21.51C Vancouver
ADS

Feb 6, 2020 11:30 PM -

ਬੀ.ਸੀ. 'ਚ ਦੋ ਨਵੇਂ ਕੋਰੋਨਾ ਵਾਇਰਸ ਸੰਬੰਧੀ ਮਾਮਲਿਆਂ ਦੀ ਪੁਸ਼ਟੀ

Share On
two-more-presumptive-cases-of-the-coronavirus-in-bc
BC provincial health officer Dr. Bonie Henry and health minister Adrian Dix talking to media in Vancouver. January 31, 2020. Connect News/Jawad Siddiqui

ਬੀ.ਸੀ. 'ਚ 2 ਹੋਰ ਕੋਰੋਨਾ ਵਾਇਰਸ ਸੰਬੰਧੀ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਇਹ ਦੋ ਨਵੇਂ ਮਾਮਲੇ, ਇਸੇ ਹਫਤੇ ਪਹਿਲਾਂ ਪਾਜੀਟਿਵ ਪਾਈ ਗਈ ਮਹਿਲਾ ਨਾਲ ਸੰਬੰਧਤ ਹਨ।

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਜਿਸ ਦੂਜੇ ਮਾਮਲੇ ਦੀ ਸੂਬੇ 'ਚ ਪੁਸ਼ਟੀ ਹੋਈ ਸੀ, ਉਨ੍ਹਾਂ ਦੇ ਕੁਝ ਪਰਿਵਾਰਿਕ ਮੈਂਬਰ ਚੀਨ ਦੇ ਕੋਰੋਨਾ ਵਾਇਰਸ ਪ੍ਰਭਾਵਿਤ ਇਲਾਕੇ ਤੋਂ ਮਿਲਣ ਆਏ ਹੋਏ ਸਨ।

ਉਨ੍ਹਾਂ ਨੂੰ ਮਾਨੀਟਰ ਕੀਤਾ ਜਾ ਰਿਹਾ ਸੀ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਦੋਨੇ ਨਵੇਂ ਮਾਮਲੇ, ਓਹੀ ਪਰਿਵਾਰਿਕ ਮੈਂਬਰ ਹਨ, ਅਤੇ ਹਾਲ ਦੀ ਘੜੀ ਇਨ੍ਹਾਂ ਨੂੰ ਘਰ ਵਿੱਚ ਹੀ ਇਕੱਲਿਆਂ ਨੂੰ ਰੱਖਿਆ ਗਿਆ ਹੈ।

ਕੋਰੋਨਾ ਵਾਇਰਸ ਸੰਬੰਧੀ ਅਹਿਮ ਅਪਡੇਟ ਪ੍ਰਦਾਨ ਕਰਨ ਲਈ ਅੱਜ, ਵਿਕਟੋਰੀਆ 'ਚ 2.30 ਵਜੇ, ਸੂਬਾਈ ਸਿਹਤ ਅਫਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ।

ਦੋਨਾਂ ਅਧਿਕਾਰੀਆਂ ਨੇ ਇਸਤੇ ਵੀ ਜ਼ੋਰ ਦਿੱਤਾ ਕਿ, ਜੇਕਰ ਕਿਸੇ ਦੇ ਬਿਮਾਰੀ ਵਰਗੇ ਹਾਲਾਤ ਹਨ, ਤਾਂ ਘਰ 'ਚ ਹੀ ਰਿਹਾ ਜਾਵੇ, ਅਤੇ ਸਕੂਲ ਜਾਂ ਕੰਮ 'ਤੇ ਜਾਣ ਤੋਂ ਪਰਹੇਜ ਕੀਤਾ ਜਾਵੇ।

ਇਸਤੋਂ ਪਹਿਲਾਂ ਬੀ.ਸੀ. ਵਿੱਚ 2 ਅਤੇ ਔਂਟੈਰੀਓ 'ਚ 3 ਕੋਰੋਨਾ ਵਾਇਰਸ ਸੰਬੰਧੀ ਪਾਜੀਟਿਵ ਪਾਏ ਗਏ ਮਾਮਲੇ ਉਜਾਗਰ ਹੋਏ ਸਨ।


Latest news

suv-seized-after-driver-allegedly-tried-to-bypass-police-road-closure-in-abbotsford
Punjabi

ਐਬਟਸਫੋਰਡ 'ਚ ਡਰਾਈਵਰ ਵੱਲੋਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ SUV ਕੀਤੀ ਗਈ ਜ਼ਬਤ

ਐਬਟਸਫੋਰਡ ਵਿੱਚ ਇੱਕ ਮਹਿਲਾ ਡਰਾਈਵਰ ਨੂੰ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਆਪਣੀ ਐਸ.ਯੂ.ਵੀ. ਕੁਰਕ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਮੁਤਾਬਕ, ਸ਼ਨੀਵਾਰ ਸ਼ਾਮ ਵੌਟਕਾਮ ਰੋਡ 'ਤੇ ਇੱਕ ਮੋਟਰਸਾਈਕਲ ਐਕਸੀਡੈਂਟ ਹੋਣ ਕਰਕੇ ਰਸਤਾ ਬੰਦ ਕੀਤਾ ਗਿਆ ਸੀ।
iio-investigating-death-of-man-in-vancouver-police-custody
Punjabi

ਵੈਨਕੂਵਰ ਪੁਲਿਸ ਦੀ ਹਿਰਾਸਤ ਦੌਰਾਨ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਦੀ ਕੀਤੀ ਜਾ ਰਹੀ ਜਾਂਚ

ਵੈਨਕੂਵਰ ਪੁਲਿਸ ਦੀ ਹਿਰਾਸਤ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜਾਂਚ Independent Investigations Office ਵੱਲੋਂ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਔਫੀਸਰ ਵੱਲੋਂ ਵਿਅਕਤੀ ਨੂੰ ਐਤਵਾਰ ਦੁਪਹਿਰ ਲਗਭਗ 3 ਵਜੇ ਗ੍ਰਿਫ਼ਤਾਰ ਕਰਕੇ ਕੋਰਡੋਵਾ ਸਟ੍ਰੀਟ ਸਥਿਤ ਵੈਨਕੂਵਰ ਪੁਲਿਸ ਵਿਭਾਗ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ,ਜਿੱਥੇ ਸੋਮਵਾਰ ਸਵੇਰੇ 8 ਵਜੇ ਜੇਲ੍ਹ ਸਟਾਫ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਅਤੇ ਮੌਕੇ 'ਤੇ ਪਹੁੰਚੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਸ ਦੇ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਨੇ ਮੌਕੇ 'ਤੇ ਦਮ ਤੋੜ ਦਿੱਤਾ।
modi-trump-meet-at-g7-summit-in-france-ahead-of-bilateral-talks
Punjabi

ਜੀ7 ਸੰਮੇਲਨ ਦੌਰਾਨ ਪੀ.ਐਮ.ਮੋਦੀ ਅਤੇ ਟਰੰਪ ਦੀ ਹੋਈ ਮੁਲਾਕਾਤ, ਬੁੱਧਵਾਰ ਨੂੰ ਹੋਵੇਗੀ ਦੁਵੱਲੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਰਾਂਸ ਵਿੱਚ ਜੀ7 ਸੰਮੇਲਨ ਵਿੱਚ ਮੁਲਾਕਾਤ ਹੋਈ। ਦੋਵਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ। 16 ਮਹੀਨਿਆਂ ਬਾਅਦ ਹੋਈ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਲਈ ਫਰਾਂਸ ਦੇ ਏਵੀਅਨ ਵਿੱਚ ਹਨ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਕ ਮੀਟਿੰਗਾਂ ਵਿੱਚ ਹਿੱਸਾ ਲੈਣਗੇ।
four-year-old-girl-dies-after-being-struck-by-vehicle-in-northeast-edmonton
Punjabi

ਐਡਮਿੰਟਨ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਹੋਈ ਮੌਤ

ਐਡਮਿੰਟਨ ਵਿੱਚ ਐਤਵਾਰ ਸ਼ਾਮ ਨੂੰ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 5:15 ਵਜੇ ਦੇ ਕਰੀਬ 66 ਸਟ੍ਰੀਟ ਅਤੇ 170 ਐਵੇਨਿਊ ਨੇੜੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਆਪਣੀ ਮਾਂ ਨਾਲ ਇੱਕ ਪਾਰਕਿੰਗ ਲਾਟ ਵਿੱਚ ਪੈਦਲ ਚੱਲ ਰਹੀ ਸੀ।
b-c-considers-new-hydroelectric-project-on-peace-river-as-electricity-demand-projected-to-rise
Punjabi

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਕਰ ਰਹੀ ਵਿਚਾਰ

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਬੀ.ਸੀ. ਹਾਈਡ੍ਰੋ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਮੰਗ 2030 ਤੱਕ ਲਗਭਗ 20 ਫੀਸਦੀ ਅਤੇ 2050 ਤੱਕ ਤਕਰੀਬਨ 50 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link