Feb 28, 2022 10:45 PM - Connect News

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਯਾਨੀ ਕਿ ਯੂ.ਬੀ.ਸੀ. ਦੇ ਓਕਾਨਾਗਨ ਕੈਂਪਸ 'ਚ ਵੀਕਐਂਡ ਦੌਰਾਨ ਇੱਕ ਸਿਕਿਉਰਿਟੀ ਗਾਰਡ 'ਤੇ ਹਮਲਾ ਕੀਤਾ ਗਿਆ ਸੀ।
ਕੈਲੋਨਾ ਆਰ.ਸੀ.ਐਮ.ਪੀ. ਨੇ ਅੱਜ ਪੁਸ਼ਟੀ ਕੀਤੀ ਕਿ 24 ਸਾਲਾ ਪੀੜਤ ਦੀ ਮੌਤ ਹੋ ਗਈ ਹੈ।
ਸ਼ਨੀਵਾਰ ਸਵੇਰੇ ਕਰੀਬ 6 ਵਜੇ ਸਿਕਿਉਰਿਟੀ ਗਾਰਡ 'ਤੇ ਹਮਲਾ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਜਖਮੀ ਪੀੜਤ ਨੇ ਦਮ ਤੋੜ ਦਿੱਤਾ ਹੈ।
ਹਮਲੇ ਤੋਂ ਕੁਝ ਹੀ ਸਮੇਂ ਬਾਅਦ ਪੁਲਿਸ ਨੇ ਇੱਕ ਸ਼ੱਕੀ ਨੂੰ ਮੈਂਟਲ ਹੈਲਥ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਆਦਮੀ ਵੀ ਉਸ ਦਿਨ ਯੂਨੀਵਰਸਿਟੀ 'ਚ ਕੰਮ ਕਰ ਰਿਹਾ ਸੀ ਅਤੇ ਉਸ 'ਤੇ ਕਤਲ ਦੇ ਦੋਸ਼ ਲਗ ਸਕਦੇ ਹਨ।
ਪੀੜਤ ਜਾਂ ਹਮਲਾਵਰ ਦੀ ਫਿਲਹਾਲ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਯੂ.ਬੀ.ਸੀ. ਓਕਾਨਾਗਨ ਵੱਲੋਂ ਜਾਰੀ ਚਿੱਠੀ ਪੜ੍ਹਨ ਲਈ ਲਿੰਕ ਕਲਿਕ ਕਰੋ:
https://news.ok.ubc.ca/2022/02/28/update-on-campus-incident/




