Mar 2, 2022 9:37 PM - Connect News

ਵੈਨਕੂਵਰ ਦੇ ਇੱਕ ਪਾਰਕ ਕੇਅਰਟੇਕਰ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਇੱਕ ਪਰਸਨ ਆਫ ਇੰਟ੍ਰਸਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਮਾਮਲੇ 'ਚ ਅਪਡੇਟ ਦਿੰਦੇ ਹੋਏ ਵੈਨਕੂਵਰ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਸਕਿਉਰਿਟੀ ਫੁਟੇਜ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਇਸ ਸੰਬੰਧੀ ਕੋਈ ਜਾਣਕਾਰੀ ਸਾਂਝੀ ਕਰ ਸਕਣ।
ਕਤਲ ਦੀ ਵਾਰਦਾਤ ਦਿਸੰਬਰ 'ਚ ਵਾਪਰੀ ਸੀ।
10 ਦਿਸੰਬਰ ਨੂੰ ਟੈਟਲੋ ਪਾਰਕ ਦਾ ਕੇਅਰਟੇਕਰ ਜਸਟਿਸ ਡੈਨੀਅਲ ਮ੍ਰਿਤ ਮਿਲਿਆ ਸੀ।
ਪੀੜਤ ਦੀ ਲਾਸ਼ ਵੈਸਟ 3 ਐਵੀਨਿਊ ਅਤੇ ਮੈਕਡੌਨਲਡ ਸਟ੍ਰੀਟ 'ਤੇ ਸਥਿਤ ਉਸ ਦੇ ਘਰ 'ਚ ਮਿਲੀ ਸੀ।
ਪੁਲਿਸ ਦਾ ਮੰਨਣਾ ਸੀ ਕਿ ਉਸ ਦੀ ਮੌਤ ਲਾਸ਼ ਮਿਲਣ ਤੋਂ ਇੱਕ ਦਿਨ ਪਹਿਲਾਂ ਹੋ ਚੁੱਕੀ ਸੀ।
ਇੱਕ ਵੀਡੀਓ 'ਚ 2 ਲੋਕਾਂ ਨੂੰ ਗੂੜੇ ਕੱਪੜੇ ਪਹਿਨੇ ਹੋਏ ਸਟ੍ਰੀਟਸ ਦੇ 2 ਵੱਖਰੇ ਪਾਸਿਆਂ 'ਤੇ ਤੁਰਦੇ ਵੇਖਿਆ ਜਾ ਸਕਦਾ ਹੈ।
ਇੱਕ ਹੋਰ ਵੀਡੀਓ 'ਚ ਦੋਵਾਂ ਨੂੰ ਇੱਕ-ਦੂਜੇ ਵੱਲ ਹੱਥ ਚੁੱਕ ਇਸ਼ਾਰਾ ਕਰਦੇ ਵੇਖਿਆ ਜਾ ਸਕਦਾ ਹੈ।
ਵੀਡੀਓ ਵੇਖਣ ਲਈ ਲਿੰਕ ਕਲਿਕ ਕਰੋ:
https://vpd.ca/news/2022/03/02/vpd-seeks-person-of-interest-in-tatlow-park-homicide/




