12.19C Vancouver
ADS

Nov 24, 2021 10:44 PM - The Canadian Press

ਹੈਰੀ ਬੈਂਸ ਨੇ ਬੀ.ਸੀ. 'ਚ ਸਾਲਾਨਾ ਪੰਜ ਦਿਨ ਦੀ ਪੇਡ ਸਿੱਕ ਲੀਵ ਦਾ ਕੀਤਾ ਐਲਾਨ

Share On
workers-in-b-c-will-be-eligible-for-a-minimum-of-5-paid-sick-days-a-year-starting-in-january
Workers in British Columbia will be eligible for a minimum of five paid sick days a year starting in January. (Photo - Harry Bains/Twitter)

ਬੀ.ਸੀ. ਦੇ ਲੇਬਰ ਮੰਤਰੀ ਹੈਰੀ ਬੈਂਸ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਵਿੱਚ 5 ਦਿਨ ਦੀ ਪੇਡ ਸਿਕ ਲੀਵ ਨੂੰ ਜਾਰੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਸ ਸੰਬੰਧੀ ਐਲਾਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਇਸ ਪ੍ਰੈਸ ਕਾਨਫਰੰਸ 'ਚ ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਵੀ ਮੌਜੂਦ ਸਨ। ਹੈਰੀ ਬੈਂਸ ਨੇ ਕਿਹਾ ਕਿ ਇਸ ਪੇਡ ਸਿਕ ਲੀਵ ਦਾ ਆਗਾਜ਼ 1 ਜਨਵਰੀ 2022 ਤੋਂ ਹੋਵੇਗਾ।

ਉਨ੍ਹਾਂ ਦੱਸਿਆ ਕਿ ਸੂਬੇ 'ਚ ਐਂਪਲਾਇਮੈਂਟ ਸਟੈਂਡਰਡਸ ਵੱਲੋਂ ਕਵਰ ਕੀਤੇ ਜਾ ਰਹੇ ਸਾਰੇ ਹੀ ਵਰਕਰਾਂ ਨੂੰ ਸਾਲਾਨਾ 5 ਦਿਨ ਦੀ ਪੇਡ ਸਿਕ ਲੀਵ ਦੀ ਇਜਾਜ਼ਤ ਹੋਵੇਗੀ।

ਇਸ ਪੇਡ ਸਿਕ ਲੀਵ ਦਾ ਖਰਚਾ ਐਂਪਲਾਇਰਸ ਵੱਲੋਂ ਚੁੱਕਿਆ ਜਾਵੇਗਾ।

ਹੈਰੀ ਬੈਂਸ ਨੇ ਕਿਹਾ ਕਿ ਕਈ ਲੋਕਾਂ ਦਾ ਕਹਿਣਾ ਸੀ ਕਿ 3 ਦਿਨ ਦੀ ਪੇਡ ਸਿਕ ਲੀਵ ਕਾਫੀ ਘੱਟ ਹੈ ਅਤੇ ਕੁਝ ਦਾ ਕਹਿਣਾ ਸੀ ਕਿ 10 ਦਿਨ ਦੀ ਪੇਡ ਸਿਕ ਲੀਵ ਬਹੁਤ ਜ਼ਿਆਦਾ ਹੋਵੇਗੀ ਅਤੇ ਇਸੇ ਕਾਰਨ ਸੂਬਾ ਸਰਕਾਰ ਨੇ 5 ਦਿਨ ਦੀ ਪੇਡ ਸਿਕ ਲੀਵ ਨੂੰ ਹੋਂਦ 'ਚ ਲਿਆਉਣ ਦਾ ਫੈਸਲਾ ਲਿਆ ਹੈ।

ਡਾ. ਬੌਨੀ ਹੈਨਰੀ ਨੇ ਕਿਹਾ ਸਰਕਾਰ ਦਾ ਚੰਗਾ ਕਦਮ

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਕਿਹਾ ਹੈ ਕਿ ਹੈਲਥ ਕੇਅਰ ਅਤੇ ਫੂਡ ਸੈਕਟਰ ਜਿਹੇ ਕੰਮਾਂ 'ਚ ਵਰਕਰਾਂ ਲਈ ਕੰਮ ਦੀ ਸਥਿਤੀ ਕਾਫੀ ਚੁਣੌਤੀਪੂਰਨ ਰਹਿ ਸਕਦੀ ਹੈ।

ਉਨ੍ਹਾਂ ਕਿਹਾ ਕਿ ਉਹ ਖੁਦ ਅਤੇ ਉਨ੍ਹਾਂ ਦੇ ਕਈ ਸਾਥੀ ਇਸ ਪੈਂਡੈਮਿਕ ਤੋਂ ਪਹਿਲਾਂ ਹੀ ਪੇਡ ਸਿਕ ਲੀਵ ਦੀ ਮੰਗ ਕਰਦੇ ਰਹੇ ਸਨ।

ਹਾਲਾਂਕਿ ਉਨ੍ਹਾਂ ਕਿਹਾ ਕਿ ਪੈਂਡੈਮਿਕ ਦੌਰਾਨ ਸਪਸ਼ਟ ਹੋ ਗਿਆ ਕਿ ਪੇਡ ਸਿਕ ਲੀਵ ਦੀ ਲੋੜ ਕਿਉਂ ਹੈ।

Latest news

carney-to-visit-saudi-arabia-next-week-as-rights-concerns-draw-renewed-attention
Punjabi

ਪ੍ਰਧਾਨ ਮੰਤਰੀ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੌਰੇ 'ਤੇ, ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਧਿਆ ਧਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
b-c-nurses-begin-targeted-job-action-refuse-non-nursing-duties-and-non-essential-overtime
Punjabi

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
langley-rcmp-investigating-suspected-assault-that-left-75-year-old-man-critically-injured
Punjabi

ਲੈਂਗਲੀ 'ਚ 75 ਸਾਲਾ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਦੀ RCMP ਵੱਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਦੇ ਡਾਊਨਟਾਊਨ ਇਲਾਕੇ ਵਿਚ ਕੈਨੇਡਾ ਡੇਅ ਦੀ ਰਾਤ ਨੂੰ 75 ਸਾਲਾ ਬਜ਼ੁਰਗ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
bus-crash-in-southwestern-pakistan-kills-40-officials-say
Punjabi

ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਬੱਸ ਖੱਡ ਵਿੱਚ ਡਿੱਗੀ, 40 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਬੱਸ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਦੇ ਨੇੜੇ ਦਾਨਾ ਸਰ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ, ਪਥਰੀਲੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਹੋਰ ਜ਼ਖਮੀ ਹੋ ਗਏ।
rescue-efforts-continue-in-kyiv-after-deadly-russian-missile-and-drone-attack
Punjabi

ਕੀਵ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਮਗਰੋਂ ਬਚਾਅ ਕਾਰਜ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੋਗ ਦਿਵਸ ਮਨਾਇਆ ਗਿਆ ਅਤੇ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link