15.32C Vancouver
ADS

Jan 28, 2026 6:35 PM - Connect Newsroom - Ramandeep Kaur with files from The Canadian Press.

ਟਰੰਪ ਨੇ ਈਰਾਨ ਨੂੰ ਪ੍ਰਮਾਣੂ ਗੱਲਬਾਤ ਰੁਕਣ 'ਤੇ ਸੰਭਾਵਿਤ ਫੌਜੀ ਕਾਰਵਾਈ ਦੀ ਦਿੱਤੀ ਚੇਤਾਵਨੀ

Share On
trump-warns-iran-of-possible-military-action-as-nuclear-talks-stall
U.S. President Donald Trump speaks during a public event in Washington. (Photo: The Canadian Press)

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨੂੰ ਨੂਕਲੀਅਰ ਸਮਝੌਤੇ ਦਾ ਸਮਾਂ ਖਤਮ ਹੋਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਈਰਾਨ ਜਲਦੀ ਇਸ ਸਮਝੌਤੇ 'ਤੇ ਫੈਸਲਾ ਕਰੇ, ਨਹੀਂ ਤਾਂ ਅਮਰੀਕਾ ਵੱਲੋਂ ਜਲਦੀ ਸੈਨਿਕ ਕਾਰਵਾਈ ਹੋ ਸਕਦੀ ਹੈ। ਟਰੰਪ ਨੇ ਸੋਸ਼ਲ ਮੀਡੀਆ ਟਰੁੱਥ ਸੋਸ਼ਲ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਇੱਕ ਵੱਡੀ ਫੌਜ ਸਮੁੰਦਰ ਰਾਹੀਂ ਈਰਾਨ ਵੱਲ ਜਾ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਬੇੜਾ ਵੈਨਜ਼ੂਏਲਾ ਨੂੰ ਭੇਜੇ ਗਏ ਬੇੜੇ ਨਾਲੋਂ ਵੀ ਵੱਡਾ ਹੈ ਅਤੇ ਲੋੜ ਪੈਣ ‘ਤੇ ਬਹੁਤ ਹੀ ਤੇਜ਼ੀ ਅਤੇ ਹਿੰਸਾ ਨਾਲ ਆਪਣਾ ਕੰਮ ਕਰ ਸਕਦਾ ਹੈ। ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਉਹ ਧਮਕੀ ਭਰੇ ਮਾਹੌਲ ਵਿੱਚ ਗੱਲਬਾਤ ਨਹੀਂ ਕਰਨਗੇ। ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਜੇ ਅਮਰੀਕਾ ਹਮਲਾ ਕਰਦਾ ਹੈ ਤਾਂ ਉਹ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।

ਦੱਸ ਦੇਈਏ ਕਿ ਦੋਵਾਂ ਮੁਲਕਾਂ ਦਾ ਇਹ ਟਕਰਾਅ ਕਈ ਦੇਸ਼ਾਂ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਖੇਤਰੀ ਸੁਰੱਖਿਆ, ਤੇਲ ਦੇ ਵਪਾਰ 'ਤੇ ਵੱਡਾ ਪ੍ਰਭਾਵ ਪਵੇਗਾ। ਯੂਰਪੀਅਨ ਡਿਪਲੋਮੈਟਸ ਦੇ ਮੁਤਾਬਕ ਇਸ ਹਫਤੇ ਦੇ ਅੰਤ ਤੱਕ ਇਹ ਸੰਕਟ ਹੋਰ ਵੀ ਵੱਧ ਸਕਦਾ ਹੈ।

Latest news

global-attention-turns-to-artemis-ii-launch-canadian-astronaut-among-crew
Punjabi

ਕੈਨੇਡਾ ਲਈ ਮਾਣ ਵਾਲਾ ਪਲ, ਨਾਸਾ ਦੇ ਚੰਦਰਮਾ ਮਿਸ਼ਨ ਜਾ ਰਹੇ ਨੇ ਜੇਰੇਮੀ ਹੈਨਸਨ

ਕੈਨੇਡਾ ਲਈ ਮਾਣ ਵਾਲਾ ਪਲ ਹੈ, ਨਾਸਾ ਦੇ ਚੰਦਰਮਾ ਦੇ ਕਰੀਬ ਜਾਣ ਵਾਲੇ ਆਰਟਿਮਿਸ II ਮਿਸ਼ਨ ਵਿਚ ਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਵੀ ਸ਼ਾਮਲ ਹਨ। ਪੂਰੀ ਦੁਨੀਆ ਦੀਆਂ ਨਜ਼ਰਾਂ ਅੱਜ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ, 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਨਾਸਾ ਆਪਣੇ ਇਤਿਹਾਸਕ ਆਰਟਿਮਿਸ II ਮਿਸ਼ਨ ਦੀਆਂ ਅੰਤਿਮ ਤਿਆਰੀਆਂ ਵਿਚ ਜੁਟਿਆ ਹੋਇਆ ਹੈ।
surrey-police-service-assumes-cloverdale-policing-as-rcmp-role-ends-after-75-years
Punjabi

ਸਰੀ ਪੁਲਿਸ ਸਰਵਿਸ ਨੇ ਅੱਜ ਤੋਂ ਸੰਭਾਲੀ ਕਲੋਵਰਡੇਲ ਦੀ ਪੂਰੀ ਜ਼ਿੰਮੇਵਾਰੀ

ਸਰੀ ਪੁਲਿਸ ਸਰਵਿਸ ਨੇ ਅੱਜ ਤੋਂ ਕਲੋਵਰਡੇਲ ਦੀ ਪੂਰੀ ਜ਼ਿੰਮੇਵਾਰੀ ਸੰਭਾਲ ਲਈ ਹੈ। ਇਸ ਨਾਲ ਪਿਛਲੇ 75 ਸਾਲਾਂ ਤੋਂ ਚੱਲੀ ਆ ਰਹੀ ਆਰ.ਸੀ.ਐਮ.ਪੀ. ਦੀ ਸੇਵਾ ਅੱਜ ਖ਼ਤਮ ਹੋ ਗਈ ਹੈ। ਇਹ ਤਬਦੀਲੀ 196 ਸਟ੍ਰੀਟ ਤੋਂ ਲੈ ਕੇ ਫਲੀਟਵੁੱਡ ਅਤੇ ਨਿਊਟਨ ਦੀ ਹੱਦ ਤੱਕ ਅਤੇ ਫਰੇਜ਼ਰ ਰਿਵਰ ਤੋਂ ਲੈ ਕੇ 48 ਐਵੇਨਿਊ ਤੱਕ ਦੇ ਪੂਰੇ ਕਲੋਵਰਡੇਲ ਖੇਤਰ ਵਿਚ ਲਾਗੂ ਹੋਈ ਹੈ।
anand-to-join-u-k-led-talks-on-strait-of-hormuz-as-conflict-disrupts-global-oil-shipments
Punjabi

ਵਪਾਰਕ ਲਾਂਘੇ ਨੂੰ ਮੁੜ ਖੁਲ੍ਹਵਾਉਣ ਲਈ ਕੈਨੇਡਾ ਲਵੇਗਾ ਬਹੁ-ਦੇਸ਼ੀ ਬੈਠਕ ਵਿਚ ਹਿੱਸਾ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੀਰਵਾਰ ਨੂੰ ਯੂ. ਕੇ.ਦੀ ਮੇਜ਼ਬਾਨੀ ਵਿਚ ਸਟ੍ਰੇਟ ਆਫ ਹਾਰਮੂਜ਼ ਨੂੰ ਲੈ ਕੇ ਹੋਣ ਵਾਲੀ ਇੱਕ ਬਹੁ-ਦੇਸ਼ੀ ਬੈਠਕ ਵਿਚ ਹਿੱਸਾ ਲੈਣਗੇ। ਇਸ ਮੀਟਿੰਗ ਦਾ ਮੁੱਖ ਉਦੇਸ਼ ਇਸ ਵਪਾਰਕ ਲਾਂਘੇ ਨੂੰ ਮੁੜ ਖੁਲ੍ਹਵਾਉਣ ਲਈ ਸਿਆਸੀ ਅਤੇ ਕੂਟਨੀਤਕ ਰਸਤੇ ਲੱਭਣਾ ਹੈ। ਆਨੰਦ ਨੇ ਸਪੱਸ਼ਟ ਕੀਤਾ ਹੈ ਕਿ ਜੰਗਬੰਦੀ ਹੁੰਦੇ ਹੀ ਕੈਨੇਡਾ ਇਸ ਸਮੁੰਦਰੀ ਰਸਤੇ ਨੂੰ ਸੁਰੱਖਿਅਤ ਬਣਾਉਣ ਵਿਚ ਮਦਦ ਲਈ ਪਿੱਛੇ ਨਹੀਂ ਹਟੇਗਾ।
angus-reid-poll-suggests-tightening-race-in-b-c-as-conservatives-edge-ahead-of-ndp
Punjabi

ਐਂਗਸ ਰੀਡ ਸਰਵੇਖਣ ਮੁਤਾਬਕ ਬੀ.ਸੀ. ਵਿਚ ਮੁਕਾਬਲਾ ਤਿੱਖਾ, ਕੰਜ਼ਰਵੇਟਿਵ ਐਨ.ਡੀ.ਪੀ. ਤੋਂ ਅੱਗੇ

ਬੀ.ਸੀ. ਵਿਚ ਐਂਗਸ ਰੀਡ ਦੇ ਤਾਜ਼ਾ ਸਰਵੇ ਮੁਤਾਬਕ, ਸੂਬੇ ਵਿਚ ਸਿਆਸੀ ਉਲਟਫੇਰ ਦੇ ਸੰਕੇਤ ਮਿਲ ਰਹੇ ਹਨ, ਜਿੱਥੇ ਬੀ.ਸੀ. ਕੰਜ਼ਰਵੇਟਿਵ ਹੁਣ ਲੇਟਸਟ ਪੋਲ ਵਿਚ ਸੱਤਾਧਾਰੀ ਐਨ.ਡੀ.ਪੀ. ਨਾਲੋਂ ਅੱਗੇ ਨਿਕਲ ਗਏ ਹਨ। ਰਿਪੋਰਟ ਅਨੁਸਾਰ, ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ 44 ਫੀਸਦੀ ਲੋਕ ਕੰਜ਼ਰਵੇਟਿਵ ਦੇ ਹੱਕ ਵਿਚ ਅਤੇ 42 ਫੀਸਦੀ ਐਨ.ਡੀ.ਪੀ. ਦੇ ਸਮਰਥਨ ਵਿਚ ਵੋਟ ਪਾ ਸਕਦੇ ਹਨ।
poilievre-calls-for-cancellation-of-proposed-toronto-quebec-city-high-speed-rail-project
Punjabi

ਪੌਲੀਐਵ ਨੇ ਟੋਰੌਂਟੋ-ਕਿਊਬੈਕ ਸਿਟੀ ਹਾਈ-ਸਪੀਡ ਰੇਲ ਪ੍ਰੋਜੈਕਟ ਰੱਦ ਕਰਨ ਦੀ ਕੀਤੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਫੈਡਰਲ ਸਰਕਾਰ ਨੂੰ ਟੋਰੌਂਟੋ ਅਤੇ ਕਿਊਬੈਕ ਸਿਟੀ ਵਿਚਕਾਰ ਪ੍ਰਸਤਾਵਿਤ ਹਾਈ-ਸਪੀਡ ਰੇਲ ਲਾਈਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ​ਮੰਗਲਵਾਰ ਨੂੰ ਓਨਟਾਰੀਓ ਦੇ ਪੀਟਰਬਰੋ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੌਲੀਐਵ ਨੇ ਇਸ ਪ੍ਰੋਜੈਕਟ ਨੂੰ ਪੈਸੇ ਦੀ ਬਰਬਾਦੀ ਕਰਾਰ ਦਿੱਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link