18.12C Vancouver
ADS

Mar 24, 2020 9:41 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ: ਦੇਸ਼ ਦੇ ਲੋਕਤੰਤਰੀ ਸਿਧਾਂਤਾਂ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ

Share On
trudeau-says-canadians-have-his-unwavering-commitment-to-uphold-the-countrys-democratic-principles
Prime Minister Justin Trudeau responds to a question during Question Period in the House of Commons Tuesday March 10, 2020 in Ottawa. Trudeau plans today to announce federal funding to help provincial health-care systems cope with the increasing number of new coronavirus cases and to help Canadian workers who are forced to isolate themselves. THE CANADIAN PRESS/Adrian Wyld

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕਨੇਡੀਅਨਸ ਲਈ ਉਨ੍ਹਾਂ ਦੀ ਕਮਿਟਮੈਂਟ 'ਚ ਕੋਈ ਕਮੀ ਨਹੀਂ ਆਉਣ ਵਾਲੀ, ਅਤੇ ਦੇਸ਼ ਦੇ ਲੋਕਤੰਤਰੀ ਸਿਧਾਂਤਾਂ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਟਿੱਪਣੀ ਉਸ ਵੇਲੇ ਕੀਤੇ ਗਈ ਜਦ, ਦੇਸ਼ ਲਈ ਐਲਾਨੇ ਗਏ, $82 ਬਿਲੀਅਨ ਦੇ ਇੱਕ ਬਿਲ ਸੰਬੰਧੀ, ਵਿਰੋਧੀ ਧਿਰਾਂ ਵੱਲੋਂ ਕੁਝ ਸਵਾਲ ਉਠਾਏ ਗਏ।

ਇਹ ਐਮਰਜੈਂਸੀ ਏਡ ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ, ਮਦਦ ਦੇ ਤੌਰ 'ਤੇ ਪ੍ਰਦਾਨ ਕੀਤੀ ਜਾਣੀ ਹੈ।

ਪਰ ਇਸਦੇ ਨਾਲ ਫੈਡਰਲ ਸਰਕਾਰ ਨੂੰ ਟੈਕਸ ਅਤੇ ਖਰਚੇ 'ਤੇ ਕੰਟਰੋਲ ਸੰਬੰਧੀ ਖਾਸ ਤਾਕਤਾਂ ਵੀ ਪ੍ਰਦਾਨ ਹੁੰਦੀਆਂ ਹਨ।

ਟਰੂਡੋ ਦਾ ਕਹਿਣਾ ਹੈ ਕਿ ਇਹ ਪੈਂਡੇਮਿਕ ਬੇਹਦ ਤੇਜੀ ਨਾਲ ਅੱਗੇ ਵਧ ਰਿਹਾ ਹੈ, ਜਿਸਦੇ ਕਾਰਨ ਸਰਕਾਰ ਵੀ ਉੰਨੀ ਹੀ ਤੇਜੀ ਨਾਲ ਕਦਮ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਕੋਲ ਇੱਕ ਪਾਰਲੀਅਮੈਂਟ ਹੈ ਜੋ ਕੰਮ ਕਰਦਾ ਹੈ, ਅਤੇ ਸਰਕਾਰ ਵਿਰੋਧੀ ਧਿਰਾਂ ਨਾਲ ਮਿਲਕੇ ਕੰਮ ਕਰ ਰਹੀ ਹੈ, ਤਾਂ ਜੋ ਸਹੀ ਕਨੂੰਨ ਪਾਸ ਕੀਤਾ ਜਾਵੇ, ਅਤੇ ਪੁਖਤਾ ਕੀਤਾ ਜਾਵੇ ਕਿ ਕਨੇਡੀਅਨ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲੇ।


Latest news

mission-rcmp-seize-firearms-issue-tickets-during-crackdown-on-illegal-shooting-along-forest-service-road
Punjabi

ਮਿਸ਼ਨ ਆਰ.ਸੀ.ਐਮ.ਪੀ. ਨੇ ਗੈਰ-ਕਾਨੂੰਨੀ ਤੌਰ ‘ਤੇ ਸ਼ੂਟਿੰਗ ਕਰਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ, ਕਈ ਨੌਜਵਾਨਾਂ ਨੂੰ ਕੀਤਾ ਕਾਬੂ

ਮਿਸ਼ਨ ਆਰ.ਸੀ.ਐਮ.ਪੀ. ਨੇ ਲੌਸਟ ਕਰੀਕ ਫੋਰੈਸਟ ਸਰਵਿਸ ਰੋਡ ਵਿਚ ਗੈਰ-ਕਾਨੂੰਨੀ ਤੌਰ ‘ਤੇ ਸ਼ੂਟਿੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪਿਛਲੇ ਹਫ਼ਤੇ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਜ਼ਬਤ ਕੀਤੇ ਹਨ। 13 ਜੂਨ ਦੀ ਸ਼ਾਮ ਅਤੇ ਉਸ ਤੋਂ ਅਗਲੇ ਦਿਨ ਵੱਖ-ਵੱਖ ਕਾਰਵਾਈਆਂ ਦੌਰਾਨ ਪੁਲਿਸ ਨੇ ਸਰੀ, ਡੈਲਟਾ, ਐਬਟਸਫੋਰਡ ਅਤੇ ਨੋਵਾ ਸਕੋਸ਼ੀਆ ਦੇ ਨੌਜਵਾਨਾਂ ਨੂੰ ਫੜਿਆ, ਜਿਨ੍ਹਾਂ ਵਿਚੋਂ ਕੁਝ ਨੌਜਵਾਨ ਉੱਥੇ ਇੱਕ rap ਵੀਡੀਓ ਫਿਲਮਾਉਣ ਆਏ ਸਨ ਜਦੋਂ ਕਿ ਇੱਕ ਗਰੁੱਪ ਕੋਲੋਂ ਗੈਰ-ਕਾਨੂੰਨੀ ਹਥਿਆਰਾਂ ਦੇ ਨਾਲ-ਨਾਲ ਗੱਡੀਆਂ ਵਿਚ ਖੁੱਲ੍ਹੀ ਸ਼ਰਾਬ ਵੀ ਬਰਾਮਦ ਹੋਈ।
suspect-arrested-in-langford-sexual-assault-investigation-involving-youth
Punjabi

ਨਾਬਾਲਗ ਲੜਕੀ ਨਾਲ ਜਿਨਸੀ ਹਮਲੇ ਦੀ ਜਾਂਚ 'ਚ ਸ਼ੱਕੀ ਦੀ ਹੋਈ ਪਛਾਣ, ਕੀਤਾ ਗਿਆ ਗ੍ਰਿਫ਼ਤਾਰ

ਵੈਨਕੂਵਰ ਆਈਲੈਂਡ ਦੇ ਸ਼ਹਿਰ ਲੈਂਗਫੋਰਡ ਵਿਚ ਦਿਨ-ਦਿਹਾੜੇ ਇੱਕ ਬੱਸ ਸਟੋਪ 'ਤੇ ਨਾਬਾਲਗ ਲੜਕੀ ਨਾਲ sexual assault ਦੀ ਘਟਨਾ ਸਾਹਮਣੇ ਆਈ ਹੈ। ਵੈਸਟ ਸ਼ੋਰ ਆਰ.ਸੀ.ਐਮ.ਪੀ. ਨੇ ਇਸ ਮਾਮਲੇ ਵਿਚ ਇੱਕ 33 ਸਾਲਾ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਰਿਪੋਰਟ ਮੁਤਾਬਕ, ਇਹ ਘਟਨਾ 9 ਜੂਨ ਨੂੰ ਦੁਪਹਿਰ ਲਗਭਗ 3:00 ਵਜੇ ਜੈਕਲਿਨ ਰੋਡ ਅਤੇ ਸਟੇਸ਼ਨ ਐਵੇਨਿਊ ਦੇ ਇਲਾਕੇ ਵਿਚ ਵਾਪਰੀ ਸੀ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਬੱਸ ਸਟੌਪ ‘ਤੇ ਖੜ੍ਹੀ ਲੜਕੀ ਨਾਲ ਪਹਿਲਾਂ ਥੋੜ੍ਹੀ ਗੱਲਬਾਤ ਕੀਤੀ ਅਤੇ ਫਿਰ ਉਸ ਨੂੰ sexually assault ਕੀਤਾ।
ircc-pauses-final-processing-of-some-citizenship-cases-approved-under-bill-c-3
Punjabi

ਕੈਨੇਡਾ ਸਰਕਾਰ ਨੇ ਬਿੱਲ C-3 ਤਹਿਤ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਕੁਝ ਮਾਮਲਿਆਂ ਦੀ ਪ੍ਰੋਸੈਸਿੰਗ ਆਰਜ਼ੀ ਤੌਰ 'ਤੇ ਰੋਕੀ

ਕੈਨੇਡਾ ਸਰਕਾਰ ਨੇ ਬਿੱਲ C-3 ਯਾਨੀ ਲੋਸਟ ਕੈਨੇਡੀਅਨ ਕਾਨੂੰਨ ਤਹਿਤ ਨਾਗਰਿਕਤਾ ਲੈਣ ਵਾਲੇ ਨਵੇਂ ਬਿਨੈਕਾਰਾਂ ਦੇ ਕੁਝ ਕੇਸਾਂ ਦੀ ਫਾਈਨਲ ਪ੍ਰੋਸੈਸਿੰਗ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਆਈ.ਆਰ.ਸੀ.ਸੀ. ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਵਿਭਾਗ ਨੇ ਕੁਝ ਦਰਜਨ ਲੋਕਾਂ ਨੂੰ ਅਚਾਨਕ ਨੋਟਿਸ ਭੇਜ ਕੇ ਉਨ੍ਹਾਂ ਨੂੰ ਜਾਰੀ ਕੀਤੇ ਜਾ ਚੁੱਕੇ ਸਿਟੀਜ਼ਨਸ਼ਿਪ ਸਰਟੀਫਿਕੇਟ ਸਰੰਡਰ ਕਰਨ ਲਈ ਕਿਹਾ ਹੈ।
b-c-launches-hydroelectric-upgrades-aimed-at-boosting-power-supply-by-7
Punjabi

ਬੀ.ਸੀ.ਸਰਕਾਰ ਨੇ ਬਿਜਲੀ ਸਪਲਾਈ 'ਚ 7 ਫੀਸਦੀ ਵਾਧੇ ਲਈ ਹਾਈਡ੍ਰੋ ਪ੍ਰੋਜੈਕਟਾਂ ਦੇ ਅੱਪਗ੍ਰੇਡ ਦਾ ਕੀਤਾ ਐਲਾਨ

ਬੀ.ਸੀ. ਦੇ ਐਨਰਜੀ ਅਤੇ ਕਲਾਈਮੇਟ ਸਲਿਊਸ਼ਨ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿਚ ਪਾਵਰ ਸਪਲਾਈ ਨੂੰ 7 ਫੀਸਦੀ ਹੋਰ ਵਧਾਉਣ ਲਈ ਕਈ ਹਾਈਡ੍ਰੋ ਡੈਮ ਨੂੰ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਰੇਵਲਸਟੋਕ ਡੈਮ ਵਿਖੇ ਸ਼ੁਰੂ ਕੀਤਾ ਜਾਵੇਗਾ, ਜਿੱਥੇ ਸਾਲ 2032 ਤੱਕ 500 ਮੈਗਾਵਾਟ ਵਾਧੂ ਬਿਜਲੀ ਪੈਦਾ ਕਰਨ ਲਈ ਛੇਵਾਂ ਜਨਰੇਟਿੰਗ ਸਟੇਸ਼ਨ ਲਗਾਇਆ ਜਾਵੇਗਾ ਅਤੇ ਪਹਿਲੇ ਚਾਰ ਯੂਨਿਟਾਂ ਨੂੰ ਵੀ ਅਪਡੇਟ ਕੀਤਾ ਜਾਵੇਗਾ।
smith-says-timing-may-prevent-coal-mining-referendum-question-from-appearing-on-october-ballot
Punjabi

ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ: ਪ੍ਰੀਮੀਅਰ ਸਮਿਥ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਇਸ ਵਾਰ ਫਾਲ ਵਿੱਚ ਹੋਣ ਵਾਲੀ ਰਿਫਰੈਂਡਮ ਵਿੱਚ ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ, ਐਲਬਰਟਾ ਦੇ ਸੰਗੀਤਕਾਰ Corb Lund ਨੇ ਆਪਣੀ ਪਟੀਸ਼ਨ ਦੇ ਸਮਰਥਨ ਵਿੱਚ 2,00,000 ਤੋਂ ਵੱਧ ਦਸਤਖਤ ਸਰਕਾਰ ਨੂੰ ਸੌਂਪੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link