Punjabi
ਐਲਬਰਟਾ ’ਚ ਦੂਜਾ ਰਿਫਰੈਂਡਮ ਨਹੀਂ ਕਰਵਾਵਾਂਗੀ: ਪ੍ਰੀਮੀਅਰ ਡੈਨੀਅਲ ਸਮਿਥ
ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੀ ਰਾਤ ਸੂਬਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ ਵਿੱਚ ਕਿਸੇ ਵੀ ਦੂਜੇ ਰਿਫਰੈਂਡਮ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਜਨਤਾ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਮੈਂ ਇਹ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਜਦੋਂ ਤੱਕ ਮੈਂ ਪ੍ਰੀਮੀਅਰ ਹਾਂ, ਮੈਂ ਐਲਬਰਟਾ ਦੇ ਲੋਕਾਂ ਦੇ ਤਾਜ਼ਾ ਰਿਫਰੈਂਡਮ ਫੈਸਲੇ ਦਾ ਪੂਰਾ ਸਨਮਾਨ ਕਰਾਂਗੀ ਅਤੇ ਇਸ ਮੁੱਦੇ 'ਤੇ ਕੋਈ ਦੂਜਾ ਰੈਫਰੈਂਡਮ ਨਹੀਂ ਕਰਾਂਵਾਂਗੀ।
Punjabi
ਪੀ.ਐਮ. ਕਾਰਨੀ ਅੱਜ ਤੋਂ ਤੁਰਕੀ ਦੇ ਤਿੰਨ ਦਿਨਾਂ ਦੌਰੇ ’ਤੇ, ਵਪਾਰ ਤੇ ਰੱਖਿਆ ਸਬੰਧਾਂ ’ਤੇ ਰਹੇਗਾ ਜ਼ੋਰ
ਪੀ.ਐਮ.ਮਾਰਕ ਕਾਰਨੀ ਅੱਜ ਸ਼ਾਮ ਤੁਰਕੀ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਇਸ ਯਾਤਰਾ ਦੌਰਾਨ ਅੰਕਾਰਾ ਵਿਚ ਰਾਸ਼ਟਰਪਤੀ Recep Tayyip Erdoğan ਅਤੇ ਇਸਤਾਂਬੁਲ ਵਿਚ ਕਾਰੋਬਾਰੀ ਆਗੂ ਨਾਲ ਮੁਲਾਕਾਤ ਕਰਨਗੇ। ਇਹ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਤੁਰਕੀ ਦਾ ਪਹਿਲਾ ਦੁਵੱਲਾ ਦੌਰਾ ਹੈ। ਕਾਰਨੀ ਦੀ ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦੋਂ ਤੁਰਕੀ ਵਿਚ ਮਨੁੱਖੀ ਅਧਿਕਾਰ ਨੂੰ ਲੈ ਕੇ ਚਿੰਤਾਵਾਂ ਦਾ ਮਾਹੌਲ ਗਰਮਾਇਆ ਹੋਇਆ ਹੈ।
Punjabi
ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਹੋਵੇਗਾ ਪੇਸ਼
ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਪੇਸ਼ ਹੋਵੇਗਾ, ਜਿਸ ਦਾ ਅਧਿਕਾਰਤ ਐਲਾਨ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਕਰ ਦਿੱਤਾ ਹੈ। ਮੰਗਲਵਾਰ ਨੂੰ ਹਾਊਸ ਔਫ ਕਾਮਨ ਵਿਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਇਸ ਤਾਰੀਖ਼ ਦੀ ਪੁਸ਼ਟੀ ਕੀਤੀ। ਇਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦਾ fall ਵਿਚ ਪੇਸ਼ ਕੀਤਾ ਜਾਣ ਵਾਲਾ ਦੂਜਾ ਬਜਟ ਹੋਵੇਗਾ।
Punjabi
ਅਮਿਤ ਸ਼ਾਹ ਵੱਲੋਂ ਪੰਜਾਬ ’ਚ ਤਿੰਨ ਪੀੜਤ ਪਰਿਵਾਰਾਂ ਨਾਲ ਕੀਤੀ ਗਈ ਮੁਲਾਕਾਤ, ਇਨਸਾਫ਼ ਦਾ ਦਿੱਤਾ ਭਰੋਸਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਝੋਟੇ ਦਾ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਦੌਰਾਨ ਕਤਲ ਕਰ ਦਿੱਤਾ ਗਿਆ ਸੀ।
Punjabi
ਐਲਬਰਟਾ ਰੈਫਰੈਂਡਮ: ਪੌਲੀਐਵ ਨੇ ਇੱਕਜੁੱਟ ਕੈਨੇਡਾ ਦੇ ਹੱਕ ’ਚ ਵੋਟ ਪਾਉਣ ਲਈ ਲੋਕਾਂ ਦਾ ਕੀਤਾ ਧੰਨਵਾਦ
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਅੱਜ ਕੈਲਗਰੀ ਵਿਖੇ ਐਲਬਰਟਾ ਰੈਫਰੈਂਡਮ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਇੱਕਜੁੱਟ ਕੈਨੇਡਾ ਦੇ ਪੱਖ ਵਿਚ ਵੋਟ ਪਾਉਣ ਲਈ ਉੱਥੋਂ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਲਬਰਟਾ ਦੇ ਲੋਕਾਂ ਨੇ ਬਹੁਤ ਵੱਡਾ ਅਤੇ ਫੈਸਲਾਕੁੰਨ ਫ਼ਤਵਾ ਦਿੱਤਾ ਹੈ। ਪੌਲੀਐਵ ਖ਼ੁਦ ਐਲਬਰਟਾ ਦੇ ਜੰਮਪਲ ਹਨ, ਉਨ੍ਹਾਂ ਰੈਫਰੈਂਡਮ ਤੋਂ ਪਹਿਲਾਂ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਸੀ।