Punjabi
ਕੈਲਗਰੀ ਵਿੱਚ ਦਾਦੀ ਦੀ ਮੌਤ ਮਾਮਲੇ ਵਿੱਚ ਨਾਬਾਲਗ 'ਤੇ ਲੱਗੇ ਸੈਕਿੰਡ ਡਿਗਰੀ ਕਤਲ ਦੇ ਦੋਸ਼
ਕੈਲਗਰੀ ਵਿੱਚ ਇੱਕ 15 ਸਾਲਾ ਲੜਕੇ ਖ਼ਿਲਾਫ਼ ਆਪਣੀ ਦਾਦੀ ‘ਤੇ ਹਮਲਾ ਕਰਨ ਦੇ ਸੰਬੰਧ ਵਿੱਚ ਪਹਿਲਾਂ ਲੱਗੇ ਹਮਲੇ ਦੇ ਦੋਸ਼ਾਂ ਨੂੰ ਹੁਣ ਔਰਤ ਦੀ ਦੋ ਦਿਨ ਬਾਅਦ ਹੋਈ ਮੌਤ ਤੋਂ ਬਾਅਦ ਵਧਾ ਕੇ ਸੈਕਿੰਡ ਡਿਗਰੀ ਦੇ ਕਤਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦਾ ਦੋਸ਼ੀ ਲੜਕਾ ਬੁੱਧਵਾਰ ਨੂੰ ਯੂਥ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ। ਇਸ ਵੇਲੇ ਉਹ ਫੋਰੈਂਸਿਕ ਮਨੋਵਿਗਿਆਨਿਕ ਹਸਪਤਾਲ ਵਿੱਚ ਹਿਰਾਸਤ ਵਿੱਚ ਹੈ।
Punjabi
ਡਾਊਨਟਾਊਨ ਵੈਨਕੂਵਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਗਵਾਹਾਂ ਦੀ ਕੀਤੀ ਜਾ ਰਹੀ ਭਾਲ
ਵੈਨਕੂਵਰ ਪੁਲਿਸ ਡਾਊਨਟਾਊਨ ਵਿਚ 25 ਮਾਰਚ ਨੂੰ ਵਾਪਰੀ ਇੱਕ Sexual Assault ਦੀ ਘਟਨਾ ਦੇ ਸਬੰਧ ਵਿਚ ਹੋਰ ਪੀੜਤਾਂ ਅਤੇ ਗਵਾਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ, ਡਨਸਮੁਇਰ ਅਤੇ ਪੇਂਡਰ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤ ਕੀਤੀ ਅਤੇ ਰਸਤੇ ਵਿਚ ਜਾਂਦੇ ਹੋਰ ਲੋਕਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
Punjabi
ਈ.ਡੀ. ਵਲੋਂ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਿੱਲੀ ਟੀਮ ਵੱਲੋਂ ਅੱਜ ਜਲੰਧਰ ਅਤੇ ਫਗਵਾੜਾ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ।
Punjabi
ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਹੋਈ ਬਰਫ਼ਬਾਰੀ ,ਜਾਰੀ ਕੀਤੀ ਗਈ ਚਿਤਾਵਨੀ
ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਰਾਤ ਬਰਫ਼ਬਾਰੀ ਹੋਈ, ਜਿਸ ਕਾਰਨ ਅੰਦਰੂਨੀ ਖੇਤਰ ਵੱਲ ਸਫਰ ਕਰਨ ਵਾਲੇ ਡਰਾਈਵਰਾਂ ਨੂੰ ਖਾਸ ਕਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨਵਾਇਰਮੈਂਟ ਅਨੁਸਾਰ, ਕੋਕੀਹਾਲਾ ਹਾਈਵੇਅ 'ਤੇ 30 ਸੈਂਟੀਮੀਟਰ ਬਰਫ਼ ਦਰਜ ਕੀਤੀ ਗਈ, ਜੋ ਕਿ ਸੂਬੇ ਵਿਚ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਸਾਲਮੋ ਅਤੇ ਕ੍ਰੇਸਟਨ ਵਿਚਕਾਰ ਹਾਈਵੇਅ 3 'ਤੇ ਸਥਿਤ ਕੂਟੇਨੇ ਪਾਸ 'ਤੇ ਵੀ 21 ਸੈਂਟੀਮੀਟਰ ਬਰਫ਼ ਪਈ।
Punjabi
ਪੀ.ਐਮ.ਕਾਰਨੀ ਨੇ ਨਵੀਂ ਚੁਣੀਆਂ ਲਿਬਰਲ ਐਮਪੀਜ਼ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਾਜ਼ਾ ਜ਼ਿਮਨੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀਆਂ ਤਿੰਨ ਨਵੀਆਂ ਲਿਬਰਲਜ਼ ਐਮ.ਪੀਜ਼ ਨਾਲ ਅੱਜ ਔਟਵਾ ਵਿਚ ਮੁਲਾਕਾਤ ਕੀਤੀ। ਇਸ ਮੌਕੇ ਸਰਕਾਰ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਵਿਚ ਨਵੇਂ ਚਿਹਰਿਆਂ ਦਾ ਸਵਾਗਤ ਕੀਤਾ।