13.55C Vancouver
ADS

Feb 27, 2026 3:26 PM - Connect Newsroom - Jasmine Singh

ਵੈਨਕੂਵਰ ਪੁਲਿਸ ਵੱਲੋਂ ਵੁੱਡਵਰਡਜ਼ ਸਾਈਟ ‘ਤੇ ਨਵਾਂ ਟ੍ਰੇਨਿੰਗ ਅਕੈਡਮੀ ਸਥਾਪਤ ਕਰਨ ਦਾ ਐਲਾਨ

Share On
vancouver-police-to-establish-new-training-academy-at-woodwards-site
The Woodward’s building in Vancouver’s Gastown neighbourhood will house the new Vancouver Police Training Academy – Centre of Excellence. (Photo: The Canadian Press)

ਵੈਨਕੂਵਰ ਵਿਚ ਨਵੀਂ ਪੁਲਿਸ ਟ੍ਰੇਨਿੰਗ ਅਕੈਡਮੀ ਖੁੱਲ੍ਹ ਰਹੀ ਹੈ। ਸੈਂਟਰ ਆਫ਼ ਐਕਸੀਲੈਂਸ ਨਾਂ ਦੀ ਇਹ ਅਕੈਡਮੀ ਸ਼ਹਿਰ ਦੇ 351 ਐਬਟ ਸਟ੍ਰੀਟ ਸਥਿਤ ਵੁੱਡਵਰਡ ਬਿਲਡਿੰਗ ਵਿਚ ਹੋਵੇਗੀ। ਹੁਣ ਤੱਕ ਜੇ.ਆਈ.ਬੀ.ਸੀ.ਯਾਨੀ ਜਸਟਿਸ ਇੰਸਟੀਚਿਊਟ ਆਫ਼ ਬੀ.ਸੀ. ਹੀ ਮਿਊਂਸੀਪਲ ਪੁਲਿਸ ਲਈ ਪ੍ਰਾਈਮਰੀ ਟ੍ਰੇਨਿੰਗ ਪ੍ਰੋਵਾਈਡਰ ਸੀ ਪਰ ਵੈਨਕੂਵਰ ਪੁਲਿਸ ਦੀ ਲੰਮੇ ਸਮੇਂ ਤੋਂ ਸ਼ਿਕਾਇਤ ਸੀ ਕਿ ਇਹ ਟ੍ਰੇਨਿੰਗ ਸੈਂਟਰ ਉਨ੍ਹਾਂ ਦੀਆਂ ਪੁਲਿਸਿੰਗ ਲੋੜਾਂ ਨੂੰ ਸਮੇਂ ਸਿਰ ਪੂਰਾ ਕਰਨ ਵਿਚ ਅਸਮਰਥ ਰਿਹਾ ਹੈ।

ਚੀਫ਼ ਕਾਂਸਟੇਬਲ ਸਟੀਵ ਰਾਏ ਮੁਤਾਬਕ, ਬੇਸ਼ੱਕ ਜੇ.ਆਈ.ਬੀ.ਸੀ. ਨੇ ਨਵੀਂ ਭਰਤੀ ਦੀ ਟ੍ਰੇਨਿੰਗ ਲਈ ਸਾਈਜ਼ ਵਿਚ ਵਾਧਾ ਕੀਤਾ ਹੈ ਪਰ ਇਹ ਵਿਸਥਾਰ ਅਜੇ ਵੀ ਸਾਡੀ ਟ੍ਰੇਨਿੰਗ ਡਿਮਾਂਡ ਤੋਂ ਬਹੁਤ ਘੱਟ ਹੈ, ਜਿਸ ਦੀ ਵਜ੍ਹਾ ਨਾਲ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੂੰ ਹਰ ਨਵੇਂ ਭਰਤੀ ਨੂੰ ਅਕੈਡਮੀ ਤੋਂ ਪਹਿਲਾਂ ਅਤੇ ਬਾਅਦ ਵਿਚ ਲਗਭਗ 8 ਹਫ਼ਤਿਆਂ ਦੀ ਟ੍ਰੇਨਿੰਗ ਖੁਦ ਦੇਣੀ ਪੈਂਦੀ ਹੈ।

ਰਾਏ ਨੇ ਕਿਹਾ ਕਿ ਵੈਨਕੂਵਰ ਪੁਲਿਸ ਦੀ ਨਵੀਂ ਟ੍ਰੇਨਿੰਗ ਅਕੈਡਮੀ ਅੱਜ ਦੇ ਸਮੇਂ ਦੀ ਪੁਲਿਸਿੰਗ ਲਈ ਚਾਹੀਦੇ ਖਾਸ ਸਕਿੱਲ ਲਈ ਮੌਜੂਦਾ ਅਧਿਕਾਰੀਆਂ ਨੂੰ ਐਡਵਾਂਸ ਟ੍ਰੇਨਿੰਗ ਦੇਵੇਗੀ ਅਤੇ ਗੈਪ ਨੂੰ ਘੱਟ ਕਰਨ ਲਈ ਨਵੇਂ ਭਰਤੀ ਹੋਏ ਗ੍ਰੈਜੂਏਟ ਨੂੰ ਵੀ ਵੈਨਕੂਵਰ ਵਿਚ ਪੁਲਿਸਿੰਗ ਲਈ ਤਿਆਰ ਕਰਨ ਵਿਚ ਮਦਦ ਕਰੇਗੀ। ਗੌਰਤਲਬ ਹੈ ਕਿ ਇਹ ਅਕੈਡਮੀ ਵੁੱਡਵਰਡ ਬਿਲਡਿੰਗ ਵਿਚ ਉਸ ਜਗ੍ਹਾ 'ਤੇ ਬਣੇਗੀ, ਜਿੱਥੇ ਪਹਿਲਾਂ ਲੰਡਨ ਡਰੱਗਜ਼ ਦਾ ਸਟੋਰ ਹੁੰਦਾ ਸੀ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link