14.32C Vancouver
ADS

Feb 17, 2020 3:18 AM -

ਪਾਈਪਲਾਈਨ-ਵਿਰੋਧੀ ਪ੍ਰਦਰਸ਼ਨ ਦੇ ਕਾਰਨ ਟਰੂਡੋ ਦਾ ਕੈਰੇਬੀਅਨ ਦੌਰਾ ਰੱਦ

Share On
trudeau-cancels-caribbean-trip-amid-pipeline-protests
Prime Minister Justin Trudeau/ The Canadian Press

ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਵੱਲੋਂ ਆਪਣਾ ਕੈਰੇਬੀਅਨ ਦੌਰਾ ਰੱਦ ਕਰ ਦਿੱਤਾ ਗਿਆ ਹੈ।

ਟਰੂਡੋ ਦੇ ਦਫ਼ਤਰ ਵੱਲੋਂ ਇਹ ਐਲਾਨ ਦੌਰਾ ਸ਼ੁਰੂ ਹੋਣ ਦੇ 24 ਘੰਟਿਆਂ ਅੰਦਰ ਕੀਤਾ ਗਿਆ।

ਜਸਟਿਨ ਟਰੂਡੋ ਨੇ ਸੋਮਵਾਰ ਬਾਰਬਾਡੋਸ ਜਾਕੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਕੈਨੇਡਾ ਲਈ ਨਾਨ-ਪਰਮਾਨੈਂਟ (non permanent) ਸੀਟ ਲਈ ਪ੍ਰਚਾਰ ਕਰਨਾ ਸੀ।

ਇਥੇ ਕੈਨੇਡਾ ਵਿੱਚ ਪਾਈਪਲਾਈਨ ਦੇ ਵਿਰੋਧ ਵਿੱਚ ਚੱਲ ਰਹੇ ਮੁਜ਼ਾਹਰਿਆਂ ਕਾਰਨ ਪ੍ਰਾਈਮ ਮਨਿਸਟਰ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।

ਆਲੋਚਕਾਂ ਦਾ ਕਹਿਣਾ ਹੈ ਕਿ ਕੋਸਟਲ ਗੈਸਲਿੰਕ ਪਾਈਪਲਾਈਨ ਦੇ ਵਿਰੋਧੀ ਬੀ.ਸੀ. ਅਤੇ ਓਨਟੈਰੀਓ ਵਿੱਚ ਰੇਲ ਲਾਈਨਾਂ ’ਤੇ ਨਾਕੇ ਲਗਾਕੇ ਪੂਰੇ ਮੁਲਕ ਦੇ ਰੇਲ ਨੈੱਟਵਰਕ ਨੂੰ ਠੱਪ ਕਰੀ ਬੈਠੇ ਹਨ, ਅਤੇ ਟਰੂਡੋ ਅਫ੍ਰੀਕਾ ਤੇ ਯੂਰੋਪ ਦੇ ਦੌਰਿਆਂ ਵਿੱਚ ਮਸ਼ਰੂਫ ਹਨ।


Latest news

car-crashes-into-chilliwack-home-fire-leaves-two-families-displaced
Punjabi

ਚਿਲੀਵੈਕ 'ਚ ਸੜਕ ਤੋਂ ਬੇਕਾਬੂ ਹੋਈ ਕਾਰ ਘਰ ਦੇ ਬੇਸਮੈਂਟ ਨਾਲ ਟਕਰਾਈ, ਅੱਗ ਲੱਗਣ ਕਾਰਨ ਦੋ ਪਰਿਵਾਰ ਬੇਘਰ

ਚਿਲੀਵੈਕ ਵਿਚ ਮੰਗਲਵਾਰ ਤੜਕੇ ਇੱਕ ਬੇਕਾਬੂ ਕਾਰ ਇੱਕ ਘਰ ਦੇ ਬੇਸਮੈਂਟ ਨਾਲ ਕ੍ਰੈਸ਼ ਹੋ ਗਈ। ਇਸ ਹਾਦਸੇ ਤੋਂ ਤੁਰੰਤ ਬਾਅਦ ਘਰ ਨੂੰ ਅੱਗ ਲੱਗ ਗਈ, ਜਿਸ ਨੇ ਕੁਝ ਹੀ ਮਿੰਟਾਂ ਵਿਚ ਪੂਰੇ ਮਕਾਨ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਕਾਰਨ ਦੋ ਪਰਿਵਾਰ ਬੇਘਰ ਹੋਏ। ਚਿਲੀਵੈਕ ਫਾਇਰ ਡਿਪਾਰਟਮੈਂਟ ਮੁਤਾਬਕ, ਘਟਨਾ ਤੜਕੇ ਕਰੀਬ 1:45 ਵਜੇ ਵਾਪਰੀ।
11-year-old-boy-dies-after-incident-during-school-field-trip-in-medicine-hat
Punjabi

ਮੈਡੀਸਨ ਹੈਟ ਵਿੱਚ ਸਕੂਲ ਪਿਕਨਿਕ ਮਨਾਉਣ ਗਏ 11 ਸਾਲਾ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ

ਮੈਡੀਸਨ ਹੈਟ ਵਿਚ ਸਕੂਲ ਪਿਕਨਿਕ ਮਨਾਉਣ ਗਏ 11 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਸੋਮਵਾਰ ਦੁਪਹਿਰ ਈਕੋ ਡੇਲ ਰੀਜਨਲ ਪਾਰਕ ਵਿਚ ਵਾਪਰੀ। ਇੱਥੇ ਬੱਚੇ ਦੇ ਲਾਪਤਾ ਹੋਣ ਦੀ ਖਬਰ ਮਿਲਣ ਮਗਰੋਂ ਉਸ ਨੂੰ ਝੀਲ ਵਿਚੋਂ ਬਾਹਰ ਕੱਢ ਕੇ ਹਸਪਤਾਲ ਲੈ ਜਾਇਆ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ।
langley-rcmp-link-shooting-at-home-to-extortion-investigation
Punjabi

ਲੈਂਗਲੀ ਵਿੱਚ ਘਰ 'ਤੇ ਫਾਇਰਿੰਗ ਦੀ ਘਟਨਾ ਨੂੰ ਪੁਲਿਸ ਨੇ ਐਕਸਟੋਸ਼ਨ ਨਾਲ ਜੋੜਿਆ

ਲੈਂਗਲੀ ਆਰ.ਸੀ.ਐਮ.ਪੀ. ਨੇ ਪਿਛਲੇ ਹਫ਼ਤੇ ਸ਼ਹਿਰ ਵਿਚ ਇੱਕ ਘਰ 'ਤੇ ਹੋਈ ਸ਼ੂਟਿੰਗ ਦੀ ਵਾਰਦਾਤ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ​ਇਹ ਘਟਨਾ ਸ਼ੁੱਕਰਵਾਰ ਨੂੰ 45A ਐਵੇਨਿਊ ਦੇ 21500 ਬਲਾਕ ਵਿਚ ਸਥਿਤ ਇੱਕ ਘਰ ਵਿਚ ਅੱਧੀ ਰਾਤ ਨੂੰ ਕਰੀਬ 12:40 ਵਜੇ ਵਾਪਰੀ ਸੀ। ​
suv-seized-after-driver-allegedly-tried-to-bypass-police-road-closure-in-abbotsford
Punjabi

ਐਬਟਸਫੋਰਡ 'ਚ ਡਰਾਈਵਰ ਵੱਲੋਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ SUV ਕੀਤੀ ਗਈ ਜ਼ਬਤ

ਐਬਟਸਫੋਰਡ ਵਿੱਚ ਇੱਕ ਮਹਿਲਾ ਡਰਾਈਵਰ ਨੂੰ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਆਪਣੀ ਐਸ.ਯੂ.ਵੀ. ਕੁਰਕ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਮੁਤਾਬਕ, ਸ਼ਨੀਵਾਰ ਸ਼ਾਮ ਵੌਟਕਾਮ ਰੋਡ 'ਤੇ ਇੱਕ ਮੋਟਰਸਾਈਕਲ ਐਕਸੀਡੈਂਟ ਹੋਣ ਕਰਕੇ ਰਸਤਾ ਬੰਦ ਕੀਤਾ ਗਿਆ ਸੀ।
iio-investigating-death-of-man-in-vancouver-police-custody
Punjabi

ਵੈਨਕੂਵਰ ਪੁਲਿਸ ਦੀ ਹਿਰਾਸਤ ਦੌਰਾਨ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਦੀ ਕੀਤੀ ਜਾ ਰਹੀ ਜਾਂਚ

ਵੈਨਕੂਵਰ ਪੁਲਿਸ ਦੀ ਹਿਰਾਸਤ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜਾਂਚ Independent Investigations Office ਵੱਲੋਂ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਔਫੀਸਰ ਵੱਲੋਂ ਵਿਅਕਤੀ ਨੂੰ ਐਤਵਾਰ ਦੁਪਹਿਰ ਲਗਭਗ 3 ਵਜੇ ਗ੍ਰਿਫ਼ਤਾਰ ਕਰਕੇ ਕੋਰਡੋਵਾ ਸਟ੍ਰੀਟ ਸਥਿਤ ਵੈਨਕੂਵਰ ਪੁਲਿਸ ਵਿਭਾਗ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ,ਜਿੱਥੇ ਸੋਮਵਾਰ ਸਵੇਰੇ 8 ਵਜੇ ਜੇਲ੍ਹ ਸਟਾਫ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਅਤੇ ਮੌਕੇ 'ਤੇ ਪਹੁੰਚੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਸ ਦੇ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਨੇ ਮੌਕੇ 'ਤੇ ਦਮ ਤੋੜ ਦਿੱਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link