Apr 9, 2021 7:34 PM -

ਲੋਅਰ ਮੇਨਲੈਂਡ 'ਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਆਰਗੇਨਾਈਜ਼ਡ ਅਪਰਾਧਿਕ ਗਰੁੱਪ ਬਾਰੇ 2 ਸਾਲ ਤਕ ਜਾਰੀ ਰੱਖੀ ਗਈ ਜਾਂਚ ਤੋਂ ਬਾਅਦ 2 ਲੋਕਾਂ ਖਿਲਾਫ਼ ਦੋਸ਼ ਲੱਗੇ ਹਨ।
ਇੱਕ ਬਰਨਬੀ ਅਤੇ ਇੱਕ ਸਰੀ ਦੇ ਵਿਅਕਤੀ 'ਤੇ ਡਰੱਗਸ ਅਤੇ ਹਥਿਆਰਾਂ ਸੰਬੰਧੀ ਦੋਸ਼ ਲੱਗੇ ਹਨ।
ਕੰਬਾਈਂਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ (Combined Forces Special Enforcement Unit) ਦਾ ਕਹਿਣਾ ਹੈ ਕਿ ਜਾਂਚ ਅਧਿਕਾਰੀਆਂ ਨੇ 2 ਸਰਚ ਵਾਰੰਟਸ ਨੂੰ ਅੰਜਾਮ ਦਿੱਤਾ ਸੀ, ਜਿਸ ਦੌਰਾਨ ਭਰੀ ਹੋਈ ਸੈਮੀ-ਆਟੋਮੈਟਿਕ ਹੈਂਡਗਨ, ਇੱਕ ਰਾਈਫਲ, 200 ਰੌਂਦ ਅਤੇ ਕੋਕੇਨ ਅਤੇ ਹੈਰੋਇਨ ਜਿਹੇ ਡਰੱਗਸ ਬਰਾਮਦ ਹੋਏ ਸਨ।
100,000 ਡਾਲਰ ਤੋਂ ਵਧੇਰੇ ਕੈਸ਼ ਵੀ ਬਰਾਮਦ ਹੋਇਆ ਸੀ।
ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਨਬੀ ਦੇ ਵਿਅਕਤੀ ਦੀ ਉਮਰ 32 ਸਾਲ ਅਤੇ ਸਰੀ ਦੇ ਵਿਅਕਤੀ ਦੀ ਉਮਰ 59 ਸਾਲ ਦੱਸੀ ਗਈ ਹੈ।




