Jan 31, 2022 4:49 PM - The Canadian Press

ਇਸ ਹਫ਼ਤੇ ਦੇ ਅਖ਼ੀਰ ਵਿੱਚ ਬੀ ਸੀ ਲਿਬਰਲ ਪਾਰਟੀ 2017 ਤੋਂ ਲੈ ਕੇ ਹੁਣ ਤਕ ਆਪਣਾ ਤੀਸਰਾ ਆਗੂ ਚੁਣਨ ਜਾ ਰਹੀ ਹੈ।
2020 ਵਿਚ ਐੱਨ ਡੀ ਪੀ ਵੱਲੋਂ ਬਹੁਮਤ ਸਰਕਾਰ ਬਣਾਏ ਜਾਣ ਪਿੱਛੋਂ ਐਡਰਿਊ ਵਿਲਕਿਨਸਨ ਨੇ ਅਸਤੀਫ਼ਾ ਦੇ ਦਿੱਤਾ ਸੀ।
ਸੱਤ ਉਮੀਦਵਾਰਾਂ ਵਿੱਚੋਂ ਜੇਤੂ ਉਮੀਦਵਾਰ ਦੇ ਨਾਂ ਦਾ ਐਲਾਨ ਸ਼ਨਿੱਚਰਵਾਰ ਸ਼ਾਮ ਨੂੰ ਕੀਤੇ ਜਾਣ ਦੀ ਆਸ ਹੈ।
16 ਵਰ੍ਹੇ ਰਾਜ ਭਾਗ ਦਾ ਸੁੱਖ ਮਾਨਣ ਪਿੱਛੋਂ ਪਾਰਟੀ ਸਕਸੈੱਸਿਵ ਚੋਣਾਂ ਹਾਰਦੀ ਰਹੀ ਹੈ।
ਪਾਰਟੀ ਵੱਲੋਂ ਬੀਤੇ ਵਰ੍ਹੇ ਜੂਨ ਮਹੀਨੇ ਚੋਣਾਂ ਪਿੱਛੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤੇ ਲੋਕ ਇਹ ਸਮਝਦੇ ਨੇ ਕਿ ਇਸ ਪਾਰਟੀ ਵਿਚ ਵਿਭਿੰਨਤਾ ਦੀ ਘਾਟ ਹੈ ਅਤੇ ਇਸ ਨੂੰ ਆਪਣੀ ਬ੍ਰੈਂਡਿੰਗ ਦੁਬਾਰਾ ਕਰਨੀ ਚਾਹੀਦੀ ਹੈ ਜੋ ਬਦਲਦੀਆਂ ਕੀਮਤਾਂ ਅਤੇ ਵੋਟਰਾਂ ਦੀਆਂ ਆਸਾਂ ਤੇ ਖਰੀ ਉਤਰੇ।
ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਲੋਕਾਂ ਚ ਲਿਬਰਲ ਕੌਕਸ ਦੇ ਤਿੰਨ ਮੈਂਬਰ,ਤਿੰਨ ਜਣੇ ਅਸਲੋਂ ਨਵੇਂ ਅਤੇ ਇਕ ਸਾਬਕਾ ਕੈਬਨਿਟ ਮੰਤਰੀ ਹੈ।




