13.19C Vancouver
ADS

Jun 25, 2024 2:19 PM - The Canadian Press

ਲੰਮੇ ਸਮੇਂ ਤੋਂ ਗੜ੍ਹ ਰਹੀ ਟੋਰਾਂਟੋ ਸੈਂਟ ਪਾਲ ਦੀ ਸੰਸਦੀ ਸੀਟ ਪੀਅਰੇ ਪੋਲੀਵਰੇ ਦੀ ਕੰਜ਼ਰਵੇਟਿਵ ਪਾਰਟੀ ਨੇ ਜਿੱਤੀ

Share On
tories-take-late-lead-to-win-toronto-byelection-elections-canada
Stewart won by just 590 votes over Liberal Leslie Church in a surprise win for Pierre Poilievre and his Conservatives once all the polls reported early Tuesday morning.(Photo: The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਾ ਹੈ, ਲਿਬਰਲਸ ਦਾ ਲੰਮੇ ਸਮੇਂ ਤੋਂ ਗੜ੍ਹ ਰਹੀ ਟੋਰਾਂਟੋ ਸੈਂਟ ਪਾਲ ਦੀ ਸੰਸਦੀ ਸੀਟ ਪੀਅਰੇ ਪੋਲੀਵਰੇ ਦੀ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਲਈ ਹੈ। ਇਹ ਸੀਟ 30 ਸਾਲਾਂ ਦੇ ਵੱਧ ਸਮੇਂ ਤੋਂ ਲਿਬਰਲਸ ਕੋਲ ਸੀ।

ਇਤਿਹਾਸਕ ਗੜ੍ਹ ਗੁਆਉਣ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ’ਤੇ ਪਾਰਟੀ ਅੰਦਰ ਵਿਰੋਧ ਵੱਧ ਸਕਦਾ ਹੈ। ਕੰਜ਼ਰਵੇਟਿਵ ਉਮੀਦਵਾਰ ਡਾਨ ਸਟੀਵਨ ਨੇ ਟੋਰਾਂਟੋ ਸੈਂਟ ਪਾਲ ਦੀ ਜ਼ਿਮਨੀ ਚੋਣ ਵਿਚ 42.1 ਫੀਸਦੀ ਵੋਟ ਹਾਸਲ ਕੀਤੇ। ਉਨ੍ਹਾਂ ਨੇ ਲਿਬਰਲ ਦੀ ਉਮੀਦਵਾਰ ਲੈਸਲੀ ਚਰਚ ਨੂੰ ਸਖ਼ਤ ਮੁਕਾਬਲੇ ਵਿਚ ਹਰਾਇਆ, ਜਿਸ ਨੂੰ 40.5 ਫੀਸਦੀ ਵੋਟ ਮਿਲੇ। ਉਥੇ ਹੀ, ਜਗਮੀਤ ਸਿੰਘ ਦੀ ਐੱਨ. ਡੀ. ਪੀ. ਦੇ ਉਮੀਦਵਾਰ ਅੰਮ੍ਰਿਤ ਪਰਹਾਰ ਮਹਿਜ਼ 10.9 ਫੀਸਦੀ ਵੋਟ ਹੀ ਹਾਸਲ ਕਰ ਸਕੇ।

ਖਾਸ ਗੱਲ ਇਹ ਹੈ ਕਿ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਇੱਕ ਦਰਜਨ ਹੋਰ ਕੈਬਨਿਟ ਮੰਤਰੀਆਂ ਨੂੰ ਹਲਕੇ ਵਿਚ ਲਗਾਉਣ ਦੇ ਬਾਵਜੂਦ ਲਿਬਰਲ ਪਾਰਟੀ ਆਪਣਾ ਗੜ੍ਹ ਨਹੀਂ ਬਚਾ ਸਕੀ। ਇਸ ਤੋਂ ਸਾਫ ਹੈ ਕਿ ਕੰਜ਼ਰਵੇਟਿਵ ਦੀ ਇਹ ਇਤਿਹਾਸਕ ਜਿੱਤ ਲਿਬਰਲ ਲਈ ਚਿੰਤਾ ਵਧਾਉਣ ਵਾਲੀ ਹੈ ਕਿਉਂਕਿ ਹਾਊਸਿੰਗ ਸੰਕਟ ਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਲੈ ਕੇ ਲਿਬਰਲਸ ਖਿਲਾਫ ਨਾਰਾਜ਼ਗੀ ਵਧੀ ਹੈ।

ਹਾਲਾਂਕਿ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਇਲੈਕਸ਼ਨ ਸਿਰਫ ਮੁੱਦਿਆਂ ਬਾਰੇ ਨਹੀਂ ਸੀ ਕਈ ਵੋਟਰਸ ਨੇ ਬਦਲਾਅ ਦੀ ਇੱਛਾ ਨਾਲ ਵੋਟ ਕੀਤੀ। ਮਾਹਰਾਂ ਮੁਤਾਬਕ, ਕੰਜ਼ਰਵੇਟਿਵ ਦੀ ਜਿੱਤ ਟਰੂਡੋ ’ਤੇ ਲਿਬਰਲ ਲੀਡਰ ਵਜੋਂ ਅਹੁਦਾ ਛੱਡਣ ਲਈ ਦਬਾਅ ਪਾਵੇਗੀ।

Latest news

15-year-old-charged-after-allegedly-threatening-to-burn-down-port-coquitlam-home
Punjabi

ਪੋਰਟ ਕੋਕੁਇਟਲਮ ’ਚ 15 ਸਾਲਾ ਨੌਜਵਾਨ ’ਤੇ ਘਰ ਸਾੜਨ ਦੀ ਧਮਕੀ ਦੇਣ ਦੇ ਦੋਸ਼

ਪੋਰਟ ਕੋਕੁਇਟਲਮ ਵਿਚ ਇੱਕ ਘਰ ਨੂੰ ਅੱਗ ਲਗਾ ਕੇ ਸਾੜਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਇੱਕ 15 ਸਾਲਾ ਨਾਬਾਲਗ ਨੌਜਵਾਨ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।ਕੋਕੁਇਟਲਮ ਆਰਸੀਐਮਪੀ ਮੁਤਾਬਕ,ਇਹ ਮਾਮਲਾ ਇਸੇ ਸਾਲ 17 ਮਈ ਨੂੰ ਵਾਪਰੀ ਇੱਕ ਘਟਨਾ ਨਾਲ ਸਬੰਧਤ ਹੈ,ਜਿਸ ਦੀ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਕੀਤੀ ਜਾਂਚ ਅਤੇ ਸਬੂਤਾਂ ਤੋਂ ਬਾਅਦ ਬੀ.ਸੀ.ਪ੍ਰੌਸੀਕਿਊਸ਼ਨ ਸਰਵਿਸ ਨੇ 4 ਅਗਸਤ ਨੂੰ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ।
poilievre-invites-irans-exiled-crown-prince-reza-pahlavi-to-visit-canada
Punjabi

ਪੌਲੀਐਵ ਨੇ ਸਾਬਕਾ ਕ੍ਰਾਊਨ ਪ੍ਰਿੰਸ Reza Pahlavi ਨੂੰ ਕੈਨੇਡਾ ਆਉਣ ਦਾ ਦਿੱਤਾ ਸੱਦਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਈਰਾਨ ਦੇ ਦੇਸ਼-ਨਿਕਾਲਾ ਦਿੱਤੇ ਗਏ ਸਾਬਕਾ ਕ੍ਰਾਊਨ ਪ੍ਰਿੰਸ Reza Pahlavi ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ। ਉਹਨਾਂ ਹਾਲ ਹੀ ਵਿਚ ਉੱਤਰੀ ਵੈਨਕੂਵਰ-ਕੈਪੀਲਾਨੋ ਹਲਕੇ ਵਿਚ ਕੰਜ਼ਰਵੇਟਿਵ ਉਮੀਦਵਾਰ ਵਲੋਂ ਅਗਾਮੀ ਜ਼ਿਮਨੀ ਚੋਣ ਦੇ ਸਬੰਧ ਵਿਚ ਬੁਲਾਈ ਗਈ ਪਰਸ਼ੀਅਨ ਟਾਊਨ ਹਾਲ ਦੌਰਾਨ ਇਹ ਗੱਲ ਆਖੀ ਅਤੇ ਇਹ ਵੀ ਕਿਹਾ ਕਿ Pahlavi ਨਾਲ ਉਹ ਇੱਕ ਵਰਚੁਅਲ ਮੀਟਿੰਗ ਵੀ ਕਰਨਗੇ।
carney-urges-premiers-to-lift-ban-on-u-s-alcohol
Punjabi

ਅਮਰੀਕੀ ਸ਼ਰਾਬ 'ਤੇ ਪਾਬੰਦੀ ਹਟਾਉਣ ਲਈ ਪ੍ਰੀਮੀਅਰਜ਼ ਨੂੰ ਕਾਰਨੀ ਦੀ ਅਪੀਲ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਨਾਲ ਅਸਥਾਈ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਪ੍ਰੀਮੀਅਰਜ਼ ਨੂੰ ਅਮਰੀਕੀ ਸ਼ਰਾਬ 'ਤੇ ਬੈਨ ਹਟਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 50 ਫੀਸਦੀ ਟੈਰਿਫ ਸ਼ੁੱਕਰਵਾਰ ਤੱਕ ਟਾਲਣ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਅਜੇ ਵੀ ਚੱਲ ਰਹੀ ਹੈ ਅਤੇ ਅਮਰੀਕਾ ਸ਼ਰਾਬ ਦੀ ਪਾਬੰਦੀ 'ਤੇ ਕਈ ਵਾਰ ਇਤਰਾਜ਼ ਜਤਾ ਚੁੱਕਾ ਹੈ। ਕਿਉਂਕਿ ਕੈਨੇਡਾ ਵਿਚ ਸ਼ਰਾਬ ਦੀ ਵਿਕਰੀ 'ਤੇ ਕੰਟਰੋਲ ਸੂਬਾ ਸਰਕਾਰਾਂ ਦੇ ਹੱਥ ਹੈ ਇਸ ਲਈ ਪ੍ਰਧਾਨ ਮੰਤਰੀ ਕਾਰਨੀ ਨੇ ਬੁੱਧਵਾਰ ਨੂੰ ਪ੍ਰੀਮੀਅਰਜ਼ ਨਾਲ ਵਰਚੁਅਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅਮਰੀਕੀ ਸ਼ਰਾਬ ਵਾਪਸ ਸਟੋਰਾਂ ਵਿਚ ਲਿਆਉਣ ਲਈ ਕਿਹਾ।
canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link