Jul 27, 2021 7:35 PM -

ਬੀ.ਸੀ. 'ਚ ਸੂਬਾ ਸਰਕਾਰ ਵੱਲੋਂ 'ਵੈਕਸ ਫਾਰ ਬੀ.ਸੀ.' ਅਭਿਆਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਸਾਰੀਆਂ ਹੈਲਥ ਅਥਾਰਿਟੀਸ ਨਾਲ ਮਿਲ ਕੇ ਇਸ ਅਭਿਆਨ 'ਤੇ ਕੰਮ ਕਰਨਗੇ।
ਇਸ ਦੇ ਨਾਲ ਵੱਧ ਤੋਂ ਵੱਧ ਐਲੀਜੀਬਲ ਲੋਕਾਂ ਨੂੰ ਵੈਕਸੀਨ ਪ੍ਰਦਾਨ ਕਰਨ ਦੀ ਕੋਸ਼ਿਸ਼ ਹੋਵੇਗੀ।
ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਸੂਬੇ ਦੇ 80% ਤੋਂ ਵਧੇਰੇ ਲੋਕਾਂ ਨੂੰ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ ਅਤੇ 60% ਤੋਂ ਵਧੇਰੇ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।
27 ਜੁਲਾਈ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਕੇ ਅਗਸਤ ਦੇ ਅੰਤ ਤਕ ਕਮਿਊਨਿਟੀ ਈਵੈਂਟ, ਵੈਕਸ ਵੈਨ ਅਤੇ ਮੋਬਾਈਲ ਕਲੀਨਿਕ ਜਿਹੇ ਉਪਰਾਲੇ ਕੀਤੇ ਜਾਣਗੇ।
ਇਸ ਦੇ ਨਾਲ ਹੀ ਲੋਕਾਂ ਨੂੰ ਇਹ ਵੀ ਮੌਕਾ ਦਿੱਤਾ ਜਾਵੇਗਾ ਕਿ ਉਹ ਪੈਂਡੈਮਿਕ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੋਕਾਂ ਲਈ ਸੁਨੇਹੇ ਸਾਂਝੇ ਕਰ ਸਕਣ।
ਬੀ.ਸੀ. ਵਾਸੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਔਨਲਾਈਨ ਸੁਨੇਹੇ ਸਾਂਝੇ ਕੀਤੇ ਜਾਣ ਅਤੇ ਵੈਕਸੀਨੇਸ਼ਨ ਦੀਆਂ ਥਾਵਾਂ 'ਤੇ ਵੀ ਸੁਨੇਹੇ ਸਾਂਝੇ ਕੀਤੇ ਜਾ ਸਕਣਗੇ।
ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਇਸ ਨੂੰ ਵੈਕਸੀਨ ਹਾਸਿਲ ਕਰਨ ਦਾ ਚੰਗਾ ਮੌਕਾ ਦੱਸਿਆ।




