13.19C Vancouver
ADS

Jun 27, 2024 3:50 PM - The Canadian Press

ਵੈਸਟਜੈੱਟ ਨੇ ਮਕੈਨਿਕ ਯੂਨੀਅਨ ਦੀ ਸੰਭਾਵੀ ਹੜਤਾਲ ਦੇ ਮੱਦੇਨਜ਼ਰ 25 ਫਲਾਈਟਾਂ ਕੀਤੀਆਂ ਰੱਦ

Share On
westjet-cancelling-flights-and-ottawas-dental-plan-to-expand
WestJet says that as a result, it has preemptively cancelled 25 flights between Thursday and Friday, affecting about 3,300 customers.(Photo: The Canadian Press)

ਵੈਸਟਜੈੱਟ ਨੇ ਮਕੈਨਿਕ ਯੂਨੀਅਨ ਦੀ ਸੰਭਾਵੀ ਹੜਤਾਲ ਦੇ ਮੱਦੇਨਜ਼ਰ ਵੀਰਵਾਰ ਅਤੇ ਸ਼ੁੱਕਰਵਾਰ ਦੀਆਂ 25 ਫਲਾਈਟਾਂ ਰੱਦ ਕਰ ਦਿੱਤੀਆਂ ਹਨ। ਬੁੱਧਵਾਰ ਰਾਤ ਏਅਰਲਾਈਨ ਵਲੋਂ ਜਾਰੀ ਕੀਤੇ ਬਿਆਨ ਵਿਚ ਦੱਸਿਆ ਗਿਆ ਕਿ ਰੱਦ ਕਰਨ ਨਾਲ 3,300 ਯਾਤਰੀ ਪ੍ਰਭਾਵਿਤ ਹੋਣਗੇ।

ਇਹ ਦੂਜੀ ਵਾਰ ਹੈ ਜਦੋਂ ਵੈਸਟਜੈਟ ਨੇ ਏਅਰਕ੍ਰਾਫਟ ਮਕੈਨਿਕਸ ਫਰਾਟਰਨਲ ਐਸੋਸੀਏਸ਼ਨਦਾ ਸਟਰਾਈਕ ਨੋਟਿਸ ਮਿਲਣ ’ਤੇ ਫਲਾਈਟਸ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਏਅਰਲਾਈਨ ਨੇ 40 ਉਡਾਣਾਂ ਰੱਦ ਕੀਤੀਆਂ ਸਨ, ਜਿਸ ਨਾਲ 6,500 ਯਾਤਰੀ ਪ੍ਰਭਾਵਿਤ ਹੋਏ ਸਨ, ਉਸ ਸਮੇਂ ਯੂਨੀਅਨ ਨੇ 72 ਘੰਟੇ ਦੀ ਹੜਤਾਲ ਦਾ ਨੋਟਿਸ ਦਿੱਤਾ ਸੀ।

ਹਾਲਾਂਕਿ, 20 ਜੂਨ ਨੂੰ ਯੂਨੀਅਨ ਨੇ ਹੜਤਾਲ ਦਾ ਨੋਟਿਸ ਵਾਪਸ ਲੈ ਲਿਆ ਸੀ ਅਤੇ ਗੱਲਬਾਤ ’ਤੇ ਵਾਪਸ ਆਉਣ ਦੀ ਸਹਿਮਤੀ ਜਤਾਈ ਸੀ ਪਰ ਯੂਨੀਅਨ ਨੇ ਵੈਸਟਜੈਟ ਵਲੋਂ ਦਿੱਤੇ ਤਾਜ਼ਾ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਹੁਣ ਦੂਜੀ ਵਾਰ ਨੋਟਿਸ ਦਿੰਦੇ ਹੋਏ ਸ਼ੁੱਕਰਵਾਰ ਸ਼ਾਮ ਤੋਂ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਹੈ।

ਵੈਸਟਜੈੱਟ ਦੇ ਮੁਖੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਹੜਤਾਲ ਦੀ ਟਾਈਮਿੰਗ ਬਿਲਕੁਲ਼ ਕੈਨੇਡਾ ਡੇਅ ਦੇ ਲੌਂਗ ਵੀਕਐਂਡ ਤੋਂ ਪਹਿਲਾਂ ਆ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਸ ਲਈ ਏਅਰਪੋਰਟ ’ਤੇ ਯਾਤਰੀਆਂ ਨੂੰ ਹੋਣ ਵਾਲੀ ਦਿੱਕਤ ਤੋਂ ਬਚਾਉਣ ਲਈ ਫਲਾਈਟਸ ਰੱਦ ਕਰਨ ਦਾ ਫੈਸਲਾ ਮਜਬੂਰੀ ਵੱਸ ਲੈਣਾ ਪਿਆ ਹੈ।

Latest news

alberta-to-host-second-town-hall-on-ai-data-centre-plans-in-sturgeon-county
Punjabi

ਐਲਬਰਟਾ ਸਰਕਾਰ ਵੱਲੋਂ AI ਡਾਟਾ ਸੈਂਟਰ ਯੋਜਨਾ ’ਤੇ ਦੂਜੀ ਟਾਊਨ ਹਾਲ ਮੀਟਿੰਗ

ਐਲਬਰਟਾ ਦੇ ਤਕਨਾਲੋਜੀ ਮੰਤਰੀ ਨੈਟ ਗਲੂਬਿਸ਼ ਸੂਬਾ ਸਰਕਾਰ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸੈਂਟਰ ਯੋਜਨਾ 'ਤੇ ਚਰਚਾ ਕਰਨ ਲਈ ਅੱਜ ਦੂਜੀ ਟਾਊਨ ਹਾਲ ਮੀਟਿੰਗ ਦੀ ਮੇਜ਼ਬਾਨੀ ਕਰਨਗੇ। ਇਹ ਮੀਟਿੰਗ ਐਡਮਿੰਟਨ ਦੇ ਉੱਤਰ ਵੱਲ ਸਥਿਤ ਸਟਰਜਨ ਕਾਉਂਟੀ ਦੇ ਕਸਬੇ ਰੈਡ ਵਾਟਰ ਵਿਖੇ ਹੋ ਰਹੀ ਹੈ।
cta-orders-westjet-to-remove-power-wheelchair-weight-limit
Punjabi

ਸੀਟੀਏ ਨੇ ਵੈਸਟਜੈੱਟ ਨੂੰ ਪਾਵਰ ਵ੍ਹੀਲਚੇਅਰ ਵਜ਼ਨ ਸੀਮਾ ਹਟਾਉਣ ਦਾ ਆਦੇਸ਼ ਦਿੱਤਾ

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਦੇਸ਼ ਦੀ ਦੂਜੀ ਵੱਡੀ ਏਅਰਲਾਈਨ ਵੈਸਟਜੈੱਟ ਨੂੰ ਆਪਣੇ ਜਹਾਜ਼ਾਂ 'ਤੇ ਪਾਵਰ ਵ੍ਹੀਲਚੇਅਰਾਂ ਦੇ ਭਾਰ 'ਤੇ ਲਗਾਈ ਗਈ ਕੈਪ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਰੈਗੂਲੇਟਰ ਨੇ ਕਿਹਾ ਕਿ ਵੈਸਟਜੈੱਟ ਵੱਲੋਂ ਲਗਾਈ ਗਈ ਇਹ ਸੀਮਾ ਅਪਾਹਜਤਾ ਨਾਲ ਜੀ ਰਹੇ ਯਾਤਰੀਆਂ ਲਈ ਇੱਕ ਅਣਉਚਿਤ ਰੁਕਾਵਟ ਪੈਦਾ ਕਰਦੀ ਹੈ, ਜਿਸ ਨੂੰ ਜੁਲਾਈ 2027 ਤੋਂ ਪਹਿਲਾਂ ਹਟਾਉਣਾ ਲਾਜ਼ਮੀ ਹੋਵੇਗਾ।
15-year-old-charged-after-allegedly-threatening-to-burn-down-port-coquitlam-home
Punjabi

ਪੋਰਟ ਕੋਕੁਇਟਲਮ ’ਚ 15 ਸਾਲਾ ਨੌਜਵਾਨ ’ਤੇ ਘਰ ਸਾੜਨ ਦੀ ਧਮਕੀ ਦੇਣ ਦੇ ਦੋਸ਼

ਪੋਰਟ ਕੋਕੁਇਟਲਮ ਵਿਚ ਇੱਕ ਘਰ ਨੂੰ ਅੱਗ ਲਗਾ ਕੇ ਸਾੜਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਇੱਕ 15 ਸਾਲਾ ਨਾਬਾਲਗ ਨੌਜਵਾਨ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।ਕੋਕੁਇਟਲਮ ਆਰਸੀਐਮਪੀ ਮੁਤਾਬਕ,ਇਹ ਮਾਮਲਾ ਇਸੇ ਸਾਲ 17 ਮਈ ਨੂੰ ਵਾਪਰੀ ਇੱਕ ਘਟਨਾ ਨਾਲ ਸਬੰਧਤ ਹੈ,ਜਿਸ ਦੀ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਕੀਤੀ ਜਾਂਚ ਅਤੇ ਸਬੂਤਾਂ ਤੋਂ ਬਾਅਦ ਬੀ.ਸੀ.ਪ੍ਰੌਸੀਕਿਊਸ਼ਨ ਸਰਵਿਸ ਨੇ 4 ਅਗਸਤ ਨੂੰ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ।
poilievre-invites-irans-exiled-crown-prince-reza-pahlavi-to-visit-canada
Punjabi

ਪੌਲੀਐਵ ਨੇ ਸਾਬਕਾ ਕ੍ਰਾਊਨ ਪ੍ਰਿੰਸ Reza Pahlavi ਨੂੰ ਕੈਨੇਡਾ ਆਉਣ ਦਾ ਦਿੱਤਾ ਸੱਦਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਈਰਾਨ ਦੇ ਦੇਸ਼-ਨਿਕਾਲਾ ਦਿੱਤੇ ਗਏ ਸਾਬਕਾ ਕ੍ਰਾਊਨ ਪ੍ਰਿੰਸ Reza Pahlavi ਨਾਲ ਅੱਜ ਇੱਕ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ।
carney-urges-premiers-to-lift-ban-on-u-s-alcohol
Punjabi

ਅਮਰੀਕੀ ਸ਼ਰਾਬ 'ਤੇ ਪਾਬੰਦੀ ਹਟਾਉਣ ਲਈ ਪ੍ਰੀਮੀਅਰਜ਼ ਨੂੰ ਕਾਰਨੀ ਦੀ ਅਪੀਲ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਨਾਲ ਅਸਥਾਈ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਪ੍ਰੀਮੀਅਰਜ਼ ਨੂੰ ਅਮਰੀਕੀ ਸ਼ਰਾਬ 'ਤੇ ਬੈਨ ਹਟਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 50 ਫੀਸਦੀ ਟੈਰਿਫ ਸ਼ੁੱਕਰਵਾਰ ਤੱਕ ਟਾਲਣ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਅਜੇ ਵੀ ਚੱਲ ਰਹੀ ਹੈ ਅਤੇ ਅਮਰੀਕਾ ਸ਼ਰਾਬ ਦੀ ਪਾਬੰਦੀ 'ਤੇ ਕਈ ਵਾਰ ਇਤਰਾਜ਼ ਜਤਾ ਚੁੱਕਾ ਹੈ। ਕਿਉਂਕਿ ਕੈਨੇਡਾ ਵਿਚ ਸ਼ਰਾਬ ਦੀ ਵਿਕਰੀ 'ਤੇ ਕੰਟਰੋਲ ਸੂਬਾ ਸਰਕਾਰਾਂ ਦੇ ਹੱਥ ਹੈ ਇਸ ਲਈ ਪ੍ਰਧਾਨ ਮੰਤਰੀ ਕਾਰਨੀ ਨੇ ਬੁੱਧਵਾਰ ਨੂੰ ਪ੍ਰੀਮੀਅਰਜ਼ ਨਾਲ ਵਰਚੁਅਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅਮਰੀਕੀ ਸ਼ਰਾਬ ਵਾਪਸ ਸਟੋਰਾਂ ਵਿਚ ਲਿਆਉਣ ਲਈ ਕਿਹਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link