14.99C Vancouver
ADS

Sep 4, 2020 2:30 AM -

ਬੀ.ਸੀ. ਵਿੱਚ ਪੰਜਾਬੀ ਕਨੇਡੀਅਨ ਇਤਿਹਾਸ ਦਰਸਾਉਣ ਲਈ ਨਵਾਂ ਪ੍ਰਾਜੈਕਟ

Share On
ਬੀ-ਸੀ-ਵਿੱਚ-ਪੰਜਾਬੀ-ਕੈਨੇਡੀਅਨ-ਇਤਿਹਾਸ-ਦਰਸਾਉਣ-ਲਈ-ਨਵਾਂ-ਪ੍ਰਾਜੈਕਟ
The project will showcase the valuable contributions of the Punjabi community in B.C. to its economy, history and culture, and the community's resilience in the face of injustice and discrimination. Government of B.C.

ਬ੍ਰਿਟਿਸ਼ ਕੋਲੰਬੀਆ ਨਵੇਂ ਸਿੱਖਿਅਕ ਸਮਰਥਨ, ਪ੍ਰਦਰਸ਼ਨੀ ਅਤੇ ਆਨਲਾਈਨ ਸਰੋਤਾਂ ਦੇ ਵਿਕਾਸ ਦੁਆਰਾ ਆਪਣੀ ਆਰਥਿਕਤਾ, ਇਤਿਹਾਸ ਅਤੇ ਸਭਿਆਚਾਰ ਵਿੱਚ ਪੰਜਾਬੀ ਕਨੇਡੀਅਨ ਭਾਈਚਾਰੇ ਦੇ ਯੋਗਦਾਨ ਦਾ ਜਸ਼ਨ ਮਨਾ ਰਿਹਾ ਹੈ।
ਪ੍ਰਾਜੈਕਟ ਇੱਕ ਸਵਾਗਤਸ਼ੀਲ ਅਤੇ ਸੰਮਿਲਤ ਸਮਾਜ ਦੀ ਸਿਰਜਣਾ ਲਈ ਸੂਬੇ ਦੀ ਵਚਨਬੱਧਤਾ ਦਾ ਹਿੱਸਾ ਹੈ।
"ਪੰਜਾਬੀ ਭਾਈਚਾਰੇ ਦਾ ਇੱਕ ਲੰਮਾ ਅਤੇ ਵਿਲੱਖਣ ਇਤਿਹਾਸ ਹੈ ਜਿਸ ਨੇ ਸਾਡੇ ਸੂਬੇ ਦੀ ਤਾਕਤ ਅਤੇ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ", ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ। "ਸਾਡੇ ਬਹੁਸਭਿਆਚਾਰਕ ਭਾਈਚਾਰਿਆਂ ਦੀ ਲਚਕਤਾ ਅਤੇ ਵਿਭਿੰਨਤਾ ਦਾ ਸਨਮਾਨ ਕਰਦੇ ਹੋਏ ਪੰਜਾਬੀ ਕਨੇਡੀਅਨ ਲੈਗੇਸੀ (ਵਿਰਾਸਤ) ਪ੍ਰਾਜੈਕਟ ਇਹ ਕਹਾਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਾਂਝਾ ਕਰੇਗਾ"।
ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਅਤੇ ਹੋਰ ਭਾਈਚਾਰਕ ਭਾਈਵਾਲਾਂ ਦੇ ਸਹਿਯੋਗ ਨਾਲ ਹੱਕ ਐਂਡ ਹਿਸਟਰੀ: ਪੰਜਾਬੀ ਕਨੇਡੀਅਨ ਲੈਗੇਸੀ ਪ੍ਰਾਜੈਕਟ ਦੇ ਨਿਰਮਾਣ ਲਈ ਸੂਬਾ ਐਬਟਸਫੋਰਡ ਕਮਿਊਨਟੀ ਫਾਊਂਡੇਸ਼ਨ ਨੂੰ $1.14 ਮਿਲੀਅਨ ਪ੍ਰਦਾਨ ਕਰ ਰਿਹਾ ਹੈ।
ਹੱਕ ਐਂਡ ਹਿਸਟਰੀ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਕਨੇਡੀਅਨਾਂ ਦੇ ਆਪਣੇ ਵਿਸ਼ਾਲ ਅਤੇ ਮਹੱਤਵਪੂਰਣ ਇਤਿਹਾਸ ਨੂੰ ਰਿਕਾਰਡ ਕਰਨ, ਜਨਤਕ ਵਿਦਿਅਕ ਅਤੇ ਇਤਿਹਾਸਕ ਰਿਕਾਰਡਾਂ ਨੂੰ ਦਰੁਸਤ ਕਰਨ ਅਤੇ ਵਧਾਉਣ ਲਈ ਅਤੇ ਭਵਿੱਖ ਦੀਆਂ ਪੀੜੀਆਂ ਲਈ ਮੌਜੂਦਾ ਸਮੇਂ ਤੋਂ ਅੱਗੇ ਵਧਣ ਵਾਲੀ ਭਾਈਚਾਰਕ ਵਿਰਾਸਤ ਬਣਾਉਣ ਲਈ ਪ੍ਰਤੀਬਿੰਬਤ ਕਰਦਾ ਹੈ। ਇਹ ਪ੍ਰਾਜੈਕਟ ਬੀ.ਸੀ. ਵਿਚ ਪੰਜਾਬੀ ਭਾਈਚਾਰੇ ਦੇ ਵਡਮੁੱਲੇ ਯੋਗਦਾਨ ਨੂੰ ਉਸਦੀ ਆਰਥਿਕਤਾ, ਇਤਿਹਾਸ ਅਤੇ ਸੰਸਕ੍ਰਿਤੀ ਅਤੇ ਅਨਿਆਂ ਅਤੇ ਵਿਤਕਰੇ ਦੇ ਬਾਵਜੂਦ ਭਾਈਚਾਰੇ ਦੀ ਲਚਕਤਾ ਨੂੰ ਪ੍ਰਦਰਸ਼ਿਤ ਕਰੇਗਾ।
"ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਉਹਨਾਂ ਲੋਕਾਂ ਬਾਰੇ ਵਧੇਰੇ ਜਾਣਨ ਲਈ ਮੌਕਿਆਂ ਦੀ ਜਰੂਰਤ ਹੈ ਜੋ ਸਾਡੀ ਵੰਨ-ਸੁਵੰਨਤਾ ਅਤੇ ਬਹੁਸਭਿਆਚਾਰਕ ਸਮਾਜ ਵਿੱਚ ਸ਼ਾਮਲ ਹਨ," ਵੈਨਕੂਵਰ-ਫਰੇਜ਼ਰ ਵਿਊ ਦੇ ਐੱਮ ਐੱਲ ਏ ਜੋਰਜ ਚਾਓ ਨੇ ਕਿਹਾ। "ਪੰਜਾਬੀ ਕਨੇਡੀਅਨ ਲੈਗੇਸੀ ਪ੍ਰਾਜੈਕਟ ਸਾਡੇ ਸੂਬੇ ਦੇ ਇਤਿਹਾਸ ਦੇ ਵਿਲੱਖਣ ਹਿੱਸੇ ਦੀ ਗਹਿਰੀ ਸਮਝ ਪ੍ਰਦਾਨ ਕਰੇਗਾ, ਜੋ ਅੰਤਰ ਸਭਿਆਚਾਰਕ ਸੰਪਰਕ ਬਣਾਉਣ ਅਤੇ ਸਾਰੇ ਪਿਛੋਕੜ ਦੇ ਲੋਕਾਂ ਵਿੱਚ ਸਤਿਕਾਰ ਅਤੇ ਸਨਮਾਨ ਵਧਾਉਣ ਵਿੱਚ ਸਹਾਇਤਾ ਕਰੇਗਾ"।
ਇਸ ਪ੍ਰਾਜੈਕਟ ਨੂੰ ਸ਼ਾਮਲ ਕਰਨ ਲਈ ਅਗਲੇ ਕੁਝ ਸਾਲਾਂ ਵਿੱਚ ਵਿਕਸਤ ਕੀਤਾ ਜਾਣਾ ਜਾਰੀ ਰਹੇਗਾ:

  • ਸਾਊਥ ਏਸ਼ੀਅਨ ਕੈਨੇਡੀਅਨ ਸੰਗ੍ਰਹਿ ਦਾ ਸੂਬਾ ਪੱਧਰੀ ਡਿਜੀਟਾਈਜ਼ੇਸ਼ਨ, ਜਿਸ ਵਿਚ ਸਾਊਥ ਏਸ਼ੀਅਨ ਕੈਨੇਡੀਅਨ ਡਿਜੀਟਲ ਆਰਕਾਈਵ ਲਈ ਕਲਾਕਾਰੀ, ਫੋਟੋਆਂ, ਟੈਕਸਟ, ਸਮੱਗਰੀ, ਜ਼ੁਬਾਨੀ ਇਤਿਹਾਸ ਅਤੇ ਹੋਰ ਸਰੋਤ ਸ਼ਾਮਲ ਹਨ;
  • ਸਾਊਥ ਏਸ਼ੀਅਨ ਕੈਨੇਡੀਅਨ ਇਤਿਹਾਸ 'ਤੇ ਯਾਤਰਾ ਪ੍ਰਦਰਸ਼ਨੀ ਦੀ ਸਿਰਜਣਾ;
  • ਦਸਤਾਵੇਜ਼ ਅਤੇ ਸਾਈਟਾਂ ਦੀ ਨਿਸ਼ਾਨਦੇਹੀ ਜੋ ਸਾਊਥ ਏਸ਼ੀਆਈ ਕੈਨੇਡੀਅਨਾਂ ਅਤੇ ਬੀ.ਸੀ. ਭਾਈਚਾਰੇ ਲਈ ਇਤਿਹਾਸਕ ਮਹੱਤਵ ਰੱਖਦੀ ਹੈ;
  • ਬੀ.ਸੀ. ਦੇ ਸਕੂਲਾਂ ਵਿੱਚ ਸਮਾਜਿਕ ਅਧਿਐਨ ਪਾਠਕ੍ਰਮ ਲਈ ਪੰਜਾਬੀ ਕੈਨੇਡੀਅਨ ਸਿਖਲਾਈ ਸਰੋਤਾਂ ਦਾ ਵਿਕਾਸ;
  • ਇੱਕ ਆਨਲਾਈਨ ਵਿਆਪਕ ਬੀ.ਸੀ. ਲੇਬਰ ਮੂਵਮੈਂਟਸ ਸੋਸ਼ਲ ਹਿਸਟਰੀ ਰਿਸਰਚ ਪ੍ਰਾਜੈਕਟ ਲਈ ਖੋਜ ਅਤੇ ਵਿਕਾਸ; ਅਤੇ
  • ਜਨਤਕ ਇਤਿਹਾਸ ਦੀ ਕਿਤਾਬ ਦੀ ਰਚਨਾ - ਸਾਊਥ ਏਸ਼ੀਅਨ ਕਨੇਡੀਅਨ ਸੋਸ਼ਲ ਹਿਸਟਰੀ ਪ੍ਰਾਜੈਕਟ ।

"ਸਾਡੇ ਬਹੁਸਭਿਆਚਾਰਕ ਸਮਾਜ ਵਿੱਚ ਸਿੱਖਿਆ ਇੱਕ ਦੂਜੇ ਲਈ ਵਧੇਰੇ ਸਤਿਕਾਰ ਅਤੇ ਸਨਮਾਨ ਵਧਾਉਣ ਦੀ ਕੁੰਜੀ ਹੈ," ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਡਾਇਰੈਕਟਰ ਸਤਵਿੰਦਰ ਕੌਰ ਬੈਂਸ ਨੇ ਕਿਹਾ। "ਪ੍ਰਾਜੈਕਟ ਦਾ ਮੁੱਖ ਟੀਚਾ ਬੀ.ਸੀ. ਦੇ ਵਿਭਿੰਨ ਸਮਾਜ ਦੇ ਮੁੱਲ ਨੂੰ ਦਰਸਾਉਂਦੇ ਹੋਏ ਨਸਲਵਾਦ ਨੂੰ ਘਟਾਉਣ ਦੇ ਟੀਚੇ ਨਾਲ ਪੰਜਾਬੀ ਕੈਨੇਡੀਅਨਾਂ ਦੇ ਮਹੱਤਵਪੂਰਣ ਯੋਗਦਾਨ ਦੇ ਇਤਿਹਾਸਕ ਰਿਕਾਰਡ ਨੂੰ ਬਿਹਤਰ ਬਣਾਉਣਾ ਹੈ"।
ਹੱਕ ਐਂਡ ਹਿਸਟਰੀ ਦਾ ਵਿਕਾਸ: ਪੰਜਾਬੀ ਕੈਨੇਡੀਅਨ ਲੈਗੇਸੀ ਪ੍ਰਾਜੈਕਟ ਦੀ ਅਗਵਾਈ ਪੰਜਾਬੀ ਲੈਗੇਸੀ ਐਡਵਾਈਜ਼ਰੀ ਕਮੇਟੀ ਵੱਲੋਂ ਗੋਲਡਨ, ਪ੍ਰਿੰੰਸ ਜਾਰਜ, ਵੈਨਕੂਵਰ ਆਈਲੈਂਡ, ਕਲੋਨਾ, ਵੈਨਕੂਵਰ, ਸਰ੍ਹੀ ਅਤੇ ਐਬਟਸਫੋਰਡ ਦੇ ਸਾਊਥ ਏਸ਼ੀਅਨ ਕਨੇਡੀਅਨ ਕਮਿਊਨਟੀ ਭਾਈਵਾਲਾਂ ਨਾਲ ਰਲ ਕੇ ਕੀਤੀ ਗਈ ਹੈ। ਇਹ ਪ੍ਰਾਜੈਕਟ ਬੀ ਸੀ ਵਿੱਚ ਰੰਗਦਾਰ ਅਤੇ ਮੂਲਵਾਸੀ ਭਾਈਚਾਰਿਆਂ ਦੇ ਇਤਿਹਾਸ ਅਤੇ ਯੋਗਦਾਨ 'ਤੇ ਬਣਨ ਵਾਲੇ ਵਿਦਿਅਕ ਸਰੋਤਾਂ ਦੇ ਅਨੁਕੂਲ ਹੈ, ਜਿਸ ਬਾਰੇ 2019 ਦੀਆਂ ਗਰਮੀਆਂ ਵਿੱਚ ਨਸਲਵਾਦ ਅਤੇ ਨਫਰਤ 'ਤੇ ਕੀਤੇ ਗਏ ਸਰਕਾਰੀ ਭਾਈਚਾਰਕ ਸਲਾਹ-ਮਸ਼ਵਰੇ ਦੌਰਾਨ ਸੁਣਿਆ ਗਿਆ ਸੀ।

ਫੌਰੀ ਤੱਥ:

  • 2015 ਵਿੱਚ ਸਥਾਪਿਤ ਕੀਤੀ ਗਈ ਕਨੇਡੀਅਨ ਲੈਗੇਸੀ ਐਡਵਾਈਜ਼ਰੀ ਕਮੇਟੀ ਦਾ ਮੁੱਖ ਉਦੇਸ਼ ਸਾਊਥ ਏਸ਼ੀਆਈ ਕਨੇਡੀਅਨਾਂ ਦੇ ਯੋਗਦਾਨਾਂ ਨੂੰ ਸੰਭਾਲਣ, ਪੜਚੋਲ ਕਰਨ ਅਤੇ ਸਾਂਝੇ ਕਰਨ ਦੇ ਤਰੀਕਿਆਂ ਦਾ ਸਮਰਥਨ ਅਤੇ ਵਿਕਸਤ ਕਰਨਾ ਹੈ।
  • ਅੱਜ ਦੀ ਤਾਰੀਖ ਤੱਕ ਕਮੇਟੀ ਦੇ ਅਧੀਨ ਪੂਰੇ ਕੀਤੇ ਪ੍ਰਾਜੈਕਟਾਂ ਵਿੱਚ ਸ਼ਾਮਲ ਹਨ: ਰਾਇਲ ਬੀ.ਸੀ. ਮਿਊਜ਼ੀਅਮ ਦੇ ਪੰਜਾਬੀ ਪਾਇਨੀਅਰ ਫੂਡ ਹਿਸਟਰੀ ਪ੍ਰਾਜੈਕਟ ਲਈ ਨਵੀਂ ਵਿਦਿਅਕ ਸਮੱਗਰੀ ਦਾ ਵਿਕਾਸ, ਸਾਊਥ ਏਸ਼ੀਆਈ ਕੈਨੇਡੀਅਨ ਪਰਿਵਾਰਾਂ ਨਾਲ ਸੂਬੇ ਭਰ ਵਿੱਚ ਸਲਾਹ ਮਸ਼ਵਰੇ ਅਤੇ ਸਾਊਥ ਏਸ਼ੀਅਨ ਹਿਸਟੋਰਿਕ ਪਲੇਸਿਸ ਪ੍ਰਾਜੈਕਟ ਦੀ ਸਿਰਜਣਾ, ਹੈਰੀਟੇਜ ਬੀ.ਸੀ. ਦੇ ਨਾਲ ਸਾਊਥ ਏਸ਼ੀਅਨ ਵਿਰਾਸਤੀ ਥਾਵਾਂ ਦੀ ਸੂਚੀ।
  • ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਮਰਦਮਸ਼ੁਮਾਰੀ ਦੇ ਅਨੁਸਾਰ ਬ੍ਰਿ੍ਰਟਿਸ਼ ਕੋਲੰਬੀਆ ਦੇ 363,885 (8%) ਨੇ ਆਪਣੀ ਨਸਲੀ ਮੂਲ ਦੀ ਪਛਾਣ ਸਾਊਥ ਏਸ਼ੀਅਨਜ਼ ਵਜੋਂ ਕੀਤੀ, ਜਿਸ ਵਿੱਚ 38,725 (1%) ਪੰਜਾਬੀ ਦੱਸੇ ਗਏ ਹਨ।
  • 2014-18 ਤੋਂ ਬੀ.ਸੀ. ਵਿੱਚ ਪੁਲਿਸ ਦੁਆਰਾ ਨਫ਼ਰਤ ਕਰਨ ਵਾਲੇ ਅਪਰਾਧ ਵਿਚ ਵਾਧਾ ਦਰਜ ਕੀਤਾ ਗਿਆ ਅਤੇ ਸਾਊਥ ਏਸ਼ੀਆਈ ਕਨੇਡੀਅਨ ਇਹਨਾਂ ਘਟਨਾਵਾਂ ਦੀ ਰਿਪੋਰਟ ਕਰਨ ਵਾਲੇ ਚੋਟੀ ਦੇ ਪੰਜ ਜਾਤੀਗਤ ਭਾਈਚਾਰਿਆਂ ਵਿਚੋਂ ਇੱਕ ਸਨ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link