13.94C Vancouver
ADS

Sep 10, 2020 9:28 PM -

ਵਿਕਟੋਰੀਆ 'ਚ ਹਿੰਸਕ ਜਿਨਸੀ ਹਮਲੇ ਤੋਂ ਬਾਅਦ ਪੁਲਿਸ ਨੇ ਲੋਕਾਂ ਤੋਂ ਕੀਤੀ ਮਦਦ ਦੀ ਅਪੀਲ

Share On
violent-sexual-assault-in-victoria-police-asking-witnesses-to-come-forward
The RCMP logo is seen outside Royal Canadian Mounted Police "E" Division Headquarters, in Surrey, B.C., on Friday April 13, 2018. THE CANADIAN PRESS/Darryl Dyck

ਵਿਕਟੋਰੀਆ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੋਮਵਾਰ ਰਾਤ ਵਾਪਰੀ ਇੱਕ ਹਿੰਸਕ ਜਿਨਸੀ ਹਮਲੇ ਦੀ ਘਟਨਾ ਸੰਬੰਧੀ ਉਨ੍ਹਾਂ ਕੋਲ ਕੋਈ ਵੀ ਜਾਣਕਾਰੀ ਹੋਵੇ, ਤਾਂ ਪੁਲਿਸ ਤੱਕ ਪਹੁੰਚ ਕੀਤੀ ਜਾਵੇ।

ਘਟਨਾ ਡਾਊਨਟਾਊਨ ਦੇ ਕੋਲ ਉੱਤਰ ਵਾਲੇ ਪਾਸੇ ਵਾਪਰੀ ਦੱਸੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਉਸ ਨੂੰ ਇਲਾਜ ਪ੍ਰਦਾਨ ਕੀਤਾ ਗਿਆ।

ਰਾਤ ਦੇ 10 ਵਜੇ ਤੋਂ ਕੁਝ ਸਮੇਂ ਬਾਅਦ ਪੀੜਤ 'ਤੇ ਹਮਲਾ ਕੀਤਾ ਗਿਆ ਅਤੇ ਫਿਰ ਉਸ 'ਤੇ ਜਿਨਸੀ ਹਮਲਾ ਕੀਤਾ ਗਿਆ।

ਪੀੜਤ ਦਾ ਕਹਿਣਾ ਸੀ ਕਿ ਹਮਲਾਵਰ ਸਿਆਹ ਰੰਗ ਦਾ ਵਿਅਕਤੀ ਸੀ, ਅਤੇ ਉਸ ਦੀ ਉਮਰ 30 ਤੋਂ 40 ਸਾਲ ਦੇ ਦਰਮਿਆਨ ਰਹੀ ਹੋਵੇਗੀ।

ਹਮਲਾਵਰ ਨੇ ਮਾਸਕ ਵੀ ਪਹਿਨਿਆ ਹੋਇਆ ਸੀ।

Latest news

b-c-mla-jordan-kealy-charged-with-sexual-assault
Punjabi

ਬੀ.ਸੀ. ਦੇ ਵਿਧਾਇਕ ਜੌਰਡਨ ਕੇਲੀ 'ਤੇ ਜਿਨਸੀ ਹਮਲੇ ਦਾ ਦੋਸ਼

ਬੀ.ਸੀ. ਵਿਚ ਪੀਸ ਰਿਵਰ ਨੌਰਥ ਹਲਕੇ ਤੋਂ ਆਜ਼ਾਦ ਵਿਧਾਇਕ ਜੌਰਡਨ ਕੇਲੀ 'ਤੇ Sexual Assault ਦਾ ਗੰਭੀਰ ਮਾਮਲਾ ਦਰਜ ਕੀਤਾ ਗਿਆ ਹੈ, ਪ੍ਰੌਸੀਕਿਊਸ਼ਨ ਸਰਵਿਸ ਮੁਤਾਬਕ, ਇਹ ਕਥਿਤ ਘਟਨਾਵਾਂ ਫੋਰਟ ਸੇਂਟ ਜੌਨ ਵਿਚ 1 ਜਨਵਰੀ ਤੋਂ 20 ਸਤੰਬਰ 2024 ਦਰਮਿਆਨ ਵਾਪਰੀਆਂ ਸਨ। ਇਸ ਹਾਈ-ਪ੍ਰੋਫਾਈਲ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਪ੍ਰਭਾਵ ਨੂੰ ਰੋਕਣ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਫਰਵਰੀ ਵਿਚ ਹੀ ਵੈਨਕੂਵਰ ਦੀ ਇੱਕ ਨਿੱਜੀ ਪ੍ਰੈਕਟਿਸ ਵਕੀਲ ਗੇਲ ਬਾਰਨਜ਼ ਨੂੰ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਗਿਆ ਸੀ।
12-killed-in-sri-lanka-nursing-home-fire-investigation-underway
Punjabi

ਸ਼੍ਰੀਲੰਕਾ ਦੇ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ 12 ਲੋਕਾਂ ਦੀ ਮੌਤ, ਜਾਂਚ ਜਾਰੀ

ਸ਼੍ਰੀਲੰਕਾ ਦੇ ਪੱਛਮੀ ਹਿੱਸੇ ਵਿੱਚ ਸਥਿਤ ਇੱਕ ਗੈਰ-ਰਜਿਸਟਰਡ ਨਰਸਿੰਗ ਹੋਮ ਵਿੱਚ ਬੁੱਧਵਾਰ ਰਾਤ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗ ਕਾਰਨ 12 ਨਿਵਾਸੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਅਨੁਸਾਰ ਇਹ ਅੱਗ ਬੁੱਧਵਾਰ ਦੇਰ ਰਾਤ Anguruwatota ਕਸਬੇ ਵਿੱਚ ਸਥਿਤ ਨਰਸਿੰਗ ਹੋਮ ਵਿੱਚ ਲੱਗੀ। ਅੱਗ ਲੱਗਣ ਤੋਂ ਬਾਅਦ 51 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
second-shooting-reported-at-surrey-home-linked-to-extortion-investigation
Punjabi

ਸਰੀ ਦੇ ਸਾਊਥ ਨਿਊਟਨ ਇਲਾਕੇ ਵਿੱਚ ਇਕੋ ਘਰ 'ਤੇ ਦੂਜੀ ਵਾਰ ਫਾਇਰਿੰਗ, ਕੀਤੀ ਜਾ ਰਹੀ ਜਾਂਚ

ਸਰੀ ਵਿਚ ਸਾਊਥ ਨਿਊਟਨ ਦੇ ਇੱਕ ਘਰ 'ਤੇ ਐਕਸਟੋਸ਼ਨ ਲਈ ਦੂਜੀ ਵਾਰ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਇਹ ਘਟਨਾ ਅੱਜ ਸਵੇਰੇ ਕਰੀਬ 4:02 ਵਜੇ 57 ਐਵੇਨਿਊ ਅਤੇ 148 ਸਟ੍ਰੀਟ ਦੇ ਨੇੜੇ ਵਾਪਰੀ। ਜਦੋਂ ਐਸ.ਪੀ.ਐਸ. ਦੇ ਫਰੰਟਲਾਈਨ ਔਫੀਸਰ ਮੌਕੇ 'ਤੇ ਪਹੁੰਚੇ ਤਾਂ ਉੱਥੇ ਗੋਲੀਆਂ ਚੱਲਣ ਦੇ ਪੁਖ਼ਤਾ ਸਬੂਤ ਮਿਲੇ।
single-vehicle-crash-on-highway-11-leaves-three-seriously-injured-abbotsford-police-investigating
Punjabi

ਐਬਟਸਫੋਰਡ ਵਿਚ ਹਾਈਵੇਅ 11 ਤੇ ਵਾਪਰਿਆ ਭਿਆਨਕ ਹਾਦਸਾ, ਪੁਲਿਸ ਵਲੋਂ ਜਾਂਚ ਜਾਰੀ

ਐਬਟਸਫੋਰਡ ਵਿਚ ਇੱਕ ਸੀਰੀਅਸ ਸਿੰਗਲ-ਵ੍ਹੀਕਲ ਕ੍ਰੈਸ਼ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ 3 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ, ਟਾਊਨਸ਼ਿਪਲਾਈਨ ਰੋਡ ਕੋਲ ਹਾਈਵੇਅ 11 'ਤੇ ਸੋਮਵਾਰ ਨੂੰ ਰਾਤ ਕਰੀਬ 12 ਵਜੇ ਇੱਕ black Chrysler ਗੱਡੀ ਹਾਦਸਾਗ੍ਰਸਤ ਹੋਈ, ਇਸ ਕਾਰ ਵਿਚ ਤਿੰਨ ਲੋਕ ਸਵਾਰ ਸਨ, ਜਿਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਇਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਸ ਨੂੰ ਹੈਲੀਕੌਪਟਰ ਰਾਹੀਂ ਲਿਫਟ ਕਰਨਾ ਪਿਆ।
man-charged-after-rcmp-officer-injured-during-alleged-migrant-smuggling-investigation-in-quebec
Punjabi

ਕਿਊਬੈਕ ਵਿਚ ਔਫੀਸਰ 'ਤੇ ਹਮਲਾ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਗ੍ਰਿਫਤਾਰ

ਕਿਊਬੈਕ ਵਿਚ ਮਾਂਟਰੀਅਲ ਦੇ ਸਾਊਥ ਵਿਚ ਸਥਿਤ ਨੋਯਾਨ ਇਲਾਕੇ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਦੇ ਮਾਮਲੇ ਵਿਚ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਇੱਥੇ ਬਾਰਡਰ ਇਨਫੋਰਸਮੈਂਟ ਟੀਮ ਦੇ ਇੱਕ ਪੈਟਰੋਲਿੰਗ ਔਫੀਸਰ 'ਤੇ ਹਮਲਾ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਚੇਤਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link