19.04C Vancouver
ADS

May 27, 2020 1:45 AM -

ਵੈਨਕੂਵਰ ਨੂੰ ਮਿਲ ਸਕਦਾ ਐਨ.ਐਚ.ਐਲ. 'ਚ ਮੇਜ਼ਬਾਨੀ ਦਾ ਮੌਕਾ, ਪਰ ਸਿਹਤ ਅਧਿਕਾਰੀਆਂ ਦਾ ਨਿਯਮਾਂ 'ਚ ਤਬਦੀਲੀ ਦਾ ਨਹੀਂ ਵਿਚਾਰ 

Share On
vancouver-shortlisted-among-other-cities-with-a-chance-to-host-nhl-games
Vancouver could be host to NHL games under a proposal announced by the league to resume a 24 team playoff. (File- B.C. Government)

ਵੈਨਕੂਵਰ ਨੂੰ ਐਨ.ਐਚ.ਐਲ. ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲ ਸਕਦਾ ਹੈ।

ਐਨ.ਐਚ.ਐਲ. ਕਮਿਸ਼ਨਰ ਗੈਰੀ ਬੈੱਟਮੈਨ ਨੇ ਆਖਿਆ ਹੈ ਕਿ ਲੀਗ ਆਪਣੇ 24 ਟੀਮਾਂ ਦੇ ਪਲੇਅ-ਆਫ ਫਾਰਮੈਟ ਨੂੰ ਦੋ ਹੱਬ ਸ਼ਹਿਰਾਂ (two hub cities) ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰੇਗੀ।

ਹਾਲਾਂਕਿ ਸ਼ਹਿਰਾਂ ਦੀ ਚੋਣ ਉਸੇ ਵੇਲੇ ਕੀਤੀ ਜਾਵੇਗੀ ਜਦ ਲੀਗ ਦੀ ਸ਼ੁਰੂਆਤ ਸੰਬੰਧੀ ਕੋਈ ਫਾਈਨਲ ਫੈਸਲਾ ਲਿਆ ਜਾਵੇਗਾ।

ਬੈੱਟਮੈਨ ਨੇ ਕਿਹਾ ਕਿ ਹਰ ਹੱਬ, ਹਰ ਕਾਨਫਰੰਸ 'ਚ ਚੋਟੀ ਦੀਆਂ 12 ਟੀਮਾਂ ਨੂੰ ਹੋਸਟ ਕਰੇਗਾ ਜਿਸ ਦੇ ਵਿੱਚੋਂ ਇੱਕ ਈਸਟਰਨ ਕਾਨਫਰੰਸ ਨਾਲ ਅਤੇ ਦੂਜੀ ਵੈਸਟਰਨ ਕਾਨਫਰੰਸ ਦੇ ਨਾਲ ਸੰਬੰਧਤ ਹੋਵੇਗੀ।

ਜੇਕਰ ਐਨ.ਐਚ.ਐਲ ਦਾ ਸੀਜ਼ਨ ਅੱਗੇ ਵੱਧ ਪਾਉਂਦਾ ਹੈ, ਤਾਂ ਲੋਕੇਸ਼ਨ ਦੇ ਤੌਰ 'ਤੇ ਜਿਹੜੇ ਸ਼ਹਿਰਾਂ ਦਾ ਚਰਚਾ ਹੈ ਉਸ ਦੇ ਵਿੱਚ, ਸ਼ਿਕਾਗੋ, ਕੋਲੰਬਸ, ਓਹਾਇਓ, ਡੈਲਸ, ਐਡਮਿੰਟਨ, ਲਾਸ ਵੇਗਸ, ਲੌਸ ਐਂਜਲਸ , ਮੀਨੀਆਪੌਲਿਸ/ਸੇਂਟ ਪੌਲ, ਪਿਟਸਬਰਗ, ਟੋਰੌਂਟੋ ਅਤੇ ਵੈਨਕੂਵਰ ਸ਼ਾਮਿਲ ਹਨ।

ਲੀਗ ਦਾ ਫੈਸਲਾ ਲੋਕਲ ਸਿਹਤ ਅਧਿਕਾਰੀਆਂ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਹੀ ਲਿਆ ਜਾਵੇਗਾ।


ਡਾ. ਬੌਨੀ ਹੈਨਰੀ ਨੇ ਕੀਤਾ ਹਾਕੀ ਦਾ ਸਵਾਗਤ, ਪਰ ਕਿਹਾ ਨਿਯਮਾਂ 'ਚ ਤਬਦੀਲੀ ਦਾ ਅਜੇ ਨਹੀਂ ਵਿਚਾਰ


ਐਨ.ਐਚ.ਐਲ. ਦੇ ਮੁਕਾਬਲਿਆਂ ਦੇ ਵੈਨਕੂਵਰ 'ਚ ਆਉਣ ਦੀ ਸੰਭਾਵਨਾ ਬਾਰੇ ਅੱਜ ਦੀ ਕੋਵਿਡ-19 ਮਾਮਲਿਆਂ ਸੰਬੰਧੀ ਪ੍ਰੈਸ ਬ੍ਰੀਫਿੰਗ ਦੌਰਾਨ, ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਵੀ ਇਲਾਕੇ 'ਚ ਹਾਕੀ ਦਾ ਸਵਾਗਤ ਕਰਨਾ ਚਾਹੁੰਦੀ ਹਨ, ਪਰ ਫ਼ਿਲਹਾਲ ਸਿਹਤ ਅਧਿਕਾਰੀਆਂ ਜਾਂ ਪ੍ਰੀਮਿਅਰ ਵੱਲੋਂ ਕੋਵਿਡ-19 ਕਾਰਨ ਜਾਰੀ ਪਬੰਦੀਆਂ ਸੰਬੰਧੀ ਨਿਯਮਾਂ 'ਚ ਤਬਦੀਲੀ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।


Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link