15.47C Vancouver
ADS

Jan 20, 2026 4:16 PM - Connect Newsroom - Ramandeep Kaur with files from The Canadian Press

ਟਰੰਪ ਨੇ ਅਮਰੀਕੀ ਝੰਡੇ ਹੇਠ ਗ੍ਰੀਨਲੈਂਡ ਅਤੇ ਕੈਨੇਡਾ ਦੋਵਾਂ ਦੀ ਏਆਈ ਫੋਟੋ ਕੀਤੀ ਸਾਂਝੀ

Share On
trump-shares-ai-photo-of-greenland-canada-both-under-american-flag
Trump went on a posting blitz on his social media platform, Truth Social, in the early morning hours focused on Greenland.(Photo: The Canadian Press)

ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਵਿਚ ਸ਼ਾਮਲ ਕਰਨ ਦੀਆਂ ਗੱਲਾਂ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਫਿਰ ਹਵਾ ਦਿੱਤੀ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਏ.ਆਈ. ਜਨਰੇਟਡ ਫੋਟੋ ਸਾਂਝੀ ਕੀਤੀ, ਇਸ ਵਿਚ ਉਹ ਓਵਲ ਔਫਿਸ ਵਿਚ ਯੂਰਪੀਅਨ ਆਗੂਆਂ ਨਾਲ ਮੁਲਾਕਾਤ ਕਰਦੇ ਦਿਸ ਰਹੇ ਹਨ ਅਤੇ ਨਾਲ ਹੀ ਇਸ ਵਿਚ ਵੈਸਟਨ ਹੈਮੀਸਫੇਅਰ ਦਾ ਇੱਕ ਨਕਸ਼ਾ ਸ਼ਾਮਲ ਹੈ, ਜਿਸ ਵਿਚ ਗ੍ਰੀਨਲੈਂਡ, ਕੈਨੇਡਾ, ਕਿਊਬਾ ਅਤੇ ਵੈਨੇਜ਼ੁਏਲਾ 'ਤੇ ਅਮਰੀਕੀ ਫਲੈਗ ਦਿਖਾਏ ਗਏ ਹਨ। ਟਰੰਪ ਕਈ ਵਾਰ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਧਮਕੀ ਦੇ ਚੁੱਕੇ ਹਨ ਅਤੇ ਹਾਲ ਹੀ ਵਿਚ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਹ ਗ੍ਰੀਨਲੈਂਡ ਨੂੰ ਅਮਰੀਕਾ ਨਾਲ ਜੋੜਨ ਦੀ ਹਮਲਾਵਰ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਡੈਨਮਾਰਕ ਦਾ ਇੱਕ ਖੁਦਮੁਖਤਿਆਰ ਖੇਤਰ ਹੈ।

ਟਰੁੱਥ ਸੋਸ਼ਲ 'ਤੇ ਇੱਕ ਹੋਰ ਤਸਵੀਰ ਵਿਚ ਟਰੰਪ ਨੂੰ ਉਪ-ਰਾਸ਼ਟਰਪਤੀ ਜੇ.ਡੀ.ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗ੍ਰੀਨਲੈਂਡ ਵਿਚ ਅਮਰੀਕੀ ਝੰਡਾ ਗੱਡਦੇ ਦਿਖਾਇਆ ਗਿਆ ਹੈ ਅਤੇ ਇਸ ਤਸਵੀਰ ਵਿਚ ਲੱਗੇ ਬੋਰਡ 'ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ 2026 ਵਿਚ ਗ੍ਰੀਨਲੈਂਡ ਅਮਰੀਕੀ ਖੇਤਰ ਹੋ ਸਕਦਾ ਹੈ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਯੂਰਪੀਅਨ ਲੀਡਰਸ ਟਰੰਪ ਦੀਆਂ ਵਿਸਥਾਰਵਾਦ ਨੀਤੀਆਂ 'ਤੇ ਚਿੰਤਾ ਜਤਾ ਚੁੱਕੇ ਹਨ।

Latest news

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link