7.53C Vancouver
ADS

Aug 24, 2020 10:16 PM -

ਕੈਮਲੂਪਸ ਕੋਲ ਟ੍ਰੈਫਿਕ ਸਟੌਪ ਦੌਰਾਨ $840,000 ਹੋਏ ਜ਼ਬਤ, ਸਰੀ ਨਿਵਾਸੀ ਗ੍ਰਿਫਤਾਰ

Share On
traffic-stop-in-kamloops-results-in-seizure-of-more-than-840-000-dollars
The RCMP logo is seen outside Royal Canadian Mounted Police "E" Division Headquarters, in Surrey, B.C., on Friday April 13, 2018. THE CANADIAN PRESS/Darryl Dyck

ਕੈਮਲੂਪਸ ਦੇ ਇਲਾਕੇ 'ਚ ਇੱਕ ਟ੍ਰੈਫਿਕ ਸਟੌਪ ਦੇ ਦੌਰਾਨ $840,000 ਜ਼ਬਤ ਹੋਏ ਦੱਸੇ ਗਏ ਹਨ।

ਕੌਰਪੋਰਲ ਮਾਈਕ ਹੈਲਸਕੌਵ ਨੇ ਦੱਸਿਆ ਕਿ ਇੱਕ ਸੈਮੀ-ਟਰੱਕ, ਐਲਬਰਟਾ ਤੋਂ ਬੀ.ਸੀ. ਵਾਪਿਸ ਮੁੜਿਆ ਸੀ, ਅਤੇ ਸ਼ੱਕ ਹੈ ਕਿ ਜ਼ਬਤ ਕੀਤਾ ਗਿਆ ਪੈਸਾ ਡਰੱਗ ਨਾਲ ਸੰਬੰਧਤ ਹੈ।

ਉਨ੍ਹਾਂ ਦੱਸਿਆ ਕਿ ਇੱਕ ਪੁਲਿਸ ਡੌਗ ਨੇ ਇਸ਼ਾਰਾ ਕੀਤਾ ਸੀ ਕਿ ਇਹ ਪੈਸਾ ਗੈਰ ਕਨੂੰਨੀ ਡਰੱਗਸ ਜਿਹਾ ਲਗਦਾ ਹੈ।

ਵਾਹਨ ਚਾਲਕ ਨੂੰ ਸਰੀ ਦਾ ਵਿਅਕਤੀ ਦੱਸਿਆ ਗਿਆ ਹੈ।

ਵਿਅਕਤੀ ਦੀ ਉਮਰ 50 ਤੋਂ 60 ਸਾਲ ਦੇ ਦਰਮਿਆਨ ਦੱਸੀ ਗਈ ਹੈ।

ਮਾਮਲੇ 'ਚ ਅਪਰਾਧ ਨਾਲ ਜੁੜੇ ਪਦਾਰਥ ਕੋਲ ਰੱਖਣ ਦੇ ਇਲਜ਼ਾਮ ਲੱਗਣ ਦੀ ਸੰਭਾਵਨਾ ਦੱਸੀ ਗਈ ਹੈ।

Latest news

canada-inflation-slows-to-1-8-per-cent-in-february-statistics-canada-says
Punjabi

ਕੈਨੇਡਾ ਵਿੱਚ ਫਰਵਰੀ ਦੌਰਾਨ ਮਹਿੰਗਾਈ ਦਰ ਘਟ ਕੇ 1.8 ਫੀਸਦੀ ਰਹੀ: ਸਟੈਟਿਸਟਿਕਸ ਕੈਨੇਡਾ

ਕੈਨੇਡਾ ਦੀ ਮਹਿੰਗਾਈ ਦਰ ਵਿਚ 0.5 ਫੀਸਦੀ ਅੰਕ ਦੀ ਗਿਰਾਵਟ ਦਰਜ ਹੋਈ ਹੈ। ਸਟੈਟਿਸਟਿਕਸ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਫਰਵਰੀ ਵਿਚ ਸਾਲਾਨਾ ਆਧਾਰ 'ਤੇ ਮਹਿੰਗਾਈ ਦਰ 1.8 ਫੀਸਦੀ ਰਹੀ, ਜੋ ਪਿਛਲੇ ਮਹੀਨੇ ਦੇ 2.3 ਫੀਸਦੀ ਨਾਲੋਂ ਕਾਫੀ ਘੱਟ ਹੈ।
carney-meets-uk-prime-minister-starmer-in-london-discusses-intelligence-cooperation-and-ukraine-support
Punjabi

ਪੀ.ਐਮ. ਕਾਰਨੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਲੰਡਨ ਵਿਚ ਡਾਊਨਿੰਗ ਸਟ੍ਰੀਟ ਵਿਖੇ ਅਹਿਮ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ ਅੰਤਰਰਾਸ਼ਟਰੀ ਮੁੱਦਿਆਂ ਅਤੇ ਖਾਸ ਕਰ ਖੁਫੀਆ ਜਾਣਕਾਰੀ ਸਾਂਝੀ ਕਰਨ 'ਤੇ ਨੇੜਿਓਂ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ ਹਨ।
u-s-trade-agreement-signing-delayed-pending-u-s-tariff-policy-implementation
Punjabi

ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਦਸਤਖਤ ਅਮਰੀਕੀ ਟੈਰਿਫ ਨੀਤੀ ਲਾਗੂ ਹੋਣ ਤੱਕ ਮੁਲਤਵੀ

ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਵਾਲੇ ਵਪਾਰਕ ਸਮਝੌਤੇ 'ਤੇ ਦਸਤਖਤ ਫਿਲਹਾਲ ਮੁਲਤਵੀ ਕਰ ਦਿੱਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਵਪਾਰਕ ਸਕੱਤਰ ਰਾਜੇਸ਼ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਇਹ ਸਮਝੌਤਾ ਉਦੋਂ ਹੀ ਲਾਗੂ ਹੋਵੇਗਾ, ਜਦੋਂ ਅਮਰੀਕਾ ਆਪਣੀ ਨਵੀਂ ਟੈਰਿਫ ਨੀਤੀ ਪੂਰੀ ਤਰ੍ਹਾਂ ਲਾਗੂ ਕਰ ਦੇਵੇਗਾ।
driver-killed-in-shooting-on-queen-elizabeth-ii-highway-near-leduc-police-investigating
Punjabi

ਲੇਡੁਕ ਨੇੜੇ ਕੁਈਨ ਐਲਿਜ਼ਾਬੈਥ II'ਤੇ ਹੋਈ ਗੋਲੀਬਾਰੀ,ਡਰਾਈਵਰ ਦੀ ਮੌਤ

ਐਲਬਰਟਾ ਦੇ ਹਾਈਵੇਅ ਕੁਈਨ ਐਲਿਜ਼ਾਬੈਥ II 'ਤੇ ਸ਼ਨੀਵਾਰ ਦੁਪਹਿਰ ਇੱਕ ਚਲਦੀ ਕਾਰ 'ਤੇ ਗੋਲੀਆਂ ਚੱਲੀਆਂ। ਇਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਇਹ ਵਾਰਦਾਤ ਦੁਪਹਿਰ ਕਰੀਬ 2:50 ਵਜੇ ਲੇਡੁਕ ਦੇ ਨੇੜੇ ਟਾਊਨਸ਼ਿਪ ਰੋਡ 490 'ਤੇ ਵਾਪਰੀ। ਪੁਲਿਸ ਅਨੁਸਾਰ,ਇਕ ਕਾਲੇ ਰੰਗ ਦੀ ਹੌਂਡਾ ਸਿਵਿਕ ਹਾਈਵੇਅ 'ਤੇ ਜਾ ਰਹੀ ਸੀ,ਜਦੋਂ ਇਕ ਚਿੱਟੇ ਜਾਂ ਸਲੇਟੀ ਰੰਗ ਦੇ ਪਿਕਅੱਪ ਟਰੱਕ ਨੇ ਉਸ ਦੇ ਬਰਾਬਰ ਆ ਕੇ ਗੋਲੀਆਂ ਚਲਾ ਦਿੱਤੀਆਂ।
traffic-stop-in-salmon-arm-leads-to-arrest-and-seizure-of-loaded-handgun
Punjabi

ਬੀ.ਸੀ. ਦੇ ਸੈਲਮਨ ਆਰਮ 'ਚ ਆਰ.ਸੀ.ਐਮ.ਪੀ. ਨੇ ਟ੍ਰੈਫਿਕ ਸਟੌਪ ਦੌਰਾਨ ਇੱਕ ਲੋਡਿਡ ਹੈਂਡਗੰਨ ਕੀਤੀ ਜ਼ਬਤ

ਬੀ.ਸੀ. ਦੇ ਸੈਲਮਨ ਆਰਮ ਸਿਟੀ ਦੀ ਆਰ.ਸੀ.ਐਮ.ਪੀ. ਨੇ ਟ੍ਰੈਫਿਕ ਸਟੌਪ ਦੌਰਾਨ ਇੱਕ ਲੋਡਿਡ ਹੈਂਡਗੰਨ ਜ਼ਬਤ ਕੀਤੀ ਹੈ। ਇਹ ਕਾਰਵਾਈ 11 ਮਾਰਚ ਨੂੰ ਕੀਤੀ ਗਈ, ਪੁਲਿਸ ਨੇ ਸ਼ੱਕੀ ਆਧਾਰ 'ਤੇ ਗੱਡੀ ਨੂੰ ਰੋਕਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link