13.08C Vancouver
ADS

Sep 26, 2023 6:04 PM - The Canadian Press

ਕੌਣ ਨੇ ਐਂਥਨੀ ਰੋਟਾ ਅਤੇ ਕਿਉਂ ਅਸਤੀਫ਼ੇ ਦੀ ਮੰਗ ਹੋ ਰਹੀ ਤੇਜ਼?

Share On
who-is-anthony-rota-the-house-of-commons-speaker-who-has-been-asked-to-resign
Rota was first elected as a Liberal member of Parliament in 2004, and took on the job as Speaker in 2019 after winning a ranked ballot with the support of opposition parties.(Photo: The Canadian Press)

ਪਿਛਲੇ ਕੁੱਝ ਦਿਨ ਤੋਂ ਐਂਥਨੀ ਰੋਟਾ ਦੇ ਅਸਤੀਫ਼ੇ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।

ਕੈਨੇਡਾ ਦੀ ਸਿਆਸਤ ਵਿੱਚ ਐਂਥਨੀ ਰੋਟਾ ਦਾ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ।

ਸ਼ੁੱਕਰਵਾਰ ਦੁਪਹਿਰ ਤੱਕ ਐਂਥਨੀ ਰੋਟਾ ਨੂੰ ਸੰਸਦ ਦੇ ਦੋਵਾਂ ਪਾਸਿਆਂ ਤੋਂ ਹਾਊਸ ਆਫ ਕਾਮਨਜ਼ ਦਾ ਬਹੁਤ ਹੀ ਸਤਿਕਾਰਤ ਸਪੀਕਰ ਮੰਨਿਆ ਜਾਂਦਾ ਸੀ।

ਪਰ ਜਿਵੇਂ ਹੀ ਰੋਟਾ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ ਵਿੱਚ ਸੰਬੋਧਨ ਸੁਣਨ ਲਈ ਸਪੀਕਰ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਸੱਦਾ ਦਿੱਤਾ ਜਾਂਦਾ ਹੈ।

ਜਿਸ ਨੇ ਨਾਜ਼ੀਆਂ ਦੀ ਯੂਨਿਟ ਵਿੱਚ ਕੰਮ ਕੀਤਾ ਸੀ।

ਇਹ ਮਾਮਲਾ ਕਾਫ਼ੀ ਭਖ ਗਿਆ।

ਐਂਥਨੀ ਨੇ 98 ਸਾਲ ਦਾ ਯੈਰੋਸਲੈਵ ਹੁਨਕਾ ਨੂੰ ਯੂਕਰੇਨੀ ਹੀਰੋ ਅਤੇ ਕੈਨੇਡੀਅਨ ਹੀਰੋ ਵੀ ਆਖਿਆ ਸੀ।

ਹਾਊਸ ਆਫ ਕਾਮਨਜ਼ ਵਿੱਚ ਉਸ ਦੀ ਜਾਣ-ਪਛਾਣ ਵੀ ਸਪੀਕਰ ਨੇ ਹੀ ਕਰਵਾਈ ਸੀ।

ਇਸ ਉੱਤੇ ਐਮਪੀਜ਼ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਸਨ।

ਇਸ ਘਟਨਾ ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਆਲੋਚਨਾ ਹੋਈ, ਜਿਸ ਤੋਂ ਬਾਅਦ ਐਂਥਨੀ ਰੋਟਾ ਨੂੰ ਮੁਆਫੀ ਮੰਗਣੀ ਪਈ।

ਮੁਆਫੀ ਮੰਗਦੇ ਹੋਏ ਸਪੀਕਰ ਰੋਟਾ ਨੇ ਕਿਹਾ ਇਸ ਵਿਅਕਤੀ ਨੂੰ ਪਾਰਲੀਮੈਂਟ ਵਿੱਚ ਬੁਲਾਉਣ ਵਾਸਤੇ ਸਿਰਫ਼ ਉਹ ਹੀ ਜ਼ਿੰਮੇਵਾਰ ਨੇ ਅਤੇ ਇਸ ਵਿੱਚ ਫੈਡਰਲ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਰੋਟਾ ਨੂੰ ਪਹਿਲੀ ਵਾਰ 2004 ਵਿੱਚ ਸੰਸਦ ਦੇ ਇੱਕ ਲਿਬਰਲ ਮੈਂਬਰ ਵਜੋਂ ਚੁਣਿਆ ਗਿਆ ਸੀ ਅਤੇ ਵਿਰੋਧੀ ਪਾਰਟੀਆਂ ਦੇ ਸਮਰਥਨ ਨਾਲ ਇੱਕ ਰੈਂਕਿੰਗ ਬੈਲਟ ਜਿੱਤਣ ਤੋਂ ਬਾਅਦ 2019 ਵਿੱਚ ਸਪੀਕਰ ਵਜੋਂ ਉਨ੍ਹਾਂ ਨੇ ਕੰਮ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 2021 ਵਿੱਚ ਦੁਬਾਰਾ ਇਹ ਜਿੱਤ ਬਰਕਰਾਰ ਰੱਖੀ।

ਇਸ ਮੌਕੇ 'ਤੇ ਰੋਟਾ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ ਉਨ੍ਹਾਂ ਦਾ ਵਿਸ਼ਵਾਸ ਕਾਇਮ ਰੱਖਣਗੇ।

Latest news

groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
b-c-dog-owner-charged-after-woman-suffers-life-altering-injuries-in-mauling
Punjabi

ਬੀ.ਸੀ. 'ਚ ਕੁੱਤਿਆਂ ਵੱਲੋਂ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਡੌਗ ਮਾਲਕ 'ਤੇ ਲੱਗੇ ਅਪਰਾਧਿਕ ਦੋਸ਼

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link