Jan 6, 2025 6:36 PM - Connect Newsroom

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ’ਤੇ ਹਮਲਾ ਬੋਲਿਆ ਹੈ। ਪੌਲੀਐਵ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਟਰੂਡੋ ਦੇ ਅਸਤੀਫੇ ਨਾਲ ਕੁਝ ਵੀ ਬਦਲਣ ਵਾਲਾ ਨਹੀਂ ਕਿਉਂਕਿ ਲਿਬਰਲ ਦੇ ਹਰ ਐਮਪੀ ਅਤੇ ਲਿਡਰਸ਼ਿਪ ਦੇ ਸੰਭਾਵੀ ਦਾਅਵੇਦਾਰ ਨੇ 9 ਸਾਲਾਂ ਤੱਕ ਟਰੂਡੋ ਵਲੋਂ ਕੀਤੇ ਗਏ ਹਰ ਕੰਮ ਦਾ ਸਮਰਥਨ ਕੀਤਾ ਹੈ ਅਤੇ ਹੁਣ ਟਰੂਡੋ ਦੀ ਤਰ੍ਹਾਂ ਅਗਲੇ 4 ਸਾਲਾਂ ਤੱਕ ਕੈਨੇਡੀਅਨਾਂ ਨੂੰ ਲੁੱਟਣ ਲਈ ਇੱਕ ਹੋਰ ਲਿਬਰਲ ਚਿਹਰੇ ਨੂੰ ਲਿਆ ਕੇ ਵੋਟਰਾਂ ਨੂੰ ਧੋਖਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੌਲੀਐਵ ਨੇ ਕਿਹਾ ਕਿ ਕੈਨੇਡਾ ਦੀ ਖਸਤਾ ਹਾਲਤ ਨੂੰ ਠੀਕ ਕਰਨ ਲਈ ਇਕਮਾਤਰ ਤਰੀਕਾ ਇਲੈਕਸ਼ਨ ਹੈ ਜਿਸ ਵਿਚ ਕੰਜ਼ਰਵੇਟਿਵ ਨੂੰ ਚੁਣਿਆ ਜਾਵੇਗਾ ਜੋ ਕੈਨੇਡਾ ਦਾ ਵਾਅਦਾ ਪੂਰਾ ਕਰਨਗੇ।
ਗੌਰਤਲਬ ਹੈ ਕਿ ਕੰਜ਼ਰਵੇਟਿਵ ਪਾਰਟੀ ਵਲੋਂ ਜਨਵਰੀ ਦੇ ਅਖੀਰ ਵਿਚ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਜਾਣਾ ਸੀ ਪਰ ਸੰਸਦ ਦੀ ਕਾਰਵਾਈ 24 ਮਾਰਚ ਤੱਕ ਲਈ ਸਸਪੈਂਡ ਕਰ ਦਿੱਤੀ ਗਈ ਹੈ, ਜਿਸ ਨਾਲ ਸਰਕਾਰ ਦੇ ਡਿੱਗਣ ਦਾ ਫਿਲਹਾਲ ਕੋਈ ਖਤਰਾ ਨਹੀਂ ਹੈ।




