Mar 15, 2020 8:35 PM -

ਕੈਨੇਡਾ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 341 ਹੋ ਗਈ ਹੈ।
ਇਸ ਵੇਲੇ ਮੁਲਕ ਦੇ ਹਰ ਸੂਬੇ ਵਿੱਚੋਂ ਇਸ ਵਾਇਰਸ ਦੇ ਕਨਫਰਮਡ ਜਾਂ ਸੰਭਾਵਿਤ ਮਾਮਲੇ ਦੀ ਖਬਰ ਆ ਚੁੱਕੀ ਹੈ।
ਅੱਜ ਔਟਵਾ ਵਿੱਚ ਹੋਈ ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੀ ਪ੍ਰਧਾਨ ਡਾ. ਥੈਰੇਸਾ ਟੈਮ ਨੇ ਕਿਹਾ ਕਿ ਸਥਿਤੀ ਹੁਣ "ਗੰਭੀਰ" ਹੈ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਤੇ ਕਾਬੂ ਪਾਉਣ ਲਈ ਉਪਲੱਬਧ ਸਮਾਂ ਲਗਾਤਾਰ ਸੀਮਤ ਹੁੰਦਾ ਜਾ ਰਿਹਾ ਹੈ।
ਡਾ. ਟੈਮ ਨੇ ਕਿਹਾ ਕਿ ਸੂਬਿਆਂ ਦੇ ਮੈਡੀਕਲ ਅਫਸਰ ਯਾਤਰਾ ਅਤੇ ਢਾਈ ਸੌ ਤੋਂ ਵੱਧ ਵਿਅਕਤੀਆਂ ਦੇ ਇਕੱਠ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਨਾਲ ਸਹਿਮਤ ਹਨ।




