17.29C Vancouver
ADS

Apr 7, 2026 9:42 PM - Pervez Sandhu - Connect Newsroom

ਵਿਸਾਖੀ ਮੁਕਾਬਲੇ 'ਚ ਵ੍ਹਾਈਟਕੈਪਸ ਦੀ ਰੋਮਾਂਚਕ ਜਿੱਤ

Share On
whitecaps-win-a-thriller-in-vaisakhi-match-against-timbers
Connect FM host Arshdeep Singh during conversation with Channi Nattan and Inderpal Moga at BC Place Stadium during the Vaisakhi match, April 4 2026.

ਸ਼ਨੀਵਾਰ ਨੂੰ ਵੈਨਕੂਵਰ ਦੇ ਆਈਕੌਨਿਕ ਬੀ.ਸੀ. ਪਲੇਸ ਸਟੇਡੀਅਮ ਵਿਖੇ ਵੈਨਕੂਵਰ ਵ੍ਹਾਈਟਕੈਪਸ ਨੇ ਵਿਸਾਖੀ ਮੁਕਾਬਲਾ ਖੇਡਿਆ।

ਦਰਅਸਲ ਟੀਮ ਨੇ ਆਪਣਾ 4 ਅਪ੍ਰੈਲ ਦਾ ਮੁਕਾਬਲਾ ਵਿਸਾਖੀ ਨੂੰ ਸਮਰਪਿਤ ਕੀਤਾ ਸੀ ਅਤੇ ਇਸੇ ਕਾਰਨ ਪੋਰਟਲੈਂਡ ਟਿੰਬਰਸ ਖਿਲਾਫ ਇਸ ਮੁਕਾਬਲੇ ਨੂੰ ਵਿਸਾਖੀ ਮੁਕਾਬਲੇ ਦਾ ਨਾਮ ਦਿੱਤਾ ਗਿਆ।

Vaisakhi match
Bhangra performance by Naam Bhangra, Anmol Rattan and YBC Bhangra at BC Place stadium.

ਇਸ ਦੌਰਾਨ ਪ੍ਰੀ-ਗੇਮ ਅਤੇ ਹਾਫ-ਟਾਈਮ ਸਮੇਂ ਭੰਗੜਾ ਅਤੇ ਪੰਜਾਬੀ ਸੰਗੀਤ ਨਾਲ ਜੁੜੀਆਂ ਪ੍ਰਫਾਰਮੈਂਸਿਸ ਵੀ ਵੇਖਣ ਨੂੰ ਮਿਲੀਆਂ।

ਇਸ ਮੁਕਾਬਲੇ ਨੂੰ ਵੇਖਣ ਲਈ 24,400 ਤੋਂ ਵਧੇਰੇ ਦਰਸ਼ਕ ਪਹੁੰਚੇ ਹੋਏ ਸਨ।

ਮੁਕਾਬਲੇ ਤੋਂ ਪਹਿਲਾਂ ਸ਼ਾਮ ਕਰੀਬ ਸਵਾ ਸੱਤ ਵਜੇ ਨਾਮ ਭੰਗੜਾ, ਅਮੋਲ ਰਤਨ ਅਤੇ ਯੂ.ਬੀ.ਸੀ. ਭੰਗੜਾ ਵੱਲੋਂ ਭੰਗੜਾ ਪ੍ਰਫਾਰਮੈਂਸ ਕੀਤੀ ਗਈ।

Vaisakhi match
Bhangra performance by Naam bhangra, Anmol Rattan and UBC bhangra during the Vaisakhi match at BC Place stadium.

ਇਸ ਤੋਂ ਬਾਅਦ ਹਾਫ-ਟਾਈਮ ਸਮੇਂ ਸ਼ਾਮ ਕਰੀਬ ਸਾਡੇ ਅੱਠ ਵਜੇ ਇੰਦਰਪਾਲ ਮੋਗਾ ਅਤੇ ਚੰਨੀ ਨੱਤਾਂ ਨੇ ਪੰਜਾਬੀ ਗਾਇਕੀ ਨਾਲ ਸਮਾਂ ਬੰਨ ਦਿੱਤਾ।

ਦੋਵੇਂ ਹੀ ਪ੍ਰਫਾਰਮੈਂਸਿਸ ਨੂੰ ਮੈਦਾਨ 'ਚ ਬੈਠੇ ਹਰ ਵਰਗ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

Vaisakhi match
Channi Nattan and Inderpal Moga perform during the Vaisakhi match at BC Place stadium.

ਵਿਸਾਖੀ ਨੂੰ ਸਮਰਪਿਤ ਪੰਜਾਬੀ ਪ੍ਰਫਾਰਮੈਂਸਿਸ ਦਾ ਪ੍ਰਬੰਧ ਕਨੈਕਟ ਮੀਡੀਆ ਨੈਟਵਰਕ ਵੱਲੋਂ ਕੀਤਾ ਗਿਆ ਸੀ।

Vaisakhi match
Arshdeep Singh from Connect Media network seen engaging with match audience before the game.

ਖਾਸ ਗੱਲ ਇਹ ਸੀ ਕਿ ਵਿਸਾਖੀ ਮੁਕਾਬਲੇ 'ਚ ਵੈਨਕੂਵਰ ਵ੍ਹਾਈਟਕੈਪਸ ਦੀ ਟੀਮ ਨੇ ਵੀ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ।

ਟੀਮ ਨੇ ਪੋਰਟਲੈਂਡ ਟਿੰਬਰਸ ਖਿਲਾਫ ਕਂਢੇਦਾਰ ਮੁਕਾਬਲੇ 'ਚ 3-2 ਨਾਲ ਬਾਜ਼ੀ ਮਾਰੀ।

ਟੀਮ ਨੇ ਘਰੇਲੂ ਦਰਸ਼ਕਾਂ ਸਾਹਮਣੇ ਓਕੈਂਪੋ ਦੇ 6ਵੇਂ ਮਿੰਟ 'ਚ ਕੀਤੇ ਗੋਲ ਆਸਰੇ 1-0 ਦੀ ਲੀਡ ਹਾਸਿਲ ਕੀਤੀ ਸੀ।

ਹਾਲਾਂਕਿ ਟਿੰਬਰਸ ਨੇ 36ਵੇਂ ਮਿੰਟ 'ਚ ਬਰਾਬਰੀ ਕੀਤੀ ਅਤੇ ਫਿਰ ਪਹਿਲੇ ਹਾਫ ਦੇ ਰੈਗੂਲਰ ਟਾਈਮ ਦੇ ਪੂਰਾ ਹੋਣ ਤੋਂ ਬਾਅਦ ਸਟੌਪੇਜ ਟਾਈਮ 'ਚ ਗੋਲ ਕਰ 2-1 ਦੀ ਲੀਡ ਹਾਸਿਲ ਕਰੇ ਲਈ।

Vaisakhi match
Vancouver Whitecaps team on attack during the Vaisakhi match against Portland Timbers.

ਵੈਨਕੂਵਰ ਵ੍ਹਾਈਟਕੈਪਸ ਦੀ ਟੀਮ ਲਗਾਤਾਰ ਮੌਕੇ ਬਣਾਉਣ ਦੇ ਬਾਵਜੂਦ ਦੂਜੇ ਹਾਫ ਦੇ ਰੈਗੂਲਰ ਸਮੇਂ 'ਚ ਗੋਲ ਨਹੀਂ ਦਾਗ ਸਕੀ, ਪਰ ਸਟੌਪੇਜ ਸਮੇਂ 'ਚ ਟੀਮ ਨੂੰ ਪੈਨਲਟੀ ਮਿਲੀ ਜਿਸ ਨੂੰ ਕਪਤਾਨ ਥੌਮਸ ਮੂਲਰ ਨੇ ਗੋਲ 'ਚ ਤਬਦੀਲ ਕਰ ਦਿੱਤਾ।

ਵ੍ਹਾਈਟਕੈਪਸ ਦੀ ਟੀਮ ਨੇ ਲਗਾਤਾਰ ਅਟੈਕ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਮੁਕਾਬਲੇ ਦੇ ਅੰਤਲੇ ਪਲਾਂ 'ਚ ਸਬੈਸਟੀਅਨ ਬਰਹਾਲਟਰ ਨੇ ਗੋਲ ਕਰ ਵ੍ਹਾਈਟਕੈਪਸ ਨੂੰ 3-2 ਨਾਲ ਜਿੱਤ ਹਾਸਿਲ ਕਰਵਾ ਦਿੱਤੀ।

ਇਸ ਦੇ ਨਾਲ ਵੈਨਕੂਵਰ ਵ੍ਹਾਈਟਕੈਪਸ ਦੀ ਟੀਮ ਹੁਣ ਲੀਗ 'ਚ 6 ਵਿੱਚੋਂ 5 ਮੁਕਾਬਲੇ ਜਿੱਤ ਚੁੱਕੀ ਹੈ। ਟੀਮ ਨੇ ਇਸੇ ਸੀਜਨ 'ਚ ਟਿੰਬਰਸ ਖਿਲਾਫ 7 ਮਾਰਚ ਨੂੰ ਹੋਏ ਮੁਕਾਬਲੇ 'ਚ 4-1 ਨਾਲ ਬਾਜੀ ਮਾਰੀ ਸੀ।

ਯਾਦ ਰਹੇ ਵੈਨਕੂਵਰ ਵ੍ਹਾਇਟਕੈਪਸ ਦੇ ਸਾਰੇ ਘਰੇਲੂ ਮੁਕਾਬਲਿਆਂ ਦਾ ਪੰਜਾਬੀ ਲਾਈਵ ਬ੍ਰੌਡਕਾਸਟ ਕਨੈਕਟ 91.5FM 'ਤੇ ਸੁਣਿਆ ਜਾ ਸਕਦਾ ਹੈ।

Latest news

canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
over-19-000-sign-petition-urging-oilers-to-reverse-alex-formenton-signing
Punjabi

ਫੋਰਮੈਂਟਨ ਦੀ ਸਾਈਨਿੰਗ ਖ਼ਿਲਾਫ਼ ਆਇਲਰਜ਼ ਦੀ ਪਟੀਸ਼ਨ ’ਤੇ 19,000 ਤੋਂ ਵੱਧ ਦਸਤਖ਼ਤ

ਐਡਮਿੰਟਨ ਆਇਲਰਜ਼ ਵੱਲੋਂ ਖਿਡਾਰੀ ਐਲੈਕਸ ਫੋਰਮੈਂਟਨ ਨੂੰ ਟੀਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ 'ਤੇ ਸ਼ੁੱਕਰਵਾਰ ਸਵੇਰ ਤੱਕ 19,000 ਤੋਂ ਵੱਧ ਲੋਕਾਂ ਨੇ ਆਪਣੇ ਦਸਤਖ਼ਤ ਕਰ ਦਿੱਤੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link