋਰਟ ਨੂੰ ਕੈਂਸਲੇਸ਼ਨ ਰਿਪੋਰਟ ਕਿਵੇਂ ਸੌਂਪ ਦਿੱਤੀ ਗਈ।
ਇਸ ਮਾਮਲੇ ਵਿਚ ਹਾਈਕੋਰਟ ਨੇ ਹੁਣ ਮੁਹਾਲੀ ਟਰਾਇਲ ਕੋਰਟ ਵਿਚ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਹੈ ਅਤੇ ਅੱਗੇ ਦੀ ਜਾਂਚ ਕਿਸ ਏਜੰਸੀ ਨੂੰ ਦਿੱਤੀ ਜਾਵੇ ਅਤੇ ਕੀ ਕਾਰਵਾਈ ਕੀਤੀ ਜਾਵੇ, ਇਸ ਦਾ ਫੈਸਲਾ ਹਾਈਕੋਰਟ 28 ਅਕਤੂਬਰ ਨੂੰ ਸੁਣਵਾਈ ਦੌਰਾਨ ਕਰੇਗਾ।




