9.57C Vancouver
ADS

Aug 6, 2025 7:00 PM - Connect Newsroom

ਸਾਲ 2023 'ਚ ਵਾਪਰੇ ਕਤਲ ਦੇ ਮਾਮਲੇ 'ਚ ਵੈਨਕੂਵਰ ਪੁਲਿਸ ਨੇ ਮੁੜ ਕੀਤੀ ਲੋਕਾਂ ਤੋਂ ਮਦਦ ਦੀ ਅਪੀਲ

Share On
vpd-renews-appeal-for-information-in-2023-homicide
Just before 3:15 a.m. on August 4, 2023, Jose Kaze was fatally stabbed mid-block on Granville Street, between Smithe and Nelson.

ਵੈਨਕੂਵਰ ਪੁਲਿਸ ਨੇ 2023 ਵਿਚ ਸਰੀ ਦੇ 32 ਸਾਲਾ ਨਿਵਾਸੀ ਦੇ ਹੋਏ ਕਤਲ ਦੀ ਗੁੱਥੀ ਸੁਲਝਾਉਣ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। 4 ਅਗਸਤ, 2023 ਨੂੰ , ਜੋਸ ਕੇਜ਼ ਨਾਮ ਦੇ ਵਿਅਕਤੀ ਦਾ ਤੜਕੇ 3.15 ਵਦੇ ਗ੍ਰੈਨਵਿਲ ਸਟਰੀਟ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਪੰਜ ਮਾਸੂਮ ਬੱਚਿਆਂ ਦਾ ਪਿਤਾ ਸੀ। ਪੁਲਿਸ ਦਾ ਮੰਨਣਾ ਹੈ ਕਿ ਕੁਝ ਲੋਕਾਂ ਕੋਲ ਇਸ ਕੇਸ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਹੈ ਪਰ ਉਨ੍ਹਾਂ ਨੇ ਇਸ ਨੂੰ ਜਾਂਚਕਰਤਾਵਾਂ ਨਾਲ ਸਾਂਝਾ ਨਹੀਂ ਕੀਤਾ।

ਕਾਂਸਟੇਬਲ ਜੇਸਨ ਡੌਸੇਟ ਨੇ ਕਿਹਾ ਕਿ ਗ੍ਰੈਨਵਿਲ ਮਾਲ ਵੀਕਐਂਡ ਮੌਕੇ ਸਵੇਰ ਤਿੰਨ ਵਜੇ ਤੋਂ ਹੀ ਵਿਅਸਤ ਰਹਿੰਦਾ ਹੈ ਅਤੇ ਕਿਸੇ ਨੇ ਦੇਖਿਆ ਹੋਵੇਗਾ ਕਿ ਉਸ ਦਿਨ ਕੀ ਹੋਇਆ ਸੀ। ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕਾਰਨ ਨਿਰਾਧਾਰਤ ਨਹੀਂ ਕਰ ਸਕੀ ਹੈ ਅਤੇ ਇਹ ਵੀ ਨਹੀਂ ਪਤਾ ਕਿ ਹਮਲਾ ਟਾਰਗੇਟਡ ਸੀ ਜਾਂ ਅਚਾਨਕ ਕੀਤਾ ਗਿਆ ਸੀ।

ਪੁਲਿਸ ਨੇ ਕਿਹਾ ਕਿ ਜੋਸ ਕੇਜ਼ ਦੀ ਮੌਤ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਵੀਪੀਡੀ ਦੇ ਹੋਮੀਸਾਈਡ ਯੂਨਿਟ ਨਾਲ 604-717-2500 'ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।

Latest news

some-residents-may-remain-in-b-c-landslide-evacuation-zone-after-road-access-cut
Punjabi

ਬੀ. ਸੀ. ਦੇ ਉੱਤਰ-ਪੂਰਬੀ ਇਲਾਕੇ ਵਿਚ ਲੈਂਡਸਲਾਈਡ ਦਾ ਖ਼ਤਰਾ, ਜਾਰੀ ਕੀਤੀ ਗਈ ਚਿਤਾਵਨੀ

ਬੀ. ਸੀ. ਦੇ ਉੱਤਰ-ਪੂਰਬੀ ਇਲਾਕੇ ਵਿਚ ਸਥਿਤ ਓਲਡ ਫੋਰਟ ਕਮਿਊਨਿਟੀ ਵਿਚ ਲੈਂਡਸਲਾਈਡ ਦਾ ਖ਼ਤਰਾ ਮੰਡਰਾ ਰਿਹਾ ਹੈ। ਫੋਰਟ ਸੇਂਟ ਜੌਨ ਤੋਂ ਲਗਭਗ 5 ਕਿਲੋਮੀਟਰ ਦੂਰ ਸਥਿਤ ਇਸ ਇਲਾਕੇ ਵਿਚ 2018 ਵਾਲੀ ਇਤਿਹਾਸਕ ਲੈਂਡਸਲਾਈਡ ਵਾਲੀ ਥਾਂ 'ਤੇ ਤਾਜ਼ਾ ਤਰੇੜਾਂ ਦਿਖਾਈ ਦੇਣ ਤੋਂ ਬਾਅਦ ਪੀਸ ਰਿਵਰ ਰੀਜਨਲ ਡਿਸਟ੍ਰਿਕਟ ਵੱਲੋਂ ਐਮਰਜੈਂਸੀ ਅਤੇ ਨਿਕਾਸੀ ਦੇ ਆਰਡਰ ਜਾਰੀ ਕੀਤੇ ਗਏ ਹਨ।
afn-chief-asks-un-to-oppose-b-c-move-to-amend-indigenous-rights-law
Punjabi

ਏ.ਐਫ.ਐਨ. ਮੁਖੀ ਨੇ ਯੂ.ਐਨ. ਨੂੰ ਸਵਦੇਸ਼ੀ ਕਾਨੂੰਨ ਵਿੱਚ ਤਬਦੀਲੀ ਦੇ ਵਿਰੋਧ ਦਾ ਸਮਰਥਨ ਕਰਨ ਲਈ ਕਿਹਾ

ਬੀ. ਸੀ. ਦੇ DRIPA ਦਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਪਹੁੰਚ ਗਿਆ ਹੈ। ਅਸੈਂਬਲੀ ਔਫ ਫਸਟ ਨੇਸ਼ਨ ਦੀ ਰਾਸ਼ਟਰੀ ਮੁਖੀ ਸਿੰਡੀ ਵੁੱਡਹਾਊਸ ਨੇਪਿਨਾਕ ਨੇ ਯੂਨਾਈਟੇਡ ਨੇਸ਼ਨ ਦੇ ਮੰਚ ਤੋਂ ਬੀ.ਸੀ. ਸਰਕਾਰ ਵਲੋਂ DRIPA ਕਾਨੂੰਨ ਨੂੰ ਸਸਪੈਂਡ ਕਰਨ ਦੇ ਪਿਛਲੇ ਯਤਨਾਂ ਦੀ ਸਖ਼ਤ ਨਿਖੇਧੀ ਕਰਨ ਦੀ ਮੰਗ ਕੀਤੀ ਹੈ।
drug-package-disguised-as-grass-patch-found-inside-mission-institution-rcmp-investigating
Punjabi

ਮਿਸ਼ਨ ਇੰਸਟੀਚਿਊਸ਼ਨ 'ਚ ਲੁਕਾਇਆ ਨਸ਼ੀਲਾ ਪੈਕੇਟ ਬਰਾਮਦ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਬੀ.ਸੀ. ਦੇ ਫਰੇਜ਼ਰ ਵੈਲੀ ਵਿਚ ਸਥਿਤ ਮਿਸ਼ਨ ਇੰਸਟੀਚਿਊਸ਼ਨ ਜੇਲ੍ਹ ਵਿਚ ਅਧਿਕਾਰੀਆਂ ਨੇ ਨਸ਼ਾ ਸਪਲਾਈ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਆਰ.ਸੀ.ਐਮ.ਪੀ. ਮੁਤਾਬਕ, 9 ਅਪ੍ਰੈਲ ਨੂੰ ਸੁਧਾਰ ਅਧਿਕਾਰੀ ਨੂੰ ਇੱਕ ਸ਼ੱਕੀ ਪੈਕੇਟ ਜੇਲ੍ਹ ਦੇ ਅੰਦਰ ਗਰਾਊਂਡ ਵਿਚ ਮਿਲਿਆ ਸੀ।
federal-government-tables-bill-to-regulate-space-launches-from-canada
Punjabi

ਸਟੀਵਨ ਮੈਕਕਿਨਨ ਵਲੋਂ ਹਾਊਸ ਔਫ ਕੌਮਨਜ਼ ਵਿਚ ਇਤਿਹਾਸਕ ਕੈਨੇਡੀਅਨ ਸਪੇਸ ਲਾਂਚ ਐਕਟ ਕੀਤਾ ਗਿਆ ਪੇਸ਼

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਦੇਸ਼ ਨੂੰ ਪੁਲਾੜ ਖੇਤਰ ਵਿਚ ਆਤਮਨਿਰਭਰ ਬਣਾਉਣ ਲਈ ਅੱਜ ਹਾਊਸ ਔਫ ਕੌਮਨਜ਼ ਵਿਚ ਇਤਿਹਾਸਕ ਕੈਨੇਡੀਅਨ ਸਪੇਸ ਲਾਂਚ ਐਕਟ ਪੇਸ਼ ਕੀਤਾ ਹੈ। ਮੈਕਕਿਨਨ ਦੇ ਐਲਾਨ ਮੁਤਾਬਕ, ਇਹ ਨਵਾਂ ਕਾਨੂੰਨ ਸਰਕਾਰ ਨੂੰ ਆਪਣੀ ਧਰਤੀ ਤੋਂ ਪੁਲਾੜ ਵਿਚ ਰਾਕੇਟ ਅਤੇ ਸੈਟੇਲਾਈਟ ਲੌਂਚ ਕਰਨ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀਆਂ ਗਤੀਵਿਧੀਆਂ ਨੂੰ ਰੈਗੂਲੇਟ ਕਰਨ ਲਈ ਅਧਿਕਾਰ ਦੇਵੇਗਾ।
surrey-memorial-expands-chemotherapy-capacity-with-six-new-treatment-chairs
Punjabi

ਸਰੀ ਮੈਮੋਰੀਅਲ ਹਸਪਤਾਲ ਵਿੱਚ ਕੀਮੋਥੈਰੇਪੀ ਸਮਰੱਥਾ ਵਿੱਚ ਵਾਧਾ, 6 ਨਵੀਆਂ ਇਲਾਜ ਕੁਰਸੀਆਂ ਸ਼ਾਮਲ

ਸਰੀ ਮੈਮੋਰੀਅਲ ਹਸਪਤਾਲ ਵਿਚ ਕੈਂਸਰ ਮਰੀਜ਼ਾਂ ਲਈ 6 ਨਵੀਆਂ ਇਲਾਜ ਕੁਰਸੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ ਵਧ ਕੇ 39 ਹੋ ਗਈ ਹੈ। ਇਸ ਵਾਧੇ ਨਾਲ ਹਰ ਮਹੀਨੇ 420 ਵਾਧੂ ਮਰੀਜ਼ਾਂ ਦਾ ਇਲਾਜ ਸੰਭਵ ਹੋ ਸਕੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link