Nov 19, 2025 6:41 PM - Connect Newsroom - Ramandeep Kaur with files from The Canadian Press

ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਤੱਟ ਦੇ ਕੁਝ ਹਿੱਸਿਆਂ ਲਈ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੈਡਾ ਗਵਾਈ ਵਿਚ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਨਵਾਇਰਮੈਂਟ ਕੈਨੇਡਾ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਇਸ ਪੂਰੇ ਖੇਤਰ ਵਿਚ ਇੱਕ ਮਜ਼ਬੂਤ ਫਰੰਟਲ ਸਿਸਟਮ ਸਰਗਰਮ ਹੈ, ਏਜੰਸੀ ਦਾ ਕਹਿਣਾ ਹੈ ਕਿ ਹਵਾਵਾਂ ਨਾਲ ਇਲਾਕੇ ਵਿਚ ਕੁਝ ਨੁਕਸਾਨ ਸੰਭਵ ਹੈ।
ਇਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਹੈਡਾ ਗਵਾਈ ਵਿਚ ਤੇਜ਼ ਝੱਖੜ ਦਾ ਜ਼ੋਰ ਸ਼ਾਮ ਤੱਕ ਘੱਟ ਹੋਣ ਦੀ ਉਮੀਦ ਹੈ। ਇਸ ਵਿਚਕਾਰ ਮੌਸਮ ਵਿਭਾਗ ਨੇ ਅਲਾਸਕਨ ਪੈਨਹੈਂਡਲ ਨੂੰ ਉੱਤਰ-ਪੱਛਮੀ ਬੀ.ਸੀ. ਤੋਂ ਯੂਕੋਨ ਤੱਕ ਜੋੜਨ ਵਾਲੇ ਹਾਈਵੇਅ ਦੇ ਇੱਕ ਹਿੱਸੇ ਲਈ ਲੰਬੇ ਸਮੇਂ ਤੱਕ ਬਰਫ਼ਬਾਰੀ ਹੋਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।




